
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਜ਼ਾਮਿਨ ਨੇਤਨਿਯਾਹੂ ਦੇ ਸਭ ਤੋਂ ਵੱਡੇ ਪੁੱਤਰ ਯਾਇਰ ਨੇਤਨਿਯਾਹੂ ਨੇ ਟਵੀਟ ਕੀਤਾ ਹੈ ਕਿ ਮੁਸਲਮਾਨ ਵਿਰੋਧੀ ਪੋਸਟ ਦੇ ਚਲਦੇ...
ਯਰੂਸ਼ਲਮ (ਭਾਸ਼ਾ): ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਜ਼ਾਮਿਨ ਨੇਤਨਿਯਾਹੂ ਦੇ ਸਭ ਤੋਂ ਵੱਡੇ ਪੁੱਤਰ ਯਾਇਰ ਨੇਤਨਿਯਾਹੂ ਨੇ ਟਵੀਟ ਕੀਤਾ ਹੈ ਕਿ ਮੁਸਲਮਾਨ ਵਿਰੋਧੀ ਪੋਸਟ ਦੇ ਚਲਦੇ ਫੇਸਬੁਕ ਨੇ ਉਨ੍ਹਾਂ ਦਾ ਅਕਾਉਂਟ 24 ਘੰਟੇ ਲਈ ਬੰਦ ਕਰ ਦਿਤਾ। ਉਨ੍ਹਾਂ ਨੇ ਸੋਸ਼ਲ ਨੈਟਵਰਕਿੰਗ ਸਾਈਟ ਦੇ ਇਸ ਕਦਮ ਨੂੰ ਤਾਨਾਸ਼ਾਹੀ ਕਰਾਰ ਦਿਤਾ ਹੈ।
Yair Netanyahu
ਫਿਲਿਸਤੀਨ ਵਲੋਂ ਹੋਏ ਘਾਤਕ ਹਮਲੇ ਤੋਂ ਬਾਅਦ ਯਾਇਰ ਨੇਤਨਿਯਾਹੂ ਨੇ ਅਪਣੇ ਫੇਸਬੁਕ ਪੇਜ 'ਤੇ ਪੋਸਟ ਕੀਤਾ ਸੀ ਕਿ ਸਾਰੇ ਮੁਸਲਮਾਨ ਇਜ਼ਰਾਇਲ ਛੱਡ ਦਵੋ।
ਯਾਇਰ ਨੇ ਅਪਣੇ ਇਕ ਹੋਰ ਪੋਸਟ ਵਿਚ ਲਿਖਿਆ ਸੀ ਕਿ ਸ਼ਾਂਤੀ ਦੇ ਸਿਰਫ ਦੋ ਹੀ ਸੰਭਾਵਿਕ ਹੱਲ ਹੈ, ਜਾਂ ਤਾਂ ਸਾਰੇ ਯਹੂਦੀ ਇਜ਼ਰਾਇਲ ਛੱਡ ਦੇਣ ਜਾਂ ਫਿਰ ਸਾਰੇ ਮੁਸਲਮਾਨ ਇਜ਼ਰਾਇਲ ਛੱਡ ਦੇਣ। ਉਨ੍ਹਾਂ ਨੇ ਲਿਖਿਆ ਸੀ, ‘ਮੈਂ ਦੂੱਜੇ ਬਦਲ ਨੂੰ ਤਵੱਜੋ ਦਿੰਦਾ ਹਾਂ।’
Yair Netanyahu
ਯਾਇਰ ਨੇਤਨਿਯਾਹੂ ਨੇ ਇਹ ਟਿੱਪਣੀ ਉਦੋਂ ਦਿਤੀ ਜਦੋਂ ਵੀਰਵਾਰ ਨੂੰ ਮੱਧ ਵੈਸਟ ਬੈਂਕ ਵਿਚ ਇਕ ਬਸਤੀ ਦੇ ਕੋਲ ਇਕ ਬਸ ਸਟੈਂਡ 'ਤੇ ਹੋਏ ਹਮਲੇ 'ਚ ਦੋ ਸੈਨਿਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ। ਇਸ ਦਿਨ ਨਜ਼ਦੀਕ 'ਚ ਹੋਏ ਇਕ ਹੋਰ ਹਮਲੇ ਵਿਚ ਇਕ ਮਿਹਲਾ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਈ ਅਤੇ ਮਹਿਲਾ ਨੂੰ ਸਮੇ ਤੋਂ ਬੱਚਾ ਪੈਦਾ ਹੋ ਗਿਆ ਅਤੇ ਬਾਅਦ 'ਚ ਨੌਂ ਦਸੰਬਰ ਨੂੰ ਬੱਚੇ ਦੀ ਵੀ ਮੌਤ ਹੋ ਗਈ।
ਫੇਸਬੁਕ ਨੇ ਯਾਇਰ ਨੇਤਨਿਯਾਹੂ ਦੇ ਪੋਸਟ ਸਾਇਟ ਨੂੰ ਹਟਾ ਦਿਤਾ ਹੈ। ਇਸ 'ਤੇ ਉਨ੍ਹਾਂ ਨੇ ਟਵਿਟਰ 'ਤੇ ਫੇਸਬੁਕ ਦੀ ਅਲੋਚਨਾ ਕੀਤੀ ਅਤੇ ਉਸ ਦੇ ਚੁੱਕੇ ਗਏ ਕਦਮ ਨੂੰ ਤਾਨਾਸ਼ਾਹੀ ਕਰਾਰ ਦਿਤਾ।