Twitter News : Elon Musk ਨੇ X ਵੈੱਬਸਾਈਟ 'ਤੇ ਵੱਡਾ ਬਦਲਾਅ, ਵੈੱਬਸਾਈਟ ਦਾ URL ਬਦਲਿਆ

By : BALJINDERK

Published : May 17, 2024, 4:56 pm IST
Updated : May 17, 2024, 6:40 pm IST
SHARE ARTICLE
twiter
twiter

Twitter News : ਹੁਣ URL ’ਚ twitter.com ਦੀ ਬਜਾਏ x.com ਲਿਖਿਆ ਨਜ਼ਰ ਆਵੇਗਾ, Elon Musk ਨੇ ਯੂਜ਼ਰਸ ਨੂੰ ਦਿੱਤੀ ਜਾਣਕਾਰੀ

Twitter News : ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਟਵਿੱਟਰ (ਐਕਸ) 'ਤੇ ਵੱਡਾ ਫੇਰਬਦਲ ਦੇਖਿਆ ਗਿਆ ਹੈ। ਇਸ ਵੈੱਬਸਾਈਟ ਦਾ URL ਬਦਲ ਦਿੱਤਾ ਗਿਆ ਹੈ। ਐਲੋਨ ਮਸਕ ਨੇ ਖੁਦ ਯੂਜ਼ਰਸ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਨਾਲ ਐਲੋਨ ਮਸਕ ਨੇ ਟਵਿੱਟਰ ਤੋਂ ਲਗਭਗ ਪੂਰੀ ਤਰ੍ਹਾਂ ਪਿੱਛੇ ਹਟ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਐਲੋਨ ਮਸਕ ਨੇ ਟਵਿਟਰ (x) ਖਰੀਦਿਆ ਹੈ, ਉਦੋਂ ਤੋਂ ਕਈ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਐਕਸ ਵੈੱਬਸਾਈਟ ਦਾ ਅੰਦਾਜ ਵੀ ਨਵਾਂ ਨਵਾਂ ਲੱਗਦਾ ਹੈ।

ਇਹ ਵੀ ਪੜੋ:Patna News : ਪਟਨਾ ’ਚ 4 ਸਾਲਾ ਵਿਦਿਆਰਥੀ ਦੀ ਸਕੂਲ 'ਚੋਂ ਮਿਲੀ ਲਾਸ਼

ਐਲੋਨ ਮਸਕ ਨੇ ਟਵਿੱਟਰ ਦਾ ਨਾਮ ਅਤੇ ਲੋਗੋ ਬਦਲਣ ਤੋਂ ਬਾਅਦ ਹੁਣ ਆਪਣਾ ਡੋਮੇਨ ਵੀ ਬਦਲ ਕੇ x.com ਕਰ ਦਿੱਤਾ ਹੈ। ਹੁਣ ਇਸ ਦੇ ਵੈੱਬਸਾਈਟ URL ਵਿੱਚ twitter.com ਦੀ ਬਜਾਏ x.com ਲਿਖਿਆ ਹੋਇਆ ਵਿਖਾਈ ਦੇ ਰਿਹਾ ਹੈ। ਉਹਨਾਂ ਨੇ ਐਕਸ 'ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਿਖਿਆ, 'ਸਾਰੇ ਕੋਰ ਸਿਸਟਮ ਹੁਣ x.com 'ਤੇ ਹਨ। ਦੱਸ ਦੇਈਏ ਕਿ ' 24 ਜੁਲਾਈ 2023 ਨੂੰ ਮਸਕ ਨੇ ਟਵਿੱਟਰ ਦਾ ਨਾਮ ਅਤੇ ਲੋਗੋ ਬਦਲ ਕੇ X ਕਰ ਦਿੱਤਾ ਸੀ।  ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਐਲੋਨ ਮਸਕ ਨੇ ਟਵਿਟਰ (x) ਖਰੀਦਿਆ ਹੈ, ਉਦੋਂ ਤੋਂ ਇਸ ਨੂੰ ਲੈ ਕੇ ਕਈ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। X ਦੇ ਲਾਗਇਨ ਪੇਜ਼ ਦੇ ਹੇਠਾਂ ਹੁਣ ਇਕ ਮੈਸੇਜ ਵੀ ਵਿਖਾਈ ਦੇ ਰਿਹਾ ਹੈ, ਜਿਸ ਵਿੱਚ ਲਿਖਿਆ ਹੈ, 'ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅਸੀਂ ਆਪਣਾ URL ਬਦਲ ਰਹੇ ਹਾਂ ਪਰ ਤੁਹਾਡੀ ਪ੍ਰਾਈਵੇਸੀ ਅਤੇ ਡੇਟਾ ਪ੍ਰੋਟੇਕਸ਼ਨ ਸੈਟਿੰਗਜ਼ ਪਹਿਲਾਂ ਵਾਂਗ ਹੀ ਰਹਿਣਗੀਆਂ।'

ਇਹ ਵੀ ਪੜੋ:Malote news : ਸੱਜੇ ਕੰਨ ਜੀ ਜਗ੍ਹਾ ਕਰ ਦਿੱਤਾ ਖੱਬੇ ਕੰਨ ਦਾ ਆਪਰੇਸ਼ਨ, ਡਾਕਟਰ ਦੀ ਵੱਡੀ ਲਾਪਰਵਾਹੀ 

ਜ਼ਿਕਰਯੋਗ ਹੈ ਕਿ ਐਲੋਨ ਮਸਕ ਨੇ 27 ਅਕਤੂਬਰ, 2022 ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ Twitter (ਹੁਣ X) ਖਰੀਦਿਆ ਸੀ। ਇਹ ਸੌਦਾ 44 ਅਰਬ ਡਾਲਰ ਵਿੱਚ ਹੋਇਆ ਸੀ। ਅੱਜ ਦੇ ਹਿਸਾਬ ਨਾਲ ਇਹ ਰਕਮ ਹੁਣ ਲਗਭਗ 3.6 ਲੱਖ ਕਰੋੜ ਰੁਪਏ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਪਲੇਟਫਾਰਮ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਹਨ। ਮਸਕ ਐਕਸ ਨੂੰ 'ਐਵਰੀਥਿੰਗ ਐਪ' ਬਣਾਉਣਾ ਚਾਹੁੰਦਾ ਹੈ।

(For more news apart from  Elon Musk made big change on X website, changed URL of the website News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement