ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਕੁਚਲਣ ਲਈ ਅਮਰੀਕਾ ਤੋਂ ਹੋਰ ਮਦਦ ਦੀ ਆਸ ’ਚ ਇਜ਼ਰਾਈਲ
Published : Jun 17, 2025, 8:05 pm IST
Updated : Jun 17, 2025, 8:05 pm IST
SHARE ARTICLE
Israel hopes for more help from US to crush Iran's nuclear program
Israel hopes for more help from US to crush Iran's nuclear program

ਰਾਸ਼ਟਰਪਤੀ ਟਰੰਪ ਲਈ ਚੋਣ ਕਰਨ ਦਾ ਵੇਲਾ

ਵਾਸ਼ਿੰਗਟਨ : ਸੋਮਵਾਰ ਨੂੰ ਜਿਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਨੂੰ ਪ੍ਰਮਾਣੂ ਸਮਝੌਤਾ ਕਰਨ ਦਾ ਸੁਝਾਅ ਦੇ ਰਹੇ ਸਨ, ਉਥੇ ਮੰਗਲਵਾਰ ਨੂੰ ਉਨ੍ਹਾਂ ਨੇ ਤਹਿਰਾਨ ਦੇ 95 ਲੱਖ ਵਸਨੀਕਾਂ ਨੂੰ ਅਪਣੀ ਜਾਨ ਬਚਾਉਣ ਲਈ ਭੱਜਣ ਦੀ ਅਪੀਲ ਕੀਤੀ।

ਰਾਸ਼ਟਰਪਤੀ ਅਪਣਾ ਜੀ7 ਸ਼ਿਖਰ ਸੰਮੇਲਨ ਵੀ ਛੱਡ ਕੇ ਇਕ ਦਿਨ ਪਹਿਲਾਂ ਹੀ ਵ੍ਹਾਈਟ ਹਾਊਸ ਪਹੁੰਚ ਗਏ। ਇਜ਼ਰਾਈਲ ਨੇ ਚਾਰ ਦਿਨਾਂ ਦੇ ਮਿਜ਼ਾਈਲ ਹਮਲਿਆਂ ਨਾਲ ਈਰਾਨ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ ਅਤੇ ਉਸ ਦਾ ਮੰਨਣਾ ਹੈ ਕਿ ਉਹ ਹੁਣ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਸਥਾਈ ਝਟਕਾ ਦੇ ਸਕਦਾ ਹੈ- ਖ਼ਾਸਕਰ ਜੇ ਉਸ ਨੂੰ ਟਰੰਪ ਤੋਂ ਥੋੜ੍ਹੀ ਹੋਰ ਮਦਦ ਮਿਲਦੀ ਹੈ।

ਪਰ ਇਜ਼ਰਾਈਲੀਆਂ ਨੂੰ ਡੂੰਘੇ ਭੂਮੀਗਤ ਬਣਾਏ ਗਏ ਈਰਾਨੀ ਪ੍ਰਮਾਣੂ ਟਿਕਾਣਿਆਂ ਵਿਚ ਦਾਖਲ ਹੋਣ ਲਈ ਬੰਕਰ-ਤੋੜਨ ਵਾਲਾ ਬੰਬ ਮੁਹੱਈਆ ਕਰਵਾ ਕੇ ਜਾਂ ਹੋਰ ਸਿੱਧੀ ਅਮਰੀਕੀ ਫੌਜੀ ਸਹਾਇਤਾ ਦੀ ਪੇਸ਼ਕਸ਼ ਕਰ ਕੇ ਅਮਰੀਕੀ ਸ਼ਮੂਲੀਅਤ ਨੂੰ ਵਧਾਉਣਾ ਟਰੰਪ ਲਈ ਭਾਰੀ ਸਿਆਸੀ ਜੋਖਮ ਹੋ ਸਕਦਾ ਹੈ।
ਇਨ੍ਹਾਂ ਹਾਲਾਤ ’ਚ ਉਹ ਇਰਾਨ ’ਤੇ ਹਮਲੇ ’ਚ ਅਮਰੀਕੀ ਸ਼ਮੂਲੀਅਤ ਲਈ ਕਾਰਨ ਲਭਦੇ ਜਾਂ ਬਣਾਉਂਦੇ ਨਜ਼ਰ ਆ ਰਹੇ ਹਨ।
ਟਰੰਪ ਨੇ ਵ੍ਹਾਈਟ ਹਾਊਸ ਵਲੋਂ  ਕੈਨੇਡੀਅਨ ਰੌਕੀਜ਼ ’ਚ ਹੋ ਰਹੇ ਜੀ-7 ਸਿਖਰ ਸੰਮੇਲਨ ਵਿਚੋਂ ਪਰਤਣ ਦੇ ਐਲਾਨ ਤੋਂ ਥੋੜ੍ਹੀ ਦੇਰ ਪਹਿਲਾਂ ਸੋਸ਼ਲ ਮੀਡੀਆ ਉਤੇ ਪੋਸਟ ਕੀਤਾ, ‘‘ਈਰਾਨ ਨੂੰ ਉਸ ਸਮਝੌਤੇ ਉਤੇ  ਦਸਤਖਤ ਕਰਨੇ ਚਾਹੀਦੇ ਸਨ, ਜਿਸ ਉਤੇ  ਮੈਂ ਉਨ੍ਹਾਂ ਨੂੰ ਦਸਤਖਤ ਕਰਨ ਲਈ ਕਿਹਾ ਸੀ। ਕਿੰਨੀ ਸ਼ਰਮ ਅਤੇ ਮਨੁੱਖੀ ਜ਼ਿੰਦਗੀ ਦੀ ਬਰਬਾਦੀ ਹੈ। ਸਿੱਧੇ ਤੌਰ ਉਤੇ ਕਿਹਾ ਜਾਵੇ ਤਾਂ ਈਰਾਨ ਕੋਲ ਪ੍ਰਮਾਣੂ ਹਥਿਆਰ ਨਹੀਂ ਹੋ ਸਕਦੇ। ਮੈਂ ਇਸ ਨੂੰ ਵਾਰ-ਵਾਰ ਕਿਹਾ! ਸਾਰਿਆਂ ਨੂੰ ਤੁਰਤ  ਤਹਿਰਾਨ ਖਾਲੀ ਕਰ ਦੇਣਾ ਚਾਹੀਦਾ ਹੈ।’’

ਟਰੰਪ ਦੇ ਸੁਰ ’ਚ ਇਹ ਬਦਲਾਅ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਨੇ ਇਜ਼ਰਾਈਲ ਅਤੇ ਈਰਾਨ ਵਿਚਾਲੇ ਸੰਘਰਸ਼ ਹੋਰ ਵਧਣ ਉਤੇ  ਜਵਾਬ ਦੇਣ ਲਈ ਖੇਤਰ ’ਚ ਜੰਗੀ ਜਹਾਜ਼ਾਂ ਅਤੇ ਫੌਜੀ ਜਹਾਜ਼ਾਂ ਨੂੰ ਮੁੜ ਤਾਇਨਾਤ ਕੀਤਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਟਰੰਪ ਵਧੇਰੇ ਸਿੱਧੀ ਸ਼ਮੂਲੀਅਤ ਵਲ ਵਧ ਸਕਦੇ ਹਨ

ਇਜ਼ਰਾਈਲੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਮਲੇ ਨੇ ਈਰਾਨ ਦੀ ਹਵਾਈ ਰੱਖਿਆ ਨੂੰ ਤਬਾਹ ਕਰ ਦਿਤਾ ਹੈ ਅਤੇ ਉਹ ਹੁਣ ਅਪਣੀ ਮਰਜ਼ੀ ਨਾਲ ਦੇਸ਼ ਭਰ ਦੇ ਨਿਸ਼ਾਨਿਆਂ ਉਤੇ  ਹਮਲਾ ਕਰ ਸਕਦੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਦੀ ਬੰਬਾਰੀ ਉਦੋਂ ਤਕ  ਜਾਰੀ ਰਹੇਗੀ ਜਦੋਂ ਤਕ  ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਅਤੇ ਬੈਲਿਸਟਿਕ ਮਿਜ਼ਾਈਲਾਂ ਤਬਾਹ ਨਹੀਂ ਹੋ ਜਾਂਦੀਆਂ।

ਹੁਣ ਤਕ  ਇਜ਼ਰਾਈਲ ਨੇ ਈਰਾਨ ਦੇ ਕਈ ਪ੍ਰਮਾਣੂ ਪ੍ਰੋਗਰਾਮ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ ਪਰ ਉਹ ਈਰਾਨ ਦੇ ਫੋਰਡੋ ਯੂਰੇਨੀਅਮ ਨੂੰ ਬੰਬ ਦਾ ਰੂਪ ਦੇਣ ਦੀ ਸਹੂਲਤ ਨੂੰ ਤਬਾਹ ਨਹੀਂ ਕਰ ਸਕਿਆ ਹੈ।  

ਇਹ ਸਥਾਨ ਡੂੰਘੀ ਜ਼ਮੀਨ ਹੇਠ ਦੱਬਿਆ ਹੋਇਆ ਹੈ ਅਤੇ ਇਸ ਨੂੰ ਖਤਮ ਕਰਨ ਲਈ ਇਜ਼ਰਾਈਲ ਨੂੰ ਅਮਰੀਕੀ ਬੰਕਰ ਤੋੜਨ ਵਾਲੇ ਬੰਬ, 30,000 ਪੌਂਡ ਦੇ ‘ਜੀ.ਬੀ.ਯੂ.-57 ਮੈਸਿਵ ਆਰਡਨੈਂਸ ਪੈਨੇਟ੍ਰੇਟਰ’ ਦੀ ਜ਼ਰੂਰਤ ਹੋ ਸਕਦੀ ਹੈ, ਜੋ ਡੂੰਘੇ ਦੱਬੇ ਹੋਏ ਟੀਚਿਆਂ ਤਕ  ਪਹੁੰਚਣ ਅਤੇ ਫਿਰ ਧਮਾਕਾ ਕਰਨ ਲਈ ਅਪਣੇ  ਭਾਰ ਅਤੇ ਗਤੀਸ਼ੀਲ ਬਲ ਦੀ ਵਰਤੋਂ ਕਰਦਾ ਹੈ। ਪਰ ਇਜ਼ਰਾਈਲ ਕੋਲ ਇਸ ਨੂੰ ਸੁੱਟਣ ਲਈ ਲੋੜੀਂਦਾ ਬਾਰੂਦ ਜਾਂ ਬੰਬਾਰ ਜਹਾਜ਼ ਨਹੀਂ ਹੈ। ਪੈਨੇਟ੍ਰੇਟਰ ਇਸ ਸਮੇਂ ਬੀ-2 ਸਟੈਲਥ ਬੰਬਾਰ ਰਾਹੀਂ ਸੁੱਟਿਆ ਜਾਂਦਾ ਹੈ।

ਇਰਾਨ ਦੇ ਜਵਾਬੀ ਹਮਲਿਆਂ ਦੇ ਸਾਹਮਣੇ ਇਜ਼ਰਾਈਲ ਦੀ ਅਪਣੀ ਰੱਖਿਆ ਕਾਫ਼ੀ ਹੱਦ ਤਕ  ਬਰਕਰਾਰ ਹੈ ਪਰ ਤਹਿਰਾਨ ਦੀਆਂ ਕੁੱਝ  ਮਿਜ਼ਾਈਲਾਂ ਘਾਤਕ ਪ੍ਰਭਾਵ ਪਾ ਰਹੀਆਂ ਹਨ।

ਯਕੀਨਨ, ਟਰੰਪ ਨੇ ਕਈ ਦਿਨਾਂ ਤੋਂ ਚੱਲ ਰਹੇ ਸੰਘਰਸ਼ ਵਿਚ ਨੇਤਨਯਾਹੂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਅਮਰੀਕੀ ਅਧਿਕਾਰੀ ਨੇ ਦਸਿਆ  ਕਿ ਉਨ੍ਹਾਂ ਨੇ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੀ ਨੂੰ ਮਾਰਨ ਦੀ ਇਜ਼ਰਾਈਲ ਵਲੋਂ  ਅਮਰੀਕਾ ਨੂੰ ਪੇਸ਼ ਕੀਤੀ ਗਈ ਯੋਜਨਾ ਨੂੰ ਰੱਦ ਕਰ ਦਿਤਾ। (ਪੀਟੀਆਈ)

Location: Israel, Haifa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement