
ਇਹ ਜਾਣਕਾਰੀ ਵੀਰਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਦਿੱਤੀ...
ਨਿਊਯਾਰਕ: ਕੋਰੋਨਾ ਵਾਇਰਸ ਨਾਲ ਲੜਾਈ ਵਿਚ ਭਾਰਤ ਨੇ Hydroxychloroquine ਭੇਜ ਕੇ ਜਿਸ ਤਰ੍ਹਾਂ ਨਾਲ ਸੁਪਰ ਪਾਵਰ ਅਮਰੀਕਾ ਦੀ ਮਦਦ ਕੀਤੀ ਹੈ ਉਹ ਸੱਚਮੁੱਚ ਹੀ ਕਾਬਲ-ਏ-ਤਾਰੀਫ਼ ਸੀ। ਇਸ ਕੜੀ ਵਿਚ ਹੁਣ ਅਮਰੀਕਾ ਭਾਰਤ ਦੀ ਮਦਦ ਲਈ ਅੱਗੇ ਆਇਆ ਹੈ। ਅਮਰੀਕਾ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਨੂੰ ਸਿਹਤ ਸਹਾਇਤਾ ਦੇ ਰੂਪ ਵਿਚ ਲਗਭਗ 5.9 ਮਿਲੀਅਨ ਡਾਲਰ ਦਿੱਤੇ ਹਨ।
PM Narendra Modi and Donald Trump
ਇਹ ਜਾਣਕਾਰੀ ਵੀਰਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਇਸ ਰਕਮ ਦਾ ਇਸਤੇਮਾਲ ਭਾਰਤ ਵਿਚ ਕੋਰੋਨਾ ਪੀੜਤ ਲੋਕਾਂ ਦੀ ਮਦਦ, ਬੀਮਾਰੀ ਨਾਲ ਜੁੜੇ ਜਾਗਰੂਕਤਾ ਅਭਿਆਨ ਅਤੇ ਇਸ ਦੀ ਰੋਕਥਾਮ ਲਈ ਕੀਤੇ ਜਾ ਰਹੇ ਸੋਧਾਂ ਵਿਚ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਸਹਾਇਤਾ ਰਕਮ ਦਾ ਇਸਤੇਮਾਲ ਐਮਰਜੈਂਸੀ ਤਿਆਰੀ ਲਈ ਕੀਤਾ ਜਾਵੇਗਾ।
Donald Trump
ਇਹ ਅਮਰੀਕਾ ਦੁਆਰਾ ਭਾਰਤ ਨੂੰ ਪਿਛਲੇ 20 ਸਾਲ ਤੋਂ ਦਿੱਤੇ ਜਾ ਰਹੇ 2.8 ਬਿਲੀਅਨ ਡਾਲਰ ਦੀ ਸਹਾਇਤਾ ਰਕਮ ਦਾ ਹਿੱਸਾ ਹੈ ਜਿਸ ਵਿਚ 1.4 ਬਿਲੀਅਨ ਡਾਲਰ ਸਿਹਤ ਸਹਾਇਤਾ ਦੇ ਰੂਪ ਵਿਚ ਦਿੱਤਾ ਜਾਂਦਾ ਹੈ। ਵਿਦੇਸ਼ ਵਿਭਾਗ ਅਤੇ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡੈਵਲਪਮੈਂਟ ਨੇ ਹੁਣ ਐਮਰਜੈਂਸੀ ਸਿਹਤ, ਮਨੁੱਖ ਅਤੇ ਆਰਥਿਕ ਸਹਾਇਤਾ ਲਈ ਲਗਭਗ 508 ਮਿਲੀਅਨ ਡਾਲਰ ਖਰਚ ਲਈ ਦਿੱਤੇ ਹਨ।
corona virus
ਦੁਨੀਆਭਰ ਵਿਚ ਮਹਾਂਮਾਰੀ ਨਾਲ ਨਿਪਟਣ ਲਈ ਅਮਰੀਕਾ ਪਹਿਲਾਂ ਤੋਂ ਹੀ ਬਹੁ-ਪੱਖੀ ਅਤੇ ਗੈਰ-ਸਰਕਾਰੀ ਸੰਗਠਨਾਂ ਨੂੰ ਸਹਾਇਤਾ ਰਾਸ਼ੀ ਦਿੰਦਾ ਆਇਆ ਹੈ। ਇਹ ਰਕਮ ਹੁਣ ਤਕ ਦੀ ਸਭ ਤੋਂ ਵੱਡੀ ਰਕਮ ਹੈ।
Corona Virus
ਅਮਰੀਕਾ ਨੇ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਦੱਖਣ ਏਸ਼ਿਆਈ ਦੇਸ਼ਾਂ ਵਿਚ ਅਫ਼ਗਾਨਿਤਸਾਨ ਨੂੰ 18 ਮਿਲੀਅਨ ਡਾਲਰ, ਬੰਗਲਾਦੇਸ਼ ਨੂੰ 9.6 ਮਿਲੀਅਨ ਡਾਲਰ, ਭੂਟਾਨ ਨੂੰ 500,000 ਡਾਲਰ, ਨੇਪਾਲ 1.8 ਮਿਲੀਅਨ ਡਾਲਰ, ਪਾਕਿਸਤਾਨ ਨੂੰ 9.4 ਮਿਲੀਅਨ ਡਾਲਰ ਅਤੇ ਸ਼੍ਰੀਲੰਕਾ 1.3 ਮਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ ਦੇ ਚੁੱਕਾ ਹੈ।
Corona Virus
ਕੋਰੋਨਾ ਵਾਇਰਸ ਦਾ ਸੱਭ ਤੋਂ ਵੱਧ ਪ੍ਰਕੋਪ ਝੱਲ ਰਹੇ ਅਮਰੀਕਾ ਨੂੰ ਕੋਰੋਨਾ ਨਾਲ ਲੜਨ 'ਚ ਕਾਰਗਰ ਮੰਨੇ ਜਾ ਰਹੇ ਹਾਈਡ੍ਰੋਕਸੀਕਲੋਰੋਕੁਈਨ (Hydroxychloroquine) ਦੀ ਵੱਡੀ ਖੇਪ ਭੇਜ ਕੇ ਭਾਰਤ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ।
PM Narendra Modi and Donald Trump
ਭਾਰਤ ਤੋਂ ਐਂਟੀ ਮਲੇਰੀਆ ਦਵਾਈ ਹਾਈਡ੍ਰੋਕਸੀਕਲੋਰੋਕੁਈਨ ਦੀ ਇੱਕ ਖੇਪ ਸਨਿੱਚਰਵਾਰ ਨੂੰ ਅਮਰੀਕਾ ਪਹੁੰਚੀ, ਜਿਸ ਨੂੰ ਕੋਵਿਡ-19 ਦੇ ਇਲਾਜ ਲਈ ਇਕ ਸੰਭਾਵੀ ਦਵਾਈ ਵਜੋਂ ਵੇਖਿਆ ਜਾ ਰਿਹਾ ਹੈ। ਇਹ ਜਾਣਕਾਰੀ ਅਮਰੀਕਾ 'ਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਦਿੱਤੀ ਸੀ। ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਦੀ ਮਦਦ ਲਈ ਭਾਰਤ ਨੇ ਕੁਝ ਦਿਨ ਪਹਿਲਾਂ ਮਨੁੱਖਤਾ ਦੇ ਅਧਾਰ 'ਤੇ ਇਸ ਮਲੇਰੀਆ ਰੋਕੂ ਦਵਾਈ ਦੀ ਬਰਾਮਦ 'ਤੇ ਲੱਗੀ ਰੋਕ ਹਟਾ ਦਿੱਤੀ ਸੀ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਨਤੀ 'ਤੇ ਭਾਰਤ ਨੇ ਹਾਈਡ੍ਰੋਕਸੀਕਲੋਰੋਕੁਈਨ ਦੀਆਂ 35.82 ਲੱਖ ਗੋਲੀਆਂ ਦੀ ਬਰਾਮਦ ਨੂੰ ਅਮਰੀਕਾ ਭੇਜਣ ਨੂੰ ਮਨਜੂਰੀ ਦਿੱਤੀ। ਇਸ ਦੇ ਨਾਲ ਦਵਾਈ ਦੇ ਨਿਰਮਾਣ ਲਈ ਲੋੜੀਂਦੀ 9 ਟਨ ਫਾਰਮਾਸਿਊਟੀਕਲ ਸਮੱਗਰੀ ਜਾਂ ਏਪੀਆਈ ਵੀ ਭੇਜੀ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।