
ਮੌਲੀ ਹੈਰਿਸ ਨਾਮ ਦੀ ਇੱਕ ਅਮਰੀਕੀ ਔਰਤ ਨੇ ਇੱਕ ਵੱਖਰੀ ਕਿਸਮ ਦਾ ਕਾਰੋਬਾਰ ਚਲਾਇਆ ਹੈ
Trending News: ਲੋਕ ਨੌਕਰੀ ਜਾਂ ਬਿਜਨੈੱਸ ਨੂੰ ਆਪਣੀ ਦਿਲਚਸਪੀ ਦੇ ਹਿਸਾਬ ਨਾਲ ਚੁਣਦੇ ਅਤੇ ਕਰਦੇ ਹਨ। ਕਈ ਲੋਕ ਪੈਸੇ ਕਮਾਉਣ ਦੇ ਅਜਿਹੇ ਸਾਧਨ ਲੱਭ ਲੈਂਦੇ ਹਨ ਜੋ ਆਪਣੇ ਆਪ ਵਿੱਚ ਵਿਲੱਖਣ ਅਤੇ ਅਜੀਬ ਹੁੰਦੇ ਹਨ। ਹਾਲ ਹੀ 'ਚ ਅਜਿਹਾ ਹੀ ਕੁਝ ਕਰਨ ਵਾਲੀ ਇਕ ਔਰਤ ਚਰਚਾ 'ਚ ਹੈ। ਮੌਲੀ ਹੈਰਿਸ (Molly Harris) ਨਾਮ ਦੀ ਇੱਕ ਅਮਰੀਕੀ ਔਰਤ ਨੇ ਇੱਕ ਵੱਖਰੀ ਕਿਸਮ ਦਾ ਕਾਰੋਬਾਰ ਚਲਾਇਆ ਹੈ।
ਕਰੀਬ ਤਿੰਨ ਮਹੀਨੇ ਪਹਿਲਾਂ ਉਸਨੇ ਗੁਆਂਢੀਆਂ ਵੱਲੋਂ ਸੜਕ ਕਿਨਾਰੇ ਛੱਡੇ ਫਰਨੀਚਰ ਨੂੰ ਚੁੱਕਣਾ ਅਤੇ ਮੁਰੰਮਤ ਕਰਨਾ ਸ਼ੁਰੂ ਕੀਤਾ। ਲੋਕ ਇਸ ਨੂੰ ਕਬਾੜ ਸਮਝ ਕੇ ਸੁੱਟ ਦਿੰਦੇ ਸਨ। ਇਸ ਤੋਂ ਬਾਅਦ ਉਸ ਨੇ ਇਸ ਕੰਮ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਉਸਦਾ ਕੰਮ ਪਸੰਦ ਕੀਤਾ ਗਿਆ। ਉਹ ਮਸ਼ਹੂਰ ਹੁੰਦੀ ਗਈ। ਹੁਣ ਉਹ ਆਪਣੇ ਕੰਮ ਨੂੰ ਬਾਜ਼ਾਰ ਵਿਚ ਵੇਚ ਕੇ ਹਫ਼ਤੇ ਵਿਚ 41,751 ਰੁਪਏ ਅਤੇ ਮਹੀਨੇ ਵਿਚ 1,67,005 ਰੁਪਏ ਕਮਾਉਂਦੀ ਹੈ।
ਸੜਕ ਕਿਨਾਰੇ ਸੁੱਟਿਆ ਫਰਨੀਚਰ ਚੁੱਕ ਲੈਂਦੀ ਹੈ
ਪਹਿਲਾਂ ਹੈਰਿਸ ਘਰ ਦੇ ਨਵੀਨੀਕਰਨ ਦੇ ਕੰਮ ਵਿੱਚ ਆਪਣੇ ਪਤੀ ਦੀ ਮਦਦ ਕਰਦੀ ਸੀ ਪਰ ਉਸ ਨੇ ਬਿਨਾਂ ਕਿਸੇ ਤਜਰਬੇ ਦੇ ਫਰਨੀਚਰ ਫਲਿੱਪਿੰਗ ਦਾ ਕੰਮ ਸ਼ੁਰੂ ਕਰ ਦਿੱਤਾ। ਹੁਣ ਉਸ ਦੇ ਇੰਸਟਾਗ੍ਰਾਮ 'ਤੇ ਕਰੀਬ 28,000 ਫਾਲੋਅਰਜ਼ ਹਨ। ਉਸਨੇ ਕਿਹਾ, 'ਮੈਂ ਬਹੁਤ ਸਾਰੇ ਲੋਕਾਂ ਨੂੰ ਨੋਟਿਸ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਸੜਕ ਦੇ ਕਿਨਾਰੇ ਫਰਨੀਚਰ ਸੁੱਟ ਦਿੰਦੇ ਹਨ। ਇਸ 'ਚ ਟੁੱਟੀਆਂ ਹੋਈਆਂ ਬੁੱਕ ਸੈਲਫ ਤੋਂ ਲੈ ਕੇ ਪੁਰਾਣੇ ਡਰੈਸਰ ਤੱਕ ਹੁੰਦੇ ਹਨ , ਜਿਨ੍ਹਾਂ ਦੀ ਮੁਰੰਮਤ ਕੀਤੀ ਜਾ ਸਕਦੀ ਹੈ। ਮੈਂ ਬਸ ਇਹਨਾਂ ਚੀਜ਼ਾਂ ਦੀ ਮੁਰੰਮਤ ਕਰਨ ਬਾਰੇ ਸੋਚਿਆ।
ਸੋਚਿਆ ਸੀ ਗੜਬੜ ਹੋਈ ਤਾਂ ...
ਉਸਨੇ ਰਿਸਰਚ ਸ਼ੁਰੂ ਕੀਤੀ ਅਤੇ ਫਰਨੀਚਰ ਫਲਿੱਪਿੰਗ ਟਿਊਟੋਰਿਅਲ ਦੇਖਣਾ ਸ਼ੁਰੂ ਕੀਤਾ। ਉਦੋਂ ਤੋਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਕਿਹਾ- ਸਭ ਤੋਂ ਔਖਾ ਕੰਮ ਸ਼ੁਰੂ ਕਰਨਾ ਸੀ ਪਰ ਫਿਰ ਮੈਂ ਸੋਚਿਆ, ਠੀਕ ਹੈ, ਜੇਕਰ ਕੁਝ ਗੜਬੜ ਹੋਈ ਤਾਂ ਇਹ ਸਾਰਾ ਸਾਮਾਨ ਮੇਰੇ ਕੋਲ ਹੀ ਰਹਿ ਜਾਵੇਗਾ ਪਰ ਸਭ ਕੁਝ ਸ਼ਾਨਦਾਰ ਹੁੰਦਾ ਗਿਆ।
ਦੁੱਗਣੀ ਜਾਂ ਤਿੱਗਣੀ ਕੀਮਤ 'ਤੇ ਵੇਚ ਦਿੰਦੀ ਹੈ ਸਮਾਨ
ਉਹ ਪੁਰਾਣੀਆਂ ਅਤੇ ਕਬਾੜ ਚੀਜ਼ਾਂ ਦੀ ਮੁਰੰਮਤ ਕਰਦੀ ਹੈ ਅਤੇ ਦੂਜਿਆਂ ਨੂੰ ਦੁੱਗਣੀ ਜਾਂ ਤਿੰਨ ਗੁਣਾ ਕੀਮਤ 'ਤੇ ਵੇਚਦੀ ਹੈ। ਇਸ ਵਿੱਚ ਲਾਗਤ ਵੀ ਬਹੁਤ ਘੱਟ ਹੈ। ਇਸ ਤਰ੍ਹਾਂ ਉਸ ਨੂੰ ਚੰਗੇ ਪੈਸੇ ਵੀ ਮਿਲ ਜਾਂਦੇ ਹਨ ਅਤੇ ਦਿਲਚਸਪ ਗੱਲ ਇਹ ਹੈ ਕਿ ਇਸ ਦੇ ਲਈ ਉਸ ਨੂੰ ਕੰਮ ਕਰਨ ਲਈ ਘਰੋਂ ਬਾਹਰ ਜਾਣ ਦੀ ਵੀ ਲੋੜ ਨਹੀਂ ਪੈਂਦੀ।
ਫਰਨੀਚਰ ਫਲਿੱਪ ਕਰਨ ਤੋਂ ਪਹਿਲਾਂ ਹੈਰਿਸ ਦੀ ਇੱਕ Etsy ਦੁਕਾਨ ਸੀ ,ਜਿੱਥੇ ਉਹ ਨਰਸਰੀ ਦੀਆਂ ਚੀਜ਼ਾਂ ਵੇਚਦੀ ਸੀ ਪਰ ਕੰਮ ਇੰਨਾ ਜ਼ਿਆਦਾ ਸੀ ਕਿ ਉਸਨੂੰ ਰਾਤ 9:30 ਵਜੇ ਤੱਕ ਟੈਕਸਟ ਕਾਲਾਂ 'ਤੇ ਰਹਿਣਾ ਪੈਂਦਾ ਸੀ, ਇਸ ਲਈ ਉਸਨੇ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।