
ਇੱਕ ਵਿਅਕਤੀ ਦੇ ਅੰਤਮ ਸੰਸਕਾਰ 'ਚ ਸ਼ਾਮਿਲ ਹੋਏ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਉਸਦੀ ਕਬਰ ਤੋਂ ਉਸਦੀ ਅਵਾਜ ਸੁਣੀ।.
ਆਸਟ੍ਰੇਲੀਆ : ਇੱਕ ਵਿਅਕਤੀ ਦੇ ਅੰਤਮ ਸਸਕਾਰ 'ਚ ਸ਼ਾਮਿਲ ਹੋਏ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਉਸਦੀ ਕਬਰ ਤੋਂ ਉਸਦੀ ਅਵਾਜ ਸੁਣੀ। ਇਨਸਾਨ ਆਪਣੇ ਨਜ਼ਦੀਕੀਆਂ ਨੂੰ ਹਮੇਸ਼ਾ ਖੁਸ਼ ਰੱਖਣਾ ਚਾਹੁੰਦਾ ਹੈ ਇਸ ਲਈ ਜਿੰਨਾ ਸਮਾਂ ਉਹ ਜਿਉਂਦਾ ਰਹਿੰਦਾ ਹੈ ਉਨਾ ਸਮਾਂ ਹਰ ਤਰੀਕਾ ਅਪਣਾਉਂਦਾ ਹੈ ਪਰ ਜਦੋਂ ਅਜਿਹੇ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਚਾਰੇ ਪਾਸੇ ਸੋਗ ਦਾ ਮਾਹੌਲ ਬਣ ਜਾਂਦਾ ਹੈ ਤੇ ਹਰ ਕਿਸੇ ਦੀ ਅੱਖ ਵਿੱਚੋਂ ਅੱਥਰੂ ਆ ਜਾਂਦੇ ਹਨ।
crorpse out from the gra
ਪਰ ਕੀ ਕੋਈ ਇਨਸਾਨ ਇਸ ਕਦਰ ਆਪਣਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰ ਸਕਦਾ ਹੈ ਕਿ ਜਦੋਂ ਉਸ ਦੀ ਮੌਤ ਹੋਵੇ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਜਗ੍ਹਾ ਹਾਸਾ ਆ ਜਾਵੇ। ਅਜਿਹਾ ਹੀ ਕੀਤਾ ਹੈ ਡਬਲਿਨ ਦੇ ਕਿਲਮਨਘ ਇਲਾਕੇ 'ਚ ਰਹਿਣ ਵਾਲੇ 62 ਸਾਲਾ ਬਜ਼ੁਰਗ ਸ਼ੈਅ ਬ੍ਰੈਡਲੀ ਨੇ। ਜਾਣਕਾਰੀ ਅਨੁਸਾਰ ਸ਼ੈਅ ਦੀ ਮੌਤ ਬੀਤੀ 8 ਅਕਤੂਬਰ ਨੂੰ ਹੋਈ ਸੀ। ਉਸ ਨੇ ਆਪਣੇ ਮੌਤ 'ਤੇ ਵੀ ਲੋਕਾਂ ਨੂੰ ਹਸਾਉਣ ਲਈ ਅਜਿਹਾ ਕੰਮ ਕਰ ਦਿੱਤਾ ਕਿ ਸਾਰੇ ਹੈਰਾਨ ਰਹਿ ਗਏ।
Funeral in dublin yesterday he's alive pic.twitter.com/j18uFJ5aA4
— Lfcgigiddy1122 (@lfcgigiddy1122) October 13, 2019
ਸ਼ੈਅ ਦੀ ਬੇਟੀ ਇੰਡ੍ਰੀਆ ਬ੍ਰੇਡਲੀ ਦੇ ਹਵਾਲੇ ਨਾਲ ਆਈਆ ਮੀਡੀਆ ਰਿਪੋਰਟਾਂ ਅਨੁਸਾਰ ਸ਼ੈਅ ਨੇ ਆਪਣੀ ਮੌਤ ਤੋਂ ਪਹਿਲਾਂ ਇੱਕ ਅਵਾਜ਼ ਰਿਕਾਰਡ ਕਰਕੇ ਰੱਖ ਲਈ ਸੀ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ, “ਇੱਥੇ ਕਾਫੀ ਹਨੇਰਾ ਹੈ, ਮੈਨੂੰ ਬਾਹਰ ਕੱਢੋ, ਕੀ ਕੋਈ ਇੱਥੇ ਪਾਦਰੀ ਹੈ! ਮੈਂ ਸੁਣ ਸਕਦਾ ਹਾਂ! ਮੈਂ ਸ਼ੈਅ ਹਾਂ! ਮੈਂ ਬਾਕਸ ਵਿੱਚ ਹਾਂ! ਮੈਂ ਸਿਰਫ ਗੁਡਬਾਏ ਕਹਿਣਾ ਚਾਹੁੰਦਾ ਹਾਂ!” ਇਹ ਅਵਾਜ਼ ਜਿਉਂ ਹੀ ਚੱਲੀ ਤਾਂ ਸਸਕਾਰ ਵਿੱਚ ਸ਼ਾਮਲ ਹੋਏ ਵਿਅਕਤੀ ਹੱਕੇ ਬੱਕੇ ਰਹਿ ਗਏ। ਇੰਡ੍ਰੀਆ ਮੁਤਾਬਿਕ ਸ਼ੈਅ ਇੱਕ ਜਿੰਦਾ ਦਿਲ ਇਨਸਾਨ ਸੀ ਅਤੇ ਉਸ ਨੇ ਅਜਿਹਾ ਲੋਕਾਂ ਨੂੰ ਹਸਾਉਣ ਲਈ ਕੀਤਾ।ਬ੍ਰੈਡਲੀ ਦੀ ਬੇਟੀ ਇੰਡ੍ਰੀਆ ਬ੍ਰੇਡਲੀ ਨੇ ਕਿਹਾ ਕਿ ਉਸਦੇ ਪਿਤਾ ਤਿੰਨ ਸਾਲ ਤੋਂ ਬੀਮਾਰ ਸਨ। ਉਸਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਲ ਪ੍ਰੈਂਕ ਦੀ ਯੋਜਨਾ ਬਣਾਈ ਸੀ, ਉਹ ਹਸਮੁੱਖ ਇਨਸਾਨ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।