ਕਸ਼ਮੀਰ 'ਚ ਬੱਚਿਆਂ ਵਿਰੁਧ ਪੈਲੇਟ ਗਨ ਦੀ ਵਰਤੋਂ ਬੰਦ ਹੋਵੇ : ਗੁਤਾਰੇਸ
Published : Jun 17, 2020, 10:10 am IST
Updated : Jun 17, 2020, 10:10 am IST
SHARE ARTICLE
 Antonio Guterres
Antonio Guterres

ਭਾਰਤ ਸਰਕਾਰ ਤੋਂ ਬੱਚਿਆਂ ਦੀ ਸੁਰੱਖਿਆ ਲਈ ਕਦਮ ਚੁੱਕਣ ਦੀ ਕੀਤੀ ਅਪੀਲ

ਸੰਯੁਕਤ ਰਾਸ਼ਟਰ, 16 ਜੂਨ : ਸੰਯੁਕਤ ਰਾਸ਼ਟਰ ਮੁਖੀ ਐਂਟੋਨਿਓ ਗੁਤਾਰੇਸ ਨੇ ਜੰਮੂ-ਕਸ਼ਮੀਰ 'ਚ ਬੱਚਿਆਂ ਦੀ ਮੌਤਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਭਾਰਤ ਸਰਕਾਰ ਤੋਂ ਬੱਚਿਆਂ ਦੀ ਸੁਰੱਖਿਆ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ 'ਚ ਬੱਚਿਆਂ ਵਿਰੁਧ ਪੈਲੇਟ ਗਨ ਦੀ ਵਰਤੋਂ ਬੰਦ ਕੀਤੀ ਜਾਵੇ। ਗੁਤਾਰੇਸ ਨੇ ਕਿਹਾ, ''ਜੰਮੂ-ਕਸ਼ਮੀਰ 'ਚ ਬੱਚਿਆਂ ਦੀ ਮੌਤਾਂ ਤੋਂ ਮੈਂ ਚਿੰਤਤ ਹਾਂ ਅਤੇ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਉਹ ਬੱਚਿਆਂ ਦੀ ਸੁਰੱਖਿਆ ਲਈ ਕਦਮ ਚੁੱਕਣ ਅਤੇ ਬੱਚਿਆਂ ਵਿਰੁਘ ਪੈਲੇਟ ਗਨ ਦੀ ਵਿਰਤੋਂ ਬੰਦ ਕਰੇ।''

ਮੁੱਖ ਸਕੱਤਰ ਨੇ ਨਕਸਲੀ ਅਤਿਵਾਦ ਦੇ ਮੁੱਦਿਆਂ 'ਤੇ ਵੀ ਕਿਹਾ ਕਿ ਭਾਰਤ ਸਰਕਾਰ ਦੀ ਕੋਸ਼ਿਸ਼ਾਂ ਕਾਰਨ ਨਕਸਲੀ ਸੰਗਠਨਾਂ ਵਿਚ ਬੱਚਿਆਂ ਦੀ ਭਰਤੀ, ਮੌਤਾਂ ਅਤੇ ਬੱਚਿਆਂ ਦੇ ਅਪੰਗ ਹੋਣ ਦੀ ਗਿਣਤੀ 'ਚ ਕਮੀ ਆਈ ਹੈ। ਬੱਚੇ ਅਤੇ ਸ਼ਸਤਰ ਸੰਘਰਸ਼ (ਚਿਲਡ੍ਰਨ ਐਂਡ ਆਰਮਡ ਫ਼ੋਰਸ ਕੰਨਫ਼ਲਿਕਟ) ਵਿਸ਼ੇ ਮੁੱਖ ਸਕੱਤਰ ਦੀ ਰਪੋਰਟ 'ਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਨੇ ਪੁਸ਼ਟੀ ਕੀਤੀ ਹੈ ਜਨਵਰੀ ਤੋਂ ਦਸੰਬਰ, 2019 ਵਿਚ ਬੱਚਿਆਂ ਨਾਲ ਗਲੋਬਲ ਪੱਧਰ 'ਤੇ 25000 ਖ਼ਤਰਨਾਕ ਅਪਰਾਧਾਂ ਦੀ ਘਟਨਾਵਾਂ ਵਾਪਰੀਆਂ ਹਨ।

FileAntonio Guterres

ਇਸ ਰੀਪੋਰਟ ਵਿਚ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਭਾਰਤ 'ਚ ਉਸ ਨੇ ਇਕ ਸਾਲ ਤੋਂ 17 ਸਾਲ ਦੇ ਅੱਠ ਬੱਚਿਆਂ ਦੇ ਕਤਲ ਅਤੇ ਸੱਤ ਦੇ ਗੰਭੀਰ ਤੌਰ 'ਤੇ ਅਪਾਹਿਜ ਹੋਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿਚੋਂ 13 ਲੜਕੇ ਅਤੇ ਦੋ ਲੜਕੀਆਂ ਹਨ। ਇਹ ਘਟਨਾ ''ਕੇਂਦਰੀ ਰਿਜ਼ਰਵ ਪੁਲਿਸ ਬਲ, ਭਾਰਤੀ ਫ਼ੌਜ (ਰਾਸ਼ਟਰੀ ਰਾਈਫ਼ਲ) ਅਤੇ ਜੰਮੁ-ਕਸ਼ਮੀਰ ਪੁਲਿਸ ਦੀ ਵਿਸ਼ੇਸ਼ ਮੁਹਿੰਮ ਸਮੂਹ ਦੀ ਸਾਂਝੀ ਮੁਹਿੰਮ, ਲਸ਼ਕਰ-ਏ-ਤੈਯਬਾ, ਅਣਪਛਾਤੇ ਹਥਿਆਰਬੰਦ ਸੰਗਠਨਾਂ ਦੀ ਹਿੰਸਾ ਦਾ ਸ਼ਿਕਾਰ ਜਾਂ ਫਿਰ ਕੰਟਰੋਲ ਲਾਈਨ 'ਤੇ ਗੋਲੀਬਾਰੀ ਦੌਰਾਨ ਹੋਈ ਹੈ।''

ਸੰਯੁਕਤ ਰਾਸ਼ਟਰ ਨੇ ਜੰਮੂ-ਕਸ਼ਮੀਰ 'ਚ 'ਅਣਪਛਾਤੇ ਤੱਤਾਂ' ਵਲੋਂ ਨੌਂ ਸਕੂਲਾਂ 'ਤੇ ਹਮਲੇ ਦੀ ਪੁਸ਼ਟੀ ਵੀ ਕੀਤੀ ਹੈ। ਗੁਤਾਰੇਸ ਨੇ ਕਿਹਾ, ''ਮੈਂ ਬੱਚਿਆਂ ਨੂੰ ਹਿਰਾਸਤ ਵਿਚ ਲੈਣ, ਰਾਤ ਨੂੰ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤੇ ਜਾਣ, ਫ਼ੌਜ ਦੇ ਕੈਂਪਾਂ 'ਚ ਨਜ਼ਰਬੰਦੀ, ਹਿਰਾਸਤ ਦੇ ਬਾਅਦ ਸਜ਼ਾ ਦੇਣਾ ਜਾਂ ਬਿਨਾਂ ਕਿਸੇ ਦੋਸ਼ ਜਾਂ ਤੈਅ ਪ੍ਰਕੀਰੀਆ ਦੀ ਜਗ੍ਹਾ ਸਜ਼ਾ ਦੇਣ ਨੂੰ ਲੈ ਕੇ ਵੀ ਚਿੰਤਤ ਹਾਂ। ਮੈਂ ਸਰਕਾਰ ਤੋਂ ਅਪੀਲ ਕਰਦਾ ਹਾਂ ਕਿ ਉਹ ਤਤਕਾਲ ਇਸ ਚਲਨ ਨੂੰ ਬੰਦ ਕਰ ਦੇਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM
Advertisement