ਇੰਗਲੈਂਡ ਦਾ ਦਾਅਵਾ ਮਿਲ ਗਈ ਕੋਰੋਨਾ ਵਾਇਰਸ ਦੀ ਦਵਾਈ
Published : Jun 17, 2020, 7:35 am IST
Updated : Jun 17, 2020, 7:35 am IST
SHARE ARTICLE
Corona virus
Corona virus

ਕੋਵਿਡ 19 ਦੇ ਮਰੀਜ਼ਾਂ ਲਈ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ ਡੇਕਸਾਮੇਥਾਸੋਨ ਦਵਾਈ ਦਵਾਈ ਦੀ ਵਰਤੋਂ ਨਾਲ ਮੌਤ ਦਰ ਇਕ ਤਿਹਾਈ ਤਕ ਘਟੀ

ਆਕਸਫੋਰਡ: ਇੰਗਲੈਂਡ ਵਿਚ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਪਹਿਲਾ ਅਜਿਹਾ ਸਬੂਤ ਮਿਲਿਆ ਹੈ ਕਿ ਇਕ ਦਵਾਈ ਕੋਵਿਡ -19 ਦੇ ਮਰੀਜ਼ਾਂ ਨੂੰ ਬਚਾਉਣ ਲਈ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ।  ਡੇਕਸਾਮੇਥਾਸੋਨ ਨਾਂ ਦੀ ਸਟੀਰੌਇਡ ਦੀ ਵਰਤੋਂ ਨਾਲ ਗੰਭੀਰ ਤੌਰ 'ਤੇ ਬਿਮਾਰ ਮਰੀਜ਼ਾਂ ਦੀ ਮੌਤ ਦਰ ਇਕ ਤਿਹਾਈ ਤਕ ਘਟਾ ਗਈ। ਮੰਗਲਵਾਰ ਨੂੰ ਨਤੀਜੇ ਐਲਾਨ ਕੀਤੇ ਗਏ ਅਤੇ ਅਧਿਐਨ ਜਲਦੀ ਹੀ ਪ੍ਰਕਾਸ਼ਤ ਕੀਤਾ ਜਾਵੇਗਾ।

Corona VirusCorona Virus

ਅਧਿਐਨ ਮੁਤਾਬਕ 2104 ਮਰੀਜ਼ਾਂ ਨੂੰ ਸਖ਼ਤ ਜਾਂਚ ਅਤੇ ਬੇਤਰਤੀਬੀ ਤੌਰ 'ਤੇ ਦਵਾਈ ਦਿਤੀ ਗਈ ਅਤੇ ਉਨ੍ਹਾਂ ਦੀ ਤੁਲਨਾ 4321 ਮਰੀਜ਼ਾਂ ਨਾਲ ਕੀਤੀ ਗਈ, ਜਿਨ੍ਹਾਂ ਦੀ ਆਮ ਢੰਗ ਨਾਲ ਦੇਖਭਾਲ ਕੀਤੀ ਜਾ ਰਹੀ ਹੈ। ਦਵਾਈ ਦੀ ਵਰਤੋਂ ਤੋਂ ਬਾਅਦ, ਸਾਹ ਦੀਆਂ ਮਸ਼ੀਨਾਂ ਨਾਲ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਮੌਤ ਦਰ ਵਿਚ 35 ਫ਼ੀ ਸਦੀ ਘੱਟ ਗਈ।

Corona Virus Corona Virus

ਇਥੋਂ ਤਕ ਕਿ ਜਿਨ੍ਹਾਂ ਨੂੰ ਆਕਸੀਜਨ ਸਹਾਇਤਾ ਦਿਤੀ ਜਾ ਰਹੀ ਸੀ, ਉਨ੍ਹਾਂ ਵਿਚ ਵੀ ਮੌਤ ਦਰ 20 ਫ਼ੀ ਸਦੀ ਦੀ ਘੱਟ ਹੋ ਗਈ। ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾ ਪੀਟਰ ਹੋਰਬੀ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਬਹੁਤ ਉਤਸ਼ਾਹਜਨਕ ਨਤੀਜੇ ਹਨ''। ਉਨ੍ਹਾਂ ਕਿਹਾ, ''ਮੌਤ ਦਰ ਘਟਾਉਣ ਅਤੇ ਆਕਸੀਜਨ ਸਹਾਇਤਾ ਪ੍ਰਾਪਤ ਮਰੀਜ਼ਾਂ ਵਿਚ ਸਾਫ਼ ਤੌਰ 'ਤੇ ਇਸ ਦਾ ਫ਼ਾਇਦਾ ਹੋਇਆ।

Corona Virus Corona Virus

ਇਸ ਲਈ ਅਜਿਹੇ ਮਰੀਜ਼ਾਂ 'ਚ ਡੇਕਸਾਮੇਥਾਸੋਨ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਡੇਕਸਾਮੇਥਾਸੋਨ ਦਵਾਈ ਮਹਿੰਗੀ ਵੀ ਨਹੀਂ ਹੈ ਅਤੇ ਦੁਨੀਆਂ ਭਰ ਦੀਆਂ ਜਾਨਾਂ ਬਚਾਉਣ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ। ”ਹਾਲ ਹੀ ਵਿਚ ਇਸੇ ਅਧਿਐਨ 'ਚ ਕਿਹਾ ਗਿਆ ਹੈ ਕਿ ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ ਇਕ ਦਵਾਈ ਹਾਈਡ੍ਰੋਕਸਾਈਕਲੋਰੋਕਿਨ, ਕੋਰੋਨਾ ਵਾਇਰਸ ਦੇ ਇਲਾਜ ਵਿਚ ਲਾਭਦਾਇਕ ਨਹੀਂ ਹੈ। ਅਧਿਐਨ ਵਿਚ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿਚ 11,000 ਤੋਂ ਵੱਧ ਮਰੀਜ਼ ਸ਼ਾਮਲ ਕੀਤੇ ਗਏ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement