ਇਸ ਰੈਸਟੋਰੈਂਟ ਦੇ ਬਾਹਰ ਲੱਗਦੀ ਹੈ ਲੰਬੀ ਲਾਈਨ, ਖਾਣੇ ਦੇ ਲੋਕ ਮਰਜ਼ੀ ਮੁਤਾਬਕ ਦਿੰਦੇ ਹਨ 'ਪੈਸੇ'
Published : Sep 17, 2019, 1:44 pm IST
Updated : Sep 17, 2019, 1:44 pm IST
SHARE ARTICLE
Alabama restaurant
Alabama restaurant

ਅਲਬਾਮਾ 'ਚ ਇੱਕ ਅਨੋਖਾ ਰੈਸਟੋਰੈਂਟ ਖੁੱਲ੍ਹਿਆ ਹੈ, ਜਿੱਥੇ ਤਾਜ਼ਾ ਖਾਣ -ਖਾਣ ਲਈ ਲੋਕਾਂ ਦੀ ਲਾਈਨ ਲੱਗੀ ਰਹਿੰਦੀ ਹੈ। ਇਸ ਰੈਸਟੋਰੈਂਟ ਦੀ ਖਾਸ ਗੱਲ ਇਹ

ਵਾਸ਼ਿੰਗਟਨ : ਅਲਬਾਮਾ 'ਚ ਇੱਕ ਅਨੋਖਾ ਰੈਸਟੋਰੈਂਟ ਖੁੱਲ੍ਹਿਆ ਹੈ, ਜਿੱਥੇ ਤਾਜ਼ਾ ਖਾਣ -ਖਾਣ ਲਈ ਲੋਕਾਂ ਦੀ ਲਾਈਨ ਲੱਗੀ ਰਹਿੰਦੀ ਹੈ। ਇਸ ਰੈਸਟੋਰੈਂਟ ਦੀ ਖਾਸ ਗੱਲ ਇਹ ਹੈ ਕਿ ਇੱਥੇ ਮਿਲਣ ਵਾਲੇ ਖਾਣੇ ਦੀ ਕੋਈ ਕੀਮਤ ਤੈਅ ਨਹੀਂ ਹੈ। ਜਿਸਦੇ ਕੋਲ ਜਿੰਨੇ ਪੈਸੇ ਹੋਣ ਉਹ ਓਨੇ ਪੈਸੇ ਦੇ ਕੇ ਇੱਥੇ ਖਾਣਾ ਖਾ ਸਕਦਾ ਹੈ। ਕੁਝ ਲੋਕ ਜਿਹੜੇ ਬਿਲਕੁੱਲ ਵੀ ਪੈਸੇ ਨਹੀਂ ਦੇ ਸਕਦੇ, ਉਹ ਰੈਸਟੋਰੈਂਟ ਵਿੱਚ ਖਾਣਾ ਖਾਣ ਦੇ ਬਦਲੇ 'ਚ ਲੋਕਾਂ ਨੂੰ ਖਾਣਾ ਪਰੋਸ ਕੇ ਦਿੰਦੇ ਹਨ।  ਹਰ ਦਿਨ ਭੁੱਖੇ ਲੋਕ ਦੁਪਹਿਰ ਦੇ ਭੋਜਨ ਲਈ ਰੈਸਟੋਰੈਂਟ ਖੁੱਲਣ ਤੋਂ ਪਹਿਲਾਂ 'ਡ੍ਰੈਕਸੇਲ ਐਂਡ ਹਨੀਬੀ' ਦੇ ਰੈਸਟੋਰੈਂਟ ਬਾਹਰ ਲਾਈਨ ਲਗਾ ਕੇ ਖੜੇ ਹੋ ਜਾਂਦੇ ਹਨ।

Alabama restaurantAlabama restaurant

ਕੁਝ ਲੋਕ 3 ਜਾਂ 5 ਡਾਲਰ ਦਾਨ ਪੇਟੀ ਵਿਚ ਪਾ ਕੇ ਚਲੇ ਜਾਂਦੇ ਹਨ। ਕਦੇ-ਕਦੇ ਮਾਲਕ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਕਿ ਕੁਝ ਲੋਕ 500 ਡਾਲਰ ਜਾਂ 1,000 ਡਾਲਰ ਦਾ ਚੈੱਕ ਪਾ ਕੇ ਵੀ ਚਲੇ ਜਾਂਦੇ ਹਨ। ਲੋਕ ਅਕਸਰ ਦਰਵਾਜੇ 'ਤੇ ਘਰ 'ਚ ਬਣਾਈਆਂ ਗਈਆਂ ਚੀਜਾਂ ਨੂੰ ਰੇਸਟੋਰੈਂਟ ਦੇ ਦਰਵਾਜੇ 'ਤੇ ਛੱਡਕੇ ਚਲੇ ਜਾਂਦੇ ਹਨ। ਰੈਸਟੋਰੈਂਟ ਦੀ 66 ਸਾਲਾ ਮਾਲਕਣ ਲਿਸਾ ਥਾਮਸ ਮੈਕਮਿਲਨ ਨੇ ਕਿਹਾ ਮੀਨੂੰ ਵਿਚ ਕਿਸੇ ਵੀ ਖਾਣੇ ਦੀ ਕੋਈ ਕੀਮਤ ਨਹੀਂ ਲਿਖੀ ਹੈ। ਉਨ੍ਹਾਂ ਦੇ ਪਤੀ ਅਤੇ ਰੈਸਟੋਰੈਂਟ ਦੇ ਸਹਿ-ਮਾਲਕ ਫ੍ਰੇਡੀ ਮੈਕਮਿਲਨ ਨੇ ਮਾਰਚ 2018 ਤੋਂ ਆਪਣਾ ਇਹ ਗੈਰ-ਲਾਭਕਾਰੀ ਰੈਸਟੋਰੈਂਟ ਸ਼ੁਰੂ ਕੀਤਾ ਸੀ।

Alabama restaurantAlabama restaurant

ਜਿੱਥੇ ਆਦਰਸ਼ ਵਾਕ 'ਵੁਈ ਫੀਡ ਦੀ ਨੀਡ' (we feed the need) ਹੈ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕ ਖਾਣੇ ਦਾ ਭੁਗਤਾਨ ਕਰਦੇ ਹਨ, ਉਹ ਇਕ ਡਿਵਾਈਡਰ ਦੇ ਪਿੱਛੇ ਸਥਿਤ ਇਕ ਬਕਸੇ ਵਿਚ ਗੁਪਤ ਤਰੀਕੇ ਨਾਲ ਪੈਸੇ ਪਾ ਜਾਂਦੇ ਹਨ। ਸਭ ਤੋਂ ਆਮ ਦਾਨ 5 ਡਾਲਰ ਦਾ ਹੈ। ਇਕ ਵੈਟਰੈਸ ਦੇ ਰੂਪ ਵਿਚ ਜ਼ਿੰਦਗੀ ਬਿਤਾ ਚੁੱਕੀ ਲਿਸਾ ਨੇ ਦੱਸਿਆ ਕਿ ਮੈਨੂੰ ਪਤਾ ਚੱਲਿਆ ਹੈ ਕਿ ਬਹੁਤ ਸਾਰੇ ਬਜ਼ੁਰਗ ਭੁੱਖ ਨਾਲ ਮਰ ਰਹੇ ਹਨ ਕਿਉਂਕਿ ਉਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਨਾ ਤਾਂ ਆਪਣੀ ਦਵਾਈ ਦਾ ਭੁਗਤਾਨ ਕਰ ਸਕਦੇ ਹਨ ਅਤੇ ਨਾ ਹੀ ਭੋਜਨ ਖਰੀਦ ਸਕਦੇ ਹਨ।ਭਾਈਚਾਰੇ ਦੇ ਲੋਕ ਅਤੇ ਕਾਰੋਬਾਰੀ ਭੋਜਨ, ਧਨ ਅਤੇ ਪ੍ਰੋਡਕਟ ਦਾਨ ਕਰ ਕੇ ਰੈਸਟੋਰੈਂਟ ਨੂੰ ਚਲਾਉਣ ਵਿਚ ਮਦਦ ਕਰਦੇ ਹਨ।

Alabama restaurantAlabama restaurant

ਹਾਲ ਹੀ ਵਿਚ ਰੈਸਟੋਰੈਂਟ ਨੂੰ ਰੋਜ਼ਾਨਾ 2 ਤੋਂ 3 ਦਾਨ ਮੇਲ ਜ਼ਰੀਏ ਮਿਲ ਰਹੇ ਹਨ, ਜਿਸ ਵਿਚ ਆਮਤੌਰ 'ਤੇ ਲੋਕ 10 ਡਾਲਰ ਤੱਕ ਦਾਨ ਵਿਚ ਦਿੰਦੇ ਹਨ। ਲਿਸਾ ਅਤੇ ਉਸ ਦੇ ਪਤੀ ਨੇ ਦੱਸਿਆ ਕਿ ਸਾਲ 2016 ਦੇ ਨੇੜੇ ਉਹ ਇਕ ਸਥਾਨਕ ਭਾਈਚਾਰਕ ਕਾਲਜ ਵਿਚ ਦੁਪਹਿਰ ਦਾ ਭੋਜਨ ਸਰਵ ਕਰ ਰਹੇ ਸਨ। ਇਹ ਮੁਫਤ ਦਾ ਖਾਣਾ ਉਨ੍ਹਾਂ ਵਿਦਿਆਰਥੀਆਂ ਲਈ ਸੀ ਜੋ ਖਾਣੇ ਦੇ ਪੈਸੇ ਦਾ ਭੁਗਤਾਨ ਨਹੀਂ ਕਰ ਸਕਦੇ ਸਨ। ਇਕ ਦਿਨ 3 ਬਜ਼ੁਰਗ ਅੰਦਰ ਆਏ ਅਤੇ ਉਨ੍ਹਾਂ ਨੇ ਆਪਣੇ ਪੂਰੇ ਪਰਸ ਨੂੰ ਫਰੋਲਿਆ। ਉਹ ਭੁੱਖੇ ਸਨ ਪਰ ਖਾਣੇ ਲਈ ਉਨ੍ਹਾਂ ਕੋਲ ਪੂਰੇ ਪੈਸੇ ਨਹੀਂ ਸਨ।

Alabama restaurantAlabama restaurant

ਲਿਸਾ ਨੇ ਕਿਹਾ ਕਿ ਮੈਂ ਉਹ ਪੈਸੇ ਨਹੀਂ ਲੈ ਸਕਦੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਇਹ ਉਨ੍ਹਾਂ ਕੋਲ ਆਖਰੀ ਪੈਸੇ ਹੋਣਗੇ।ਇਸ ਲਈ ਲਿਸਾ ਨੇ ਬਜ਼ੁਰਗਾਂ ਨੂੰ  ਪੁੱਛਿਆ ਕੀ ਉਹ ਸਾਡੀ ਮਦਦ ਕਰ ਸਕਦੇ ਹਨ। ਸਾਨੂੰ ਘੱਟੋ-ਘੱਟ 10 ਲੋਕ ਮੁਫਤ ਭੋਜਨ ਖਾਣ ਵਾਲੇ ਚਾਹੀਦੇ ਹਨ। ਇਸ ਮਗਰੋਂ ਇਹ ਕਹਾਣੀ ਸ਼ੁਰੂ ਹੋਈ ਅਤੇ ਬਜ਼ੁਰਗ ਲੋਕਾਂ ਨੇ ਭੋਜਨ ਸਵੀਕਾਰ ਕੀਤਾ। ਇੱਥੋਂ ਹੀ ਥਾਮਸ ਮੈਕਮਿਲਨ ਨੂੰ ਰੈਸਟੋਰੈਂਟ ਖੋਲ੍ਹਣ ਦੀ ਪ੍ਰੇਰਣਾ ਮਿਲੀ। ਇਸ ਰੈਸਟੋਰੈਂਟ ਦੀ ਸਥਾਨਕ ਲੋਕ ਕਾਫੀ ਤਾਰੀਫ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement