Breast cancer News : ਛਾਤੀ ਦੇ ਕੈਂਸਰ ਨਾਲ ਹਰ ਸਾਲ 10 ਲੱਖ ਔਰਤਾਂ ਦੀ ਮੌਤ ਦਾ ਖਦਸ਼ਾ -ਲੈਂਸੇਟ ਕਮਿਸ਼ਨ

By : BALJINDERK

Published : Apr 17, 2024, 2:11 pm IST
Updated : Apr 17, 2024, 2:11 pm IST
SHARE ARTICLE
Breast cancer
Breast cancer

Breast cancer News : ਰਿਪੋਰਟ 'ਚ ਕਿਹਾ ਕਿ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ

Breast cancer News : ਨਵੀਂ ਦਿੱਲੀ- ਛਾਤੀ ਦੇ ਕੈਂਸਰ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ ਅਤੇ ਭਵਿੱਖ ਵਿੱਚ ਇਹ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਲੈਂਸੇਟ ਕਮਿਸ਼ਨ ਦੀ ਨਵੀਂ ਰਿਪੋਰਟ ਅਨੁਸਾਰ ਦੁਨੀਆਂ ਭਰ ਵਿਚ ਛਾਤੀ ਦੇ ਕੈਂਸਰ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ 2040 ਤੱਕ ਹਰ ਸਾਲ 10 ਲੱਖ ਔਰਤਾਂ ਦੇ ਇਸ ਨਾਲ ਮਰਨ ਦਾ ਖਤਰਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ 2020 ਤੱਕ, ਲਗਭਗ 78 ਲੱਖ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਪਤਾ ਲਗਾਇਆ ਗਿਆ ਸੀ, ਜਦੋਂ ਕਿ ਇਸੇ ਸਾਲ ਲਗਭਗ 6.85 ਲੱਖ ਔਰਤਾਂ ਦੀ ਇਸ ਬਿਮਾਰੀ ਨਾਲ ਮੌਤ ਹੋਈ ਸੀ।

ਇਹ ਵੀ ਪੜੋ:Lok Sabha Member benefits : ਲੋਕ ਸਭਾ ਮੈਂਬਰ ਬਣਨ ’ਤੇ ਰੁਤਬੇ ਦੇ ਨਾਲ ਨਾਲ ਮਿਲਦੇ ਕਈ ਫ਼ਾਇਦੇ 

ਲੈਂਸੇਟ ਕਮਿਸ਼ਨ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆਂ ਭਰ ਵਿਚ ਔਸਤਨ ਹਰ 12 ਵਿੱਚੋਂ ਇੱਕ ਔਰਤ ਨੂੰ 75 ਸਾਲ ਦੀ ਉਮਰ ਤੋਂ ਪਹਿਲਾਂ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਅੰਕੜਾ ਲਗਾਤਾਰ ਵਧ ਰਿਹਾ ਹੈ। ਖੋਜਕਰਤਾਵਾਂ ਦਾ ਅੰਦਾਜ਼ਾ ਹੈ ਕਿ 2020 ਵਿਚ ਦੁਨੀਆਂ ਭਰ ਵਿਚ ਛਾਤੀ ਦੇ ਕੈਂਸਰ ਦੇ 23 ਲੱਖ ਮਾਮਲੇ ਸਾਹਮਣੇ ਆਏ ਸਨ, ਜੋ 2040 ਤੱਕ ਵੱਧ ਕੇ 30 ਲੱਖ ਤੋਂ ਵੱਧ ਹੋ ਸਕਦੇ ਹਨ।ਜ਼ਿਕਰਯੋਗ ਹੈ ਕਿ ਇਸ ਵਾਧੇ ਵਿਚ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ (LMIC) ਦਾ ਵੱਡਾ ਯੋਗਦਾਨ ਹੋਵੇਗਾ।

ਇਹ ਵੀ ਪੜੋ:High Court News : ਹਾਈ ਕੋਰਟ ਨੇ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੇ ਵਿਦੇਸ਼ੀ ਫੰਡ 'ਤੇ ਕੇਂਦਰ ਤੋਂ ਮੰਗਿਆ ਜਵਾਬ, ਸੁਣਵਾਈ 10 ਜੁਲਾਈ ਨੂੰ ਤੈਅ

ਰਿਪੋਰਟ ਦੱਸਦੀ ਹੈ ਕਿ LMIC ਦੇਸ਼ਾਂ ਵਿੱਚ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਛਾਤੀ ਦੇ ਕੈਂਸਰ ਦੀ ਦੇਰੀ ਨਾਲ ਨਿਦਾਨ ਕੀਤਾ ਜਾਂਦਾ ਹੈ, ਜਿਸ ਕਾਰਨ ਇਲਾਜ ਵਿਚ ਦੇਰੀ ਹੁੰਦੀ ਹੈ ਅਤੇ ਮੌਤ ਦਰ ਉੱਚੀ ਹੁੰਦੀ ਹੈ। ਲੈਂਸੇਟ ਕਮਿਸ਼ਨ ਦੇ ਖੋਜਕਰਤਾਵਾਂ ਨੇ ਛਾਤੀ ਦੇ ਕੈਂਸਰ ਨਾਲ ਨਜਿੱਠਣ ਲਈ ਇਸ ਰਿਪੋਰਟ ਵਿਚ ਕਈ ਸਿਫ਼ਾਰਸ਼ਾਂ ਵੀ ਕੀਤੀਆਂ ਹਨ। ਇਹਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਾਲੇ ਪ੍ਰੋਗਰਾਮ, ਬਿਹਤਰ ਸਕ੍ਰੀਨਿੰਗ, ਇਲਾਜ ਤੱਕ ਬਿਹਤਰ ਪਹੁੰਚ ਅਤੇ ਖੋਜ ਲਈ ਹੋਰ ਫੰਡ ਅਲਾਟ ਕਰਨਾ ਸ਼ਾਮਲ ਹਨ।

ਇਹ ਵੀ ਪੜੋ:Indian Economy : 2024 ’ਚ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.8 ਫ਼ੀਸਦ ਕਰ ਦਿੱਤਾ: ਆਈਐੱਮਐੱਫ

ਮਾਹਿਰਾਂ ਦਾ ਕਹਿਣਾ ਹੈ ਕਿ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ, ਸੰਤੁਲਿਤ ਖੁਰਾਕ ਲੈ ਕੇ ਅਤੇ ਨਿਯਮਤ ਕਸਰਤ ਕਰਕੇ ਛਾਤੀ ਦੇ ਕੈਂਸਰ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।ਛਾਤੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਜਿਵੇਂ ਕਿ ਗੰਢ, ਛਾਤੀ ਦੀ ਸ਼ਕਲ ’ਚ ਤਬਦੀਲੀ ਜਾਂ ਨਿੱਪਲ ਤੋਂ ਖੂਨ ਵਗਣਾ ਆਦਿ ਵੱਲ ਧਿਆਨ ਦੇਣਾ ਮਹੱਤਵਪੂਰਨ ਹੈ। ਜੇਕਰ ਕਿਸੇ ਵੀ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਹ ਰਿਪੋਰਟ ਛਾਤੀ ਦੇ ਕੈਂਸਰ ਦੇ ਵਿਰੁੱਧ ਲੜਾਈ ’ਚ ਇੱਕ ਚੇਤਾਵਨੀ ਵਜੋਂ ਕੰਮ ਕਰਦੀ ਹੈ। ਸਮੇਂ ਸਿਰ ਠੋਸ ਕਦਮ ਚੁੱਕ ਕੇ ਅਸੀਂ ਇਸ ਮਾਰੂ ਬਿਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ ਅਤੇ ਔਰਤਾਂ ਦੀਆਂ ਜਾਨਾਂ ਬਚਾ ਸਕਦੇ ਹਾਂ।

ਇਹ ਵੀ ਪੜੋ:IPL 2024: ਪੰਜਾਬ ਕਿੰਗਜ਼ ਇਲੈਵਨ ਅਤੇ ਮੁੰਬਈ ਇੰਡੀਅਨਜ਼ ਵਿਚਾਲੇ 18 ਅਪ੍ਰੈਲ ਨੂੰ ਮੁਹਾਲੀ ’ਚ ਹੋਵੇਗਾ ਮੁਕਾਬਲਾ 

(For more news apart from Every year,1 million women die breast cancer : Lancet Commission News in Punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement