Indore suicide News: ਇੰਦੌਰ 'ਚ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਔਰਤ ਨੇ ਆਪਣੀ ਬਾਂਹ 'ਤੇ ਲਿਖਿਆ- ਸੁਸਾਈਡ ਨੋਟ

By : BALJINDERK

Published : Apr 17, 2024, 4:12 pm IST
Updated : Apr 17, 2024, 4:48 pm IST
SHARE ARTICLE
ਔਰਤ ਨੇ ਆਪਣੀ ਬਾਂਹ 'ਤੇ ਲਿਖਿਆ- ਸੁਸਾਈਡ ਨੋਟ
ਔਰਤ ਨੇ ਆਪਣੀ ਬਾਂਹ 'ਤੇ ਲਿਖਿਆ- ਸੁਸਾਈਡ ਨੋਟ

Indore suicide News: ਪਤੀ ਦੇ ਨਾਜਾਇਜ਼ ਸਬੰਧਾਂ ਕਾਰਨ ਕੀਤੀ ਖੁਦਕੁਸ਼ੀ, ਸੱਸ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ

Indore suicide News: ਇੰਦੌਰ 'ਚ ਇਕ 40 ਸਾਲਾ ਔਰਤ ਦੇ ਪਤੀ ਅਤੇ ਉਸ ਦੀ ਪ੍ਰੇਮਿਕਾ ਨੂੰ ਬੁੱਧਵਾਰ ਨੂੰ ਉਸ 'ਤੇ ਤਸ਼ੱਦਦ ਕਰਨ ਅਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਔਰਤ ਨੇ ਆਪਣੇ ਪਤੀ ਅਤੇ ਉਸਦੀ ਪ੍ਰੇਮਿਕਾ ਦੁਆਰਾ ਕਥਿਤ ਤਸ਼ੱਦਦ ਦੀ ਕਹਾਣੀ ਆਪਣੀ ਬਾਂਹ 'ਤੇ ਲਿਖ ਕੇ ਖੁਦਕੁਸ਼ੀ ਕਰ ਲਈ, ਜਿਸ ਨੂੰ ਪੁਲਿਸ ਨੇ "ਸੁਸਾਈਡ ਨੋਟ" ਮੰਨਿਆ ਅਤੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜੋ:Road Accident News : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਵਾਪਿਰਆ ਹਾਦਸਾ ਤੇਜ਼ ਰਫ਼ਤਾਰ ਕਾਰ ਖੱਡ 'ਚ ਡਿੱਗੀ

ਵਧੀਕ ਡਿਪਟੀ ਕਮਿਸ਼ਨਰ ਪੁਲਿਸ ਰਾਜੇਸ਼ ਡੰਡੋਤੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਵਿਤਾ ਪਾਟਿਲ (40) ਨੇ 15 ਅਪ੍ਰੈਲ ਦੀ ਸਵੇਰ ਨੂੰ ਤੇਜਾਜੀ ਨਗਰ ਇਲਾਕੇ 'ਚ ਆਪਣੇ ਘਰ 'ਚ ਫਾਹਾ ਲੈ ਕੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ ਸੀ। ਡੰਡੋਤੀਆ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਕਵਿਤਾ ਨੇ ਆਪਣੀ ਬਾਂਹ 'ਤੇ ਪੈੱਨ ਨਾਲ ਮਰਾਠੀ ’ਚ ਸੁਸਾਇਡ ਨੋਟ ਲਿਖਿਆ ਸੀ ਕਿ ਉਸ ਦੇ ਪਤੀ ਪੰਕਜ ਪਾਟਿਲ ਅਤੇ ਇਸ ਵਿਅਕਤੀ ਦੀ ਪ੍ਰੇਮਿਕਾ ਨਮਰਤਾ ਨੇ ਦੋਵੇਂ ਉਸ ਦੀ ਮੌਤ ਲਈ ਜ਼ਿੰਮੇਵਾਰ ਹਨ।

ਇਹ ਵੀ ਪੜੋ:Ludhiana News: ਲੁਧਿਆਣਾ ’ਚ ਸਰਕਾਰੀ ਬੱਸ ਦੀਆਂ ਹੋਈਆਂ ਬ੍ਰੇਕਾਂ ਫੇਲ੍ਹ, ਲੋਕਾਂ ਨੂੰ ਪਈਆਂ ਭਾਜੜਾਂ 

ਉਸਨੇ ਦੱਸਿਆ ਕਿ ਇਸ "ਸੁਸਾਈਡ ਨੋਟ" ਦੇ ਆਧਾਰ 'ਤੇ ਕਵਿਤਾ ਦੇ ਪਤੀ ਅਤੇ ਉਸਦੀ ਪ੍ਰੇਮਿਕਾ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 306 (ਖ਼ੁਦਕੁਸ਼ੀ ਲਈ ਉਕਸਾਉਣ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਿਆਹੁਤਾ ਦੀ ਮੌਤ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ:Breast cancer News : ਛਾਤੀ ਦੇ ਕੈਂਸਰ ਨਾਲ ਹਰ ਸਾਲ 10 ਲੱਖ ਔਰਤਾਂ ਦੀ ਮੌਤ ਦਾ ਖਦਸ਼ਾ -ਲੈਂਸੇਟ ਕਮਿਸ਼ਨ

(For more news apart from Before committing suicide in Indore, woman wrote on har arm - suicide note News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM
Advertisement