
Indonesian Boy Boat Race News: ਇਹ 11 ਸਾਲਾ ਬੱਚਾ ਇੰਡੋਨੇਸ਼ੀਆ ਦੇ ਰਿਆਉ ਸੂਬੇ ਨਾਲ ਸਬੰਧਤ ਹੈ ਜਿਸ ਦਾ ਨਾਂ ਰੇਯਾਨ ਅਰਕਾਨ ਦਿਖਾ ਹੈ
Indonesian boy boat race news in punjabi : ਮਾਏ ਨੀਂ ਮੇਰੀ ਅੱਖ ਲੱਗ ਗਈ...! ਕੁਲਦੀਪ ਮਾਣਕ ਦੇ ਇਸ ਗੀਤ ’ਤੇ ਇਕ ਬੱਚੇ ਨੂੰ ਤੁਸੀਂ ਵੀਡੀਉ ’ਚ ਕਿਸ਼ਤੀ ’ਚ ਡਾਂਸ ਕਰਦੇ ਹੋਏ ਦੇਖਿਆ ਹੋਵੇਗਾ। ਇਹ ਡਾਂਸਿੰਗ ਵੀਡੀਉ ਸ਼ੋਸ਼ਲ ਮੀਡੀਆ ’ਚ ਬਹੁਤ ਵਾਇਰਲ ਹੋ ਰਿਹਾ ਹੈ।
ਇਸ ਵੀਡੀਉ ’ਚ ਦਿਖਾਈ ਦੇ ਰਿਹਾ ਬੱਚਾ ਇੰਟਰਨੈਟ ਦੀ ਦੁਨੀਆਂ ’ਚ ਛਾ ਗਿਆ ਹੈ। ਹਰ ਕੋਈ ਇਸ ਦੇ ਡਾਂਸ ਦਾ ਮੁਰੀਦ ਹੋ ਗਿਆ ਹੈ ਤੇ ਇਸ ਬੱਚੇ ਬਾਰੇ ਜਾਣਨਾ ਚਾਹੁੰਦਾ ਹੈ।
ਇਹ 11 ਸਾਲਾ ਬੱਚਾ ਇੰਡੋਨੇਸ਼ੀਆ ਦੇ ਰਿਆਉ ਸੂਬੇ ਨਾਲ ਸਬੰਧਤ ਹੈ ਜਿਸ ਦਾ ਨਾਂ ਰੇਯਾਨ ਅਰਕਾਨ ਦਿਖਾ ਹੈ, ਜੋ ਕਿ ਅਪਣੀ ‘ਪਾਕੂ ਜਾਲੁਰ’ ਬੋਟ ਰੇਸ ਦੌਰਾਨ ਨੱਚਣ ਵਾਲੀ ਵਿਲੱਖਣ ਅੰਦਾਜ਼ ਲਈ ਜਾਣਿਆ ਜਾਂਦਾ ਹੈ ਤੇ ਇੰਟਰਨੈਟ ’ਤੇ ਛਾਇਆ ਹੋਇਆ ਹੈ।
ਉਸ ਦੇ ਨੱਚਦੇ ਹੋਏ ਦੀ ਇਕ ਵੀਡੀਉ ਨੇ ਇੰਟਰਨੈਟ ’ਤੇ ਐਸਾ ਤੂਫ਼ਾਨ ਲਿਆ ਦਿਤਾ ਕਿ ਲੋਕ ਉਸ ਨੂੰ ‘ਆਉਰਾ ਫ਼ਾਰਮਿੰਗ’ ਬੋਟ ਰੇਸਿੰਗ ਬੱਚਾ ਕਹਿ ਕੇ ਪੁਕਾਰ ਰਹੇ ਹਨ। (ਏਜੰਸੀ)
"(For more news apart from “Indonesian boy boat race news in punjabi , ” stay tuned to Rozana Spokesman.)