ਪ੍ਰਧਾਨ ਮੰਤਰੀ ਨੇ ਡੋਨਾਲਡ ਟਰੰਪ ਤੋਂ ਆਰਥਕ ਮਦਦ ਦੀ ਆਸ ਵਿਚ ਦਵਾਈ ਬਾਰੇ ਹਥਿਆਰ ਸੁੱਟੇ!
Published : Apr 9, 2020, 2:49 pm IST
Updated : Apr 10, 2020, 12:13 pm IST
SHARE ARTICLE
File Photo
File Photo

ਡੋਨਾਲਡ ਟਰੰਪ ਵਲੋਂ ਭਾਰਤੀ ਪ੍ਰਧਾਨ ਮੰਤਰੀ ਦੀ ਬਾਂਹ ਮਰੋੜ ਕੇ ਅਪਣੇ ਵਾਸਤੇ ਹਾਈਡ੍ਰੋਕਸੀਕਲੋਰੋਕੁਈਨ ਦੀਆਂ ਗੋਲੀਆਂ ਕਢਵਾਉਣ 'ਤੇ ਦੋਹਾਂ ਦੇਸ਼ਾਂ ...

ਡੋਨਾਲਡ ਟਰੰਪ ਵਲੋਂ ਭਾਰਤੀ ਪ੍ਰਧਾਨ ਮੰਤਰੀ ਦੀ ਬਾਂਹ ਮਰੋੜ ਕੇ ਅਪਣੇ ਵਾਸਤੇ ਹਾਈਡ੍ਰੋਕਸੀਕਲੋਰੋਕੁਈਨ ਦੀਆਂ ਗੋਲੀਆਂ ਕਢਵਾਉਣ 'ਤੇ ਦੋਹਾਂ ਦੇਸ਼ਾਂ ਦੇ ਮੁਖੀਆਂ ਦੀ ਨਿੰਦਾ ਹੋ ਰਹੀ ਹੈ ਪਰ ਦੋਹਾਂ ਕੋਲ ਹੋਰ ਚਾਰਾ ਵੀ ਕੀ ਸੀ? ਡੋਨਾਲਡ ਟਰੰਪ ਦੁਨੀਆਂ ਦੇ ਸੱਭ ਤੋਂ ਅਮੀਰ ਅਤੇ ਤਾਕਤਵਰ ਦੇਸ਼ ਦਾ ਪ੍ਰਧਾਨ ਹੋਣ ਕਰ ਕੇ ਦੁਨੀਆਂ ਦਾ ਸੱਭ ਤੋਂ ਤਾਕਤਵਰ ਇਨਸਾਨ ਹੈ ਪਰ ਉਸ ਵਲੋਂ ਧਮਕੀ ਦੇਣਾ ਗੁੰਡਾਗਰਦੀ ਤੋਂ ਜ਼ਿਆਦਾ ਉਸ ਦੀ ਮਜਬੂਰੀ ਦਰਸਾਉਂਦਾ ਹੈ। ਕਦੇ ਕਿਸੇ ਨੇ ਇਹ ਨਹੀਂ ਸੋਚਿਆ ਹੋਣਾ ਕਿ ਅਮਰੀਕਾ ਵਰਗਾ ਦੇਸ਼ ਇਕ ਵਾਇਰਸ ਸਾਹਮਣੇ ਵੀ ਹਾਰ ਜਾਵੇਗਾ।

File photoFile photo

ਅੱਜ ਦੇ ਦਿਨ 2000 ਮੌਤਾਂ ਜਦ ਅਮਰੀਕਾ ਵਿਚ ਹੋ ਰਹੀਆਂ ਹਨ ਤਾਂ ਦੁਨੀਆਂ ਦੇ ਸੱਭ ਤੋਂ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਦੇ ਪੈਰਾਂ ਹੇਠੋਂ ਜ਼ਮੀਨ ਤਾਂ ਖਿਸਕਣੀ ਹੀ ਸੀ। ਡੋਨਾਲਡ ਟਰੰਪ ਦੀ ਧਮਕੀ ਉਸ ਦੀ ਤਾਕਤ ਦਾ ਸਬੂਤ ਨਹੀਂ ਸਗੋਂ ਇਕ ਘਬਰਾਏ ਹੋਏ ਇਨਸਾਨ ਦੀ ਘਬਰਾਹਟ ਤੋਂ ਪਰਦਾ ਹਟਾਉਂਦੀ ਹੈ। ਡੋਨਾਲਡ ਟਰੰਪ ਇਕ ਅਮੀਰ ਉਦਯੋਗਪਤੀ ਤੋਂ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ ਅਤੇ ਉਨ੍ਹਾਂ ਦੀਆਂ ਅਮੀਰਾਨਾ ਆਦਤਾਂ ਨੇ ਅਮਰੀਕਾ ਦਾ ਖ਼ਰਚਾ ਅਤੇ ਖੇਚਲ ਵਧਾਈ ਹੀ ਹੈ।

ਐਸ਼ੋ-ਆਰਾਮ ਵਿਚ ਰਹਿਣ ਵਾਲੇ ਟਰੰਪ ਅੱਜ ਤਕ ਦੇ ਅਮਰੀਕੀ ਰਾਸ਼ਟਰਪਤੀਆਂ ਵਿਚ ਸੱਭ ਤੋਂ ਮਹਿੰਗੇ ਰਾਸ਼ਟਰਪਤੀ ਸਾਬਤ ਹੋਏ ਹਨ ਜਿਨ੍ਹਾਂ ਦੀ ਸੇਵਾ ਵਿਚ ਸੱਭ ਤੋਂ ਵੱਧ ਮੁਲਾਜ਼ਮ ਲਾਉਣੇ ਪਏ। ਅੱਜ ਉਹ ਇਨਸਾਨ ਵੀ ਏਨਾ ਘਬਰਾਇਆ ਹੋਇਆ ਹੈ ਕਿ ਉਸ ਨੇ ਅਪਣੇ ਸੈਂਕੜੇ ਮੁਲਾਜ਼ਮਾਂ ਨੂੰ ਕੱਢ ਦਿਤਾ ਹੈ ਅਤੇ ਅਪਣੀ ਬੇਟੀ ਤੋਂ ਦਰਜਾ ਦੋ ਦੇ ਕਰਮਚਾਰੀ ਦਾ ਕੰਮ ਕਰਵਾ ਰਹੇ ਹਨ।

File photoFile photo

ਘਬਰਾਹਟ ਵਿਚ ਅਮੀਰ ਅਤੇ ਤਾਕਤਵਰ ਲੋਕ ਵੀ ਗ਼ਲਤ ਕਦਮ ਚੁੱਕ ਲੈਂਦੇ ਹਨ। ਅਕਸਰ ਉਹ ਹਨ ਤਾਂ ਇਨਸਾਨ ਹੀ। ਸੋ ਡੋਨਾਲਡ ਟਰੰਪ ਨੇ ਭਾਰਤ ਤੋਂ ਹਾਈਡ੍ਰੋਕਸੀਕਲੋਰੋਕੁਈਨ ਦੀ ਜ਼ਿੱਦ ਕੀਤੀ ਕਿਉਂਕਿ ਕੁੱਝ ਖੋਜੀਆਂ ਮੁਤਾਬਕ ਇਹ ਦਵਾਈ ਕੋਰੋਨਾ ਦੇ ਇਲਾਜ 'ਚ ਸਹਾਈ ਸਿੱਧ ਹੋ ਸਕਦੀ ਹੈ। ਘਬਰਾਏ ਹੋਏ ਟਰੰਪ ਨੇ ਇਹ ਵੀ ਆਖ ਦਿਤਾ ਕਿ ਉਹ ਵੀ ਇਹ ਦਵਾਈ ਖਾਣਗੇ ਜਦਕਿ ਇਸ ਦੇ ਅਸਰਦਾਰ ਹੋਣ ਦਾ ਦਾਅਵਾ ਅਜੇ ਅਧੂਰਾ ਹੈ ਕਿਉਂਕਿ ਕੁੱਝ ਲੋਕਾਂ ਦੇ ਮਾਮਲੇ ਵਿਚ ਇਹ ਜਾਨਲੇਵਾ ਵੀ ਸਾਬਤ ਹੋਈ ਹੈ।

ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਦੀ ਅਸਲ ਤਾਕਤ ਇਕ ਗ਼ਰੀਬ ਦੇਸ਼ ਦੀ ਵਿਸ਼ਾਲ ਆਬਾਦੀ ਹੈ, ਉਹ ਚਾਹੁੰਦੇ ਹੋਏ ਵੀ ਇਸ ਦਵਾਈ ਨੂੰ ਵੇਚਣ ਤੋਂ ਡੋਨਾਲਡ ਟਰੰਪ ਨੂੰ ਇਨਕਾਰ ਨਾ ਕਰ ਸਕੇ ਕਿਉਂਕਿ ਉਹ ਜਾਣਦੇ ਹਨ ਕਿ ਇਹੀ ਵਿਸ਼ਾਲ ਆਬਾਦੀ, ਜੋ ਉਨ੍ਹਾਂ ਦੀ ਤਾਕਤ ਹੈ ਤੇ ਜੋ ਦੁਨੀਆਂ ਲਈ ਵੱਡੀ ਮੰਡੀ ਸੀ, ਅੱਜ ਉਨ੍ਹਾਂ ਦੀ ਕਮਜ਼ੋਰੀ ਬਣ ਕੇ ਸਾਹਮਣੇ ਆਈ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਡੋਨਾਲਡ ਟਰੰਪ ਤੋਂ ਡਰ ਕੇ ਦਵਾਈ ਨਹੀਂ ਦੇ ਰਹੇ ਸਗੋਂ ਆਉਣ ਵਾਲੇ ਸਮੇਂ ਵਿਚ ਉਹ ਅਪਣੇ ਵਾਸਤੇ ਅਮਰੀਕੀ ਉਦਾਰਤਾ ਦਾ ਬੂਹਾ ਖੋਲ੍ਹ ਰਹੇ ਹਨ।

File photoFile photo

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਜ਼ਾਨੇ ਖ਼ਾਲੀ ਸਨ, ਇਸ ਸੱਚ ਬਾਰੇ ਉਸ ਵੇਲੇ ਹੀ ਪਤਾ ਲੱਗ ਗਿਆ ਸੀ ਜਦੋਂ ਉਹ ਕੋਈ ਵੀ ਆਰਥਕ ਪੈਕੇਜ ਨਾ ਦੇ ਸਕੇ। ਪ੍ਰਧਾਨ ਮੰਤਰੀ, ਰਾਹਤ ਫ਼ੰਡ ਵਿਚ ਦਾਨ ਮੰਗਣ ਲੱਗ ਪਏ। ਫਿਰ ਜਦ ਦੇਸ਼ ਦੇ ਸੰਸਦ ਮੈਂਬਰਾਂ ਨੂੰ ਅਪਣੇ ਅਪਣੇ ਹਲਕੇ ਵਿਚ ਕੋਰੋਨਾ ਨਾਲ ਲੜਾਈ ਲੜਨ ਵਾਸਤੇ 10 ਕਰੋੜ ਖ਼ਰਚਣ ਦੀ ਹਦਾਇਤ ਦਿਤੀ ਜਾਣੀ ਸੀ ਤਾਂ ਉਨ੍ਹਾਂ ਨੇ ਉਹ ਵੀ ਵਾਪਸ ਲੈ ਲਿਆ। ਜਿਵੇਂ ਪੰਜਾਬ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਕੋਲ 200 ਕਰੋੜ ਖ਼ਰਚਣ ਦੀ ਤਾਕਤ ਸੀ ਪਰ ਸਾਰਿਆਂ ਤੋਂ ਪੈਸਾ ਵਾਪਸ ਲੈ ਲਿਆ ਗਿਆ ਹੈ। ਫਿਰ ਪੰਜਾਬ ਨੇ 234 ਕਰੋੜ ਰੁਪਏ ਡਿਜ਼ਾਸਟਰ (ਤਬਾਹੀ) ਫ਼ੰਡ ਰਾਹੀਂ ਵਾਪਸ ਵੀ ਕਰ ਦਿਤੇ।

ਅਪਣੀ ਅਤੇ ਮੰਤਰੀਆਂ ਦੀ 30% ਤਨਖ਼ਾਹ ਅਤੇ ਫਿਰ ਭਾਜਪਾ ਸੂਬਾ ਸਰਕਾਰਾਂ ਤੋਂ ਤਨਖ਼ਾਹ ਦੀ ਕਟੌਤੀ ਦਾ ਮਤਲਬ ਹੈ ਕਿ ਹੁਣ ਦੇਸ਼ ਦੇ ਹਰ ਸਰਕਾਰੀ ਅਫ਼ਸਰ ਤੋਂ ਇਲਾਵਾ, ਹਰ ਟੈਕਸਦਾਤਾ ਵੀ ਕੁੱਝ ਤਿਆਗਣ ਵਾਸਤੇ ਤਿਆਰ ਰਹੇ। ਪਿਛਲੀਆਂ ਚੋਣਾਂ ਤੋਂ ਪਹਿਲਾਂ ਰੀਜ਼ਰਵ ਬੈਂਕ ਨੇ ਜਮ੍ਹਾਂ ਪੂੰਜੀ ਸਰਕਾਰ ਨੂੰ ਦੇ ਦਿਤੀ ਸੀ ਅਤੇ ਅੱਜ ਉਹ ਪੈਸਾ ਯਾਦ ਆਉਂਦਾ ਹੋਵੇਗਾ ਜੋ ਇਸੇ ਤਰ੍ਹਾਂ ਦੀ ਮੁਸੀਬਤ ਵਿਚ ਕੰਮ ਆਉਣਾ ਸੀ। ਪਰ ਹੁਣ ਤਾਂ ਉਹ ਪੈਸਾ ਜਾ ਚੁੱਕਾ ਹੈ ਅਤੇ ਵਾਪਸ ਨਹੀਂ ਆਉਣ ਵਾਲਾ ਤੇ ਘਬਰਾਏ ਹੋਏ ਡੋਨਾਲਡ ਟਰੰਪ ਨੂੰ, ਦਵਾਈ ਦੇ ਕੇ, ਮੋਦੀ ਜੀ ਨੇ ਆਉਣ ਵਾਲੇ ਸਮੇਂ ਵਿਚ ਆਰਥਕ ਮਦਦ ਦੀ ਆਸ ਵੀ ਸਾਹਮਣੇ ਰੱਖੀ ਹੋਈ ਹੈ।

File photoFile photo

ਪਰ ਕੀ ਡੋਨਾਲਡ ਟਰੰਪ ਦਾ ਅਮਰੀਕਾ ਏਨਾ ਮਜ਼ਬੂਤ ਹੈ ਜਿੰਨਾ ਮੰਨਿਆ ਜਾ ਰਿਹਾ ਸੀ? ਨਿਊਯਾਰਕ ਵਿਚ ਚੀਨ ਨੇ 1000 ਵੈਂਟੀਲੇਟਰ ਦਾਨ ਕਰ ਕੇ ਉਨ੍ਹਾਂ ਨੂੰ ਬਚਾਇਆ ਜਦਕਿ ਡੋਨਾਲਡ ਟਰੰਪ ਆਪ ਏਨਾ ਪ੍ਰਬੰਧ ਵੀ ਨਹੀਂ ਸਨ ਕਰ ਸਕੇ। ਠੀਕ ਹੈ ਮੋਦੀ ਜੀ ਡੋਨਾਲਡ ਟਰੰਪ ਤੋਂ ਮਦਦ ਮਿਲਣ ਦਾ ਰਸਤਾ ਖੋਲ੍ਹ ਰਹੇ ਹਨ ਪਰ ਇਕ ਦਰਵਾਜ਼ਾ ਚੀਨ ਵਲ ਵੀ ਖੋਲ੍ਹ ਲੈਣਾ ਚਾਹੀਦਾ ਹੈ ਕਿਉਂਕਿ ਹੁਣ ਸਾਡੀ ਗ਼ਰੀਬੀ ਦੀ ਹਕੀਕਤ ਲੁਕਾਇਆਂ ਨਹੀਂ ਲੁਕਣੀ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement