Ludhiana News: ਲੁਧਿਆਣਾ ’ਚ ਸਰਕਾਰੀ ਬੱਸ ਦੀਆਂ ਹੋਈਆਂ ਬ੍ਰੇਕਾਂ ਫੇਲ੍ਹ, ਲੋਕਾਂ ਨੂੰ ਪਈਆਂ ਭਾਜੜਾਂ

By : BALJINDERK

Published : Apr 17, 2024, 2:35 pm IST
Updated : Apr 17, 2024, 2:36 pm IST
SHARE ARTICLE
 Panbus brakes failed
Panbus brakes failed

Ludhiana News: ਹਾਦਸੇ ਵਿਚ ਇਕ ਵਿਅਕਤੀ ਬੱਸ ਹੇਠਾਂ ਆ ਕੇ ਬੁਰੀ ਤਰ੍ਹਾਂ ਹੋਇਆ ਜ਼ਖਮੀ

Ludhiana News: ਲੁਧਿਆਣਾ 'ਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ, ਜਦੋਂ ਪਨਬੱਸ ਦੀਆਂ ਅਚਾਨਕ ਬ੍ਰੇਕਾਂ ਫੇਲ੍ਹ ਹੋ ਗਈਆਂ। ਇਸ ਹਾਦਸੇ ਵਿਚ ਇਕ ਵਿਅਕਤੀ ਬੱਸ ਹੇਠਾਂ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਸਰਕਾਰੀ ਪਨਬੱਸ ਚੰਡੀਗੜ੍ਹ ਤੋਂ ਦੋਰਾਹਾ ਜਾ ਰਹੀ ਸੀ।

ਇਹ ਵੀ ਪੜੋ:Breast cancer News : ਛਾਤੀ ਦੇ ਕੈਂਸਰ ਨਾਲ ਹਰ ਸਾਲ 10 ਲੱਖ ਔਰਤਾਂ ਦੀ ਮੌਤ ਦਾ ਖਦਸ਼ਾ -ਲੈਂਸੇਟ ਕਮਿਸ਼ਨ 


ਜਾਣਕਾਰੀ ਦਿੰਦੇ ਹੋਏ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਅਚਾਨਕ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ ਅਤੇ ਉਸ ਨੇ ਤੁਰੰਤ ਰੌਲਾ ਪਾ ਦਿੱਤਾ ਕਿ ਸਾਈਡ 'ਤੇ ਹੋ ਜਾਓ ਪਰ ਇਕ ਵਿਅਕਤੀ ਨੂੰ ਉਸ ਦਾ ਰੌਲਾ ਨਹੀਂ ਸੁਣ ਸਕਿਆ ਅਤੇ ਉਹ ਬੱਸ ਹੇਠਾਂ ਆ ਗਿਆ, ਜਿਸ ਨੂੰ ਇਸ ਸਮੇਂ ਡੀ. ਐੱਮ. ਸੀ. ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜੋ:Lok Sabha Member benefits : ਲੋਕ ਸਭਾ ਮੈਂਬਰ ਬਣਨ ’ਤੇ ਰੁਤਬੇ ਦੇ ਨਾਲ ਨਾਲ ਮਿਲਦੇ ਕਈ ਫ਼ਾਇਦੇ 

ਹਾਦਸੇ ਤੋਂ ਬਾਅਦ ਲੋਕਾਂ ਨੇ ਕਾਫ਼ੀ ਹੰਗਾਮਾ ਕੀਤਾ ਪਰ ਡਰਾਈਵਰ ਦਾ ਕਹਿਣਾ ਸੀ ਇਸ 'ਚ ਉਸ ਦੀ ਕੋਈ ਗ਼ਲਤੀ ਨਹੀਂ ਹੈ। ਡਰਾਈਵਰ ਨੇ ਕਿਹਾ ਕਿ ਉਸ ਨੇ ਰੌਲਾ ਪਾ ਲੋਕਾਂ ਨੂੰ ਬਹੁਤ ਅਪੀਲ ਕੀਤੀ ਕਿ ਪਿੱਛੇ ਹਟ ਜਾਓ ਪਰ ਕੁੱਝ ਲੋਕਾਂ ਨੂੰ ਉਸ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। ਫਿਲਹਾਲ ਮੌਕੇ 'ਤੇ ਪੁੱਜੀ ਪੁਲਿਸ ਵਲੋਂ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ, ਜਦੋਂ ਕਿ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜੋ:High Court News : ਹਾਈ ਕੋਰਟ ਨੇ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੇ ਵਿਦੇਸ਼ੀ ਫੰਡ 'ਤੇ ਕੇਂਦਰ ਤੋਂ ਮੰਗਿਆ ਜਵਾਬ, ਸੁਣਵਾਈ 10 ਜੁਲਾਈ ਨੂੰ ਤੈਅ

(For more news apart from  Panbus bus brakes failed in Ludhiana,One person injured News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement