ਸਰੀ ਪੁਲਿਸ ਦੇ ਕ੍ਰਾਇਮ ਬ੍ਰਾਂਚ ’ਚ ਫੈਂਡਰਲ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ
ਰਾਏਕੋਟ: ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਰਾਏਕੋਟ ਨਾਲ ਸਬੰਧਤ ਪੰਜਾਬਣ ਸਮਨਦੀਪ ਕੌਰ ਧਾਲੀਵਾਲ ਦੀ ਕੈਨੇਡਾ ਦੇ ਪੁਲਿਸ ਵਿਭਾਗ ‘ਚ ਅਫ਼ਸਰ ਵਜੋਂ ਚੋਣ ਹੋਈ ਹੈ। ਉਨ੍ਹਾਂ ਨੇ ਸਰੀ ਪੁਲਿਸ ਵਿਭਾਗ ਦੇ ਕ੍ਰਾਇਮ ਬ੍ਰਾਂਚ ’ਚ ਫੈਂਡਰਲ ਪੀਸ ਅਫ਼ਸਰ ਵਜੋਂ ਅਹੁਦਾ ਸੰਭਾਲਿਆ ਹੈ।
ਇਹ ਵੀ ਪੜ੍ਹੋ: ਡਰਬੀ ਕਬੱਡੀ ਟੂਰਨਾਮੈਂਟ ਦੌਰਾਨ ਚੱਲੀ ਗੋਲੀ; ਦੋ ਧੜਿਆਂ ਦੀ ਲੜਾਈ ਵਿਚ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ
ਸਮਨਦੀਪ ਕੌਰ ਧਾਲੀਵਾਲ ਦੇ ਪਿਤਾ ਜਗਜੀਤ ਸਿੰਘ ਧਾਲੀਵਾਲ ਨੇ ਅਪਣੀ ਧੀ ਦੀ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦਿਆਂ ਦਸਿਆ ਕਿ ਉਨ੍ਹਾਂ ਦੀ ਧੀ 2016 ਵਿਚ ਕੈਨੇਡਾ ‘ਪੜ੍ਹਾਈ ਲਈ ਗਈ ਸੀ। ਜਿਥੇ ਸਮਨਦੀਪ ਧਾਲੀਵਾਲ ਨੇ ਅਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਕੈਨੇਡਾ ਦੇ ਸ਼ਹਿਰ ਸਰੀ ਵਿਚ ਪੁਲਿਸ ਵਿਭਾਗ ਦੇ ਕ੍ਰਾਇਮ ਬ੍ਰਾਂਚ ਵਿਚ ਫੈਂਡਰਲ ਪੀਸ ਅਫ਼ਸਰ ਵਜੋਂ ਨੌਕਰੀ ਹਾਸਲ ਕਰਕੇ ਕੈਨੇਡਾ ਵਿਚ ਵਸਦੇ ਪੰਜਾਬੀ ਭਾਈਚਾਰੇ ਦਾ ਮਾਣ ਨਾਲ ਸਿਰ ਉੱਚਾ ਕੀਤਾ ਹੈ।
ਇਹ ਵੀ ਪੜ੍ਹੋ: ਕੌਮਾਂਤਰੀ ਸਰਹੱਦ ਨੇੜੇ 29.26 ਕਿਲੋ ਹੈਰੋਇਨ ਸਣੇ 2 ਪਾਕਿਸਤਾਨੀ ਤਸਕਰ ਕਾਬੂ
ਉਨ੍ਹਾਂ ਦਸਿਆ ਕਿ ਸਮਨਦੀਪ ਕੌਰ ਧਾਲੀਵਾਲ ਨੇ ਆਉਣ ਵਾਲੇ ਦਿਨਾਂ ‘ਚ ਕੈਨੇਡਾ ਦੇ ਸ਼ਹਿਰ ਕੈਲਗਰੀ ਤੋਂ ਪੁਲਿਸ ਅਫ਼ਸਰ ਵਜੋਂ ਚਾਰਜ ਸੰਭਾਲਣਾ ਹੈ। ਸਮਨਦੀਪ ਕੌਰ ਧਾਲੀਵਾਲ ਦੀ ਇਸ ਕਾਮਯਾਬੀ ‘ਤੇ ਰਾਏਕੋਟ ‘ਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।