Punjabi Girl made record in Australia: 11 ਸਾਲਾ ਪੰਜਾਬਣ ਨੇ ਆਸਟਰੇਲੀਆ ਵਿਚ ਮਾਰਿਆ ਮਾਰਕਾ
Published : Nov 17, 2023, 9:41 am IST
Updated : Nov 17, 2023, 11:49 am IST
SHARE ARTICLE
Punjabi Girl made record in Australia
Punjabi Girl made record in Australia

ਕਾਲਪਨਿਕ ਕਹਾਣੀਆਂ ਦੀ ਕਿਤਾਬ ਲਿਖਣ ਵਾਲੀ ਦੇਸ਼ ਦੀ ਸੱਭ ਤੋਂ ਛੋਟੀ ਬੱਚੀ ਬਣੀ

Punjabi Girl made history in Australia: ਪੰਜਾਬੀ ਮੂਲ ਦੀ ਆਸਟਰੇਲੀਅਨ ਜੰਮਪਲ ਅਸ਼ਲੀਨ ਖੇਲਾ ਨੇ ‘17 ਕਹਾਣੀਆਂ’ ਦੇ ਸਿਰਲੇਖ ਵਾਲੀ ਕਿਤਾਬ ਲਿਖ ਕੇ ਅਪਣਾ ਨਾਂਅ ਆਸਟਰੇਲੀਆ ਦੇ ਇਤਿਹਾਸ ਵਿਚ ਦਰਜ ਕਰਵਾ ਦਿਤਾ ਹੈ। ਤਹਿਸੀਲ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ਦੇ ਪਿੰਡ ਸੁਜਾਵਲਪੁਰ ਨਾਲ ਸਬੰਧਤਅਸ਼ਲੀਨ ਕਾਲਪਨਿਕ ਕਹਾਣੀਆਂ ਦੀ ਕਿਤਾਬ ਲਿਖਣ ਵਾਲੀ ਆਸਟਰੇਲੀਆ ਦੀ ਸੱਭ ਤੋਂ ਛੋਟੀ ਉਮਰ ਦੀ ਬੱਚੀ ਬਣ ਗਈ ਹੈ।

ਅਸ਼ਲੀਨ ਸਿਡਨੀ ਦੇ ਕੈਂਥਰਸਟ ਇਲਾਕੇ ਦੇ ਪਬਲਿਕ ਸਕੂਲ ਵਿਚ ਛੇਵੀਂ ਜਮਾਤ ਦੀ ਵਿਦਿਆਰਥਣ ਹੈ। ਅਸ਼ਲੀਨ ਦੀ ਇਸ ਕਿਤਾਬ ਵਿਚ 17 ਕਹਾਣੀਆਂ ਹਨ। ਅਸ਼ਲੀਨ ਕਰੀਬ 2 ਸਾਲ ਤੋਂ ਇਸ ਕਿਤਾਬ ਤੇ ਮਿਹਨਤ ਕਰ ਰਹੀ ਸੀ ਜੋ ਕਿ ਹੁਣ ਉਸ ਦੀ ਮਿਹਨਤ ਕਿਤਾਬ ਦੇ ਰੂਪ ਵਿਚ ਸੱਭ ਦੇ ਸਾਹਮਣੇ ਹੈ।

ਮਿਲੀ ਜਾਣਕਾਰੀ ਅਨੁਸਾਰ ਅਸ਼ਲੀਨ ਨੇ ਕਿਤਾਬ ਛਪਵਾਉਣ ਲਈ ਅਪਣੇ ਪਿਤਾ ਜਾਂ ਪ੍ਰਵਾਰਕ ਮੈਂਬਰਾਂ ਤੋਂ ਕੋਈ ਮਦਦ ਨਹੀਂ ਲਈ ਸਗੋਂ ਉਸ ਨੇ ਅਪਣੀ ਗੋਲਕ ਭੰਨ ਕੇ ਅਤੇ ਪਿਛਲੇ ਦੋ ਸਾਲਾਂ ਤੋਂ ਪਲਾਸਟਿਕ ਦੇ ਗਿਲਾਸ ਬੋਤਲਾਂ ਅਤੇ ਕੈਨਾਂ ਨੂੰ ਰਿਸਾਈਕਲ ਕਰਕੇ ਕਮਾਈ ਕੀਤੀ। ਇਸ ਕਿਤਾਬ ਦੀ ਕੀਮਤ 25 ਡਾਲਰ ਹੈ ਪਰ ਇਸ ਕਿਤਾਬ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਕੈਂਸਰ ਕੌਂਸਲ ਔਫ ਆਸਟ੍ਰੇਲੀਆ, ਬੱਚਿਆਂ ਦੀ ਸਟਾਰ ਲਾਈਕ ਫਾਊਡੇਸ਼ਨ ਨੂੰ ਅਤੇ ਭਾਰਤ ਵਿਚ ਬੱਚਿਆਂ ਅਤੇ ਵਾਤਾਵਰਣ ਦੀ ਭਲਾਈ ਵਾਲੀਆਂ ਸੰਸਥਾਵਾਂ ਨੂੰ ਦਾਨ ਵਜੋਂ ਦਿਤੀ ਜਾਵੇਗੀ।

(For more news apart from Punjabi Girl made history in Australia, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement