Philippines News: ਫ਼ਿਲੀਪੀਨਜ਼ ’ਚ ਤੂਫ਼ਾਨ ਕਾਰਨ 250,000 ਤੋਂ ਵੱਧ ਲੋਕ ਹੋਏ ਬੇਘਰ
Published : Nov 17, 2024, 9:12 am IST
Updated : Nov 17, 2024, 9:12 am IST
SHARE ARTICLE
More than 250,000 people were made homeless due to the typhoon in the Philippines
More than 250,000 people were made homeless due to the typhoon in the Philippines

Philippines News: ਮੈਨ-ਯੀ ਪਿਛਲੇ ਇਕ ਮਹੀਨੇ ਵਿਚ ਫ਼ਿਲੀਪੀਨਜ਼ ਵਿਚ ਆਉਣ ਵਾਲਾ ਛੇਵਾਂ ਤੂਫ਼ਾਨ ਹੈ। 

 

More than 250,000 people were made homeless due to the typhoon in the Philippines: ਫ਼ਿਲੀਪੀਨਜ਼ ਵਿਚ ਤੂਫਾਨ ਮੈਨ-ਯੀ (ਪੇਪਿਟੋ) ਕਾਰਨ ਬੀਕੋਲ ਖੇਤਰ ਦੇ ਲਗਭਗ 255,000 ਲੋਕਾਂ ਬੇਘਰ ਹੋਏ ਹਨ।

ਫਿਲਸਟਾਰ ਅਖ਼ਬਾਰ ਨੇ ਸਨਿਚਰਵਾਰ ਨੂੰ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਅਪਣੀ ਰਿਪੋਰਟ ’ਚ ਇਹ ਜਾਣਕਾਰੀ ਦਿਤੀ। ਤੂਫਾਨ ਦੇ ਐਤਵਾਰ ਨੂੰ ਬੀਕੋਲ ਖੇਤਰ ਦੇ ਕੈਟੈਂਡੁਨੇਸ ਟਾਪੂ ਨਾਲ ਟਕਰਾਉਣ ਦੀ ਸੰਭਾਵਨਾ ਹੈ ਅਤੇ ਇਸ ਦੀ ਵੱਧ ਤੋਂ ਵੱਧ ਹਵਾ ਦੀ ਗਤੀ ਪਹਿਲਾਂ ਹੀ 215 ਕਿਲੋਮੀਟਰ ਪ੍ਰਤੀ ਘੰਟਾ (133 ਮੀਲ ਪ੍ਰਤੀ ਘੰਟਾ) ਤਕ ਪਹੁੰਚ ਗਈ ਹੈ।

ਜ਼ਮੀਨ ਖਿਸਕਣ, ਹੜ੍ਹਾਂ ਅਤੇ ਤੂਫ਼ਾਨ ਕਾਰਨ ਸੱਭ ਤੋਂ ਕਮਜ਼ੋਰ ਖੇਤਰਾਂ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕ ਅਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਮੈਨ-ਯੀ ਪਿਛਲੇ ਇਕ ਮਹੀਨੇ ਵਿਚ ਫ਼ਿਲੀਪੀਨਜ਼ ਵਿਚ ਆਉਣ ਵਾਲਾ ਛੇਵਾਂ ਤੂਫ਼ਾਨ ਹੈ। 

ਇਸ ਹਫ਼ਤੇ ਦੇ ਸ਼ੁਰੂ ਵਿਚ ਉਤਰੀ ਫ਼ਿਲੀਪੀਨਜ਼ ਦੇ ਲੁਜੋਨ ਟਾਪੂ ਦੇ ਤੱਟੀ ਖੇਤਰ ਵਿਚ ਤੂਫ਼ਾਨ ਉਸਾਗੀ ਕਾਰਨ ਹਜ਼ਾਰਾਂ ਲੋਕ ਉਥੋਂ ਭੱਜਣ ਲਈ ਮਜਬੂਰ ਹੋਏ ਸਨ।  

ਅਕਤੂਬਰ ਦੇ ਅਖ਼ੀਰ ਵਿਚ, ਫ਼ਿਲੀਪੀਨਜ਼ ਵਿਚ ਤੂਫ਼ਾਨ ਟਰਾਮੀ ਅਤੇ ਸੁਪਰ ਟਾਈਫੂਨ ਕੋਂਗ-ਰੇ ਕਾਰਨ ਘੱਟੋ-ਘੱਟ 145 ਲੋਕ ਮਾਰੇ ਗਏ ਸਨ। ਦੇਸ਼ ਭਰ ’ਚ ਖ਼ਰਾਬ ਮੌਸਮ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 70 ਲੱਖ ਨੂੰ ਪਾਰ ਕਰ ਗਈ ਹੈ। ਨਵੰਬਰ ਦੇ ਸ਼ੁਰੂ ਵਿੱਚ, ਯਿੰਕਸਿੰਗ ਅਤੇ ਤੋਰਾਜੀ ਤੂਫ਼ਾਨ ਫ਼ਿਲੀਪੀਨਜ਼ ਵਿਚ ਆਏ, ਜਿਸ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ। 

SHARE ARTICLE

ਏਜੰਸੀ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement