ਕੈਨੇਡਾ ਵਿਚ ਪੰਜਾਬੀਆਂ ਦੀ ਗੈਂਗਵਾਰ ਜਾਰੀ, ਇਕ ਹੋਰ ਪੰਜਾਬੀ ਦੀ ਮੌਤ
Published : May 17, 2021, 9:29 am IST
Updated : May 17, 2021, 9:29 am IST
SHARE ARTICLE
Jaskirat
Jaskirat

ਗੈਂਗਸਟਰਾਂ ਵੱਲੋਂ ਵਿਰੋਧੀ ਗੈਂਗ ਦੇ ਤਿੰਨ ਮੈਂਬਰਾਂ ’ਤੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਿਚ ਪੰਜਾਬੀ ਨੌਜਵਾਨ ਜਸਕੀਰਤ ਕਾਲਕਟ ਦੀ ਮੌਤ ਹੋ ਗਈ।

ਵੈਨਕੂਵਰ: ਕੈਨੇਡਾ ਦੇ ਵੈਨਕੂਵਰ ਵਿਚ ਗੈਂਗਸਟਰਾਂ ਵੱਲੋਂ ਵਿਰੋਧੀ ਗੈਂਗ ਦੇ ਤਿੰਨ ਮੈਂਬਰਾਂ ’ਤੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਿਚ ਪੰਜਾਬੀ ਨੌਜਵਾਨ ਜਸਕੀਰਤ ਕਾਲਕਟ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਕੋਲੰਬੀਆ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।ਦੱਸ ਦਈਏ ਕਿ ਇਹ ਹਮਲਾ ਮੈਰੀਨ ਡਰਾਈਵ ਮੁੱਖ ਸੜਕ ਦੇ ਨਾਲ ਲਗਦੇ ਭੀੜ ਵਾਲੇ ਪਲਾਜ਼ੇ ਦੀ ਪਾਰਕਿੰਗ ਵਿਚ ਕੀਤਾ ਗਿਆ ਅਤੇ ਹਮਲਾਵਰ ਭੱਜਣ ਵਿਚ ਸਫ਼ਲ ਹੋ ਗਏ।

Karman Grewal Karman Grewal

ਮ੍ਰਿਤਕ ਨੌਜਵਾਨ ਬ੍ਰਦਰਜ਼ ਕੀਪਰਜ਼ ਗੈਂਗ ਨਾਲ ਸਬੰਧ ਰੱਖਦਾ ਸੀ। ਇਸ ਗੈਂਗ ਵੱਲੋਂ ਬੀਤੇ ਦਿਨੀਂ ਯੂਨਾਈਟਿਡ ਨੇਸ਼ਨਜ਼ ਗੈਂਗ ਨਾਲ ਸਬੰਧਤ ਕਰਮਨ ਗਰੇਵਾਲ ਦਾ ਕੈਨੇਡਾ ਦੇ ਵੈਨਕੂਵਰ ਹਵਾਈ ਅੱਡੇ ’ਤੇ ਕਤਲ ਕੀਤਾ ਗਿਆ ਸੀ । ਪੁਲਿਸ ਦਾ ਕਹਿਣਾ ਹੈ ਕਿ ਹਮਲਾ ਯੋਜਨਾ ਬਣਾ ਕੇ ਕੀਤਾ ਗਿਆ ਹੈ। ਸੂਤਰਾਂ ਦਾ ਵੀ ਇਹੀ ਕਹਿਣਾ ਹੈ ਕਿ ਇਹ ਗੈਂਗਵਾਰ ਬਦਲਾਖੋਰੀ ਦਾ ਨਤੀਜਾ ਹੈ। ਜ਼ਖ਼ਮੀਆਂ ਵਿਚ ਇਕ ਔਰਤ ਵੀ ਸ਼ਾਮਲ ।

JaskiratJaskirat

ਦੱਸਿਆ ਜਾ ਰਿਹਾ ਹੈ ਕਿ ਜਸਕੀਰਤ ਕੁਝ ਦਿਨ ਪਹਿਲਾਂ ਹੀ ਜੇਲ੍ਹ ਵਿਚੋਂ ਜ਼ਮਾਨਤ ’ਤੇ ਆਇਆ ਸੀ।  ਬਰਨਬੀ ਆਰਸੀਐੱਮਪੀ ਦੇ ਬੁਲਾਰੇ ਬਰੈਟ ਕਨਿੰਘਮ ਅਨੁਸਾਰ ਕੈਕਟਸ ਕਲੱਬ ਅੱਗੇ ਕਰੀਬ 20 ਗੋਲੀਆਂ ਚੱਲੀਆਂ। ਖ਼ਬਰਾਂ ਮੁਤਾਬਕ ਪੰਜਾਬੀ ਗੈਂਗਸਟਰਾਂ ਵਿਚ ਮਹੀਨੇ ਬ੍ਰਦਰਜ਼ ਕੀਪਰ ਦੇ ਹਰਬ ਧਾਲੀਵਾਲ ਦੇ ਕਤਲ ਨਾਲ ਸ਼ੁਰੂ ਹੋਈ ਬਦਲਾਖੋਰੀ ਵਜੋਂ ਇਹ ਪੰਜਵਾਂ ਮਾਮਲਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement