28 ਸਾਲ ਬਾਅਦ ਸਿੱਧਾ ਖੜ੍ਹਾ ਹੋਇਆ ਸ਼ਖਸ
Published : Dec 17, 2019, 5:53 pm IST
Updated : Dec 17, 2019, 5:53 pm IST
SHARE ARTICLE
Li Hua
Li Hua

ਭਿਆਨਕ ਬੀਮਾਰੀ ਨਾਲ ਪੀੜਤ ਸੀ ਸ਼ਖਸ

ਬੀਜਿੰਗ- ਚੀਨ ਵਿਚ ਪੂਰੀ ਤਰ੍ਹਾਂ ਲੱਕ ਤੋਂ ਮੁੜ ਚੁੱਕੇ ਇਕ ਵਿਅਕਤੀ ਨੂੰ ਸਰਜਰੀ ਦੇ ਬਾਅਦ ਨਵੀਂ ਜ਼ਿੰਦਗੀ ਦਿੱਤੀ ਗਈ। 28 ਸਾਲ ਬਾਅਦ ਉਹ ਸਿੱਧਾ ਖੜ੍ਹਾ ਹੋ ਸਕਿਆ। ਅਸਲ ਵਿਚ ਹੁਨਾਨ ਸੂਬੇ ਵਿਚ ਰਹਿਣ ਵਾਲੇ 46 ਸਾਲਾ ਦੇ ਲੀ ਹੁਆ ਨੂੰ 1991 ਵਿਚ ਐਂਕੀਲੋਜਿੰਗ ਸਪਾਂਡੀਲਾਈਟਸ (ankylosing spondylitis) ਬੀਮਾਰੀ ਹੋ ਗਈ ਸੀ। ਉਦੋਂ ਉਹਨਾਂ ਦੀ ਉਮਰ 18 ਸਾਲ ਸੀ। ਉਸ ਤੋਂ ਬਾਅਦ ਉਹਨਾਂ ਦਾ ਲੱਕ ਝੁੱਕ ਗਿਆ ਅਤੇ ਚਿਹਰਾ ਪੱਟਾਂ ਨਾਲ ਚਿਪਕ ਗਿਆ। ਲੀ ਕੋਲ ਆਪਣੀ ਇਸ ਬੀਮਾਰੀ ਦਾ ਇਲਾਜ ਕਰਵਾਉਣ ਲਈ ਪੈਸੇ ਨਹੀਂ ਸਨ। ਉਹ ਮੁਸ਼ਕਲ ਨਾਲ ਆਪਣੀ ਮਾਂ ਦੇ ਨਾਲ ਜ਼ਿੰਦਗੀ ਜੀਅ ਰਿਹਾ ਸੀ।

Li HuaLi Hua

ਪਿਛਲੇ 5 ਸਾਲਾਂ ਦੇ ਦੌਰਾਨ ਹਾਲਾਤ ਹੋਰ ਵੀ ਗੰਭੀਰ ਹੋ ਗਏ। ਲੀ ਦਾ ਲੱਕ ਪੂਰੀ ਤਰ੍ਹਾਂ ਝੁੱਕ ਗਿਆ। ਇਸ ਤੋਂ ਪਹਿਲਾਂ ਉਸ ਦੀ ਹਾਈਟ ਸਿਰਫ 90 ਸੈਂਟੀਮੀਟਰ ਮਤਲਬ 2.9 ਫੁੱਟ ਤੱਕ ਹੀ ਨਜ਼ਰ ਆਉਂਦੀ ਸੀ। ਮਈ 2019 ਵਿਚ ਲੀ ਦੇ ਪਰਿਵਾਰ ਵਾਲੇ ਪ੍ਰੋਫੈਸਰ ਤਾਓ ਹੁਈਰੇਨ ਦੇ ਸੰਪਰਕ ਵਿਚ ਆਏ, ਜੋ ਸ਼ੇਨਜੇਂਗ ਯੂਨੀਵਰਸਿਟੀ ਦੇ ਸਪਾਈਨਲ ਸਰਜਰੀ ਵਿਭਾਗ ਵਿਚ ਟੀਮ ਲੀਡਰ ਸਨ। ਹਸਪਤਾਲ ਨੇ ਲੀ ਦੀ ਚਾਰ ਵਾਰ ਸਰਜਰੀ ਕੀਤੀ। ਆਪਰੇਸ਼ਨ ਦੇ ਬਾਅਦ ਹੁਣ ਲੀ ਸਿੱਧਾ ਖੜ੍ਹਾ ਹੋ ਸਕਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ 3 ਮਹੀਨੇ ਵਿਚ ਬਿਨਾਂ ਕਿਸੇ ਸਹਾਰੇ ਦੇ ਪੂਰੀ ਤਰ੍ਹਾਂ ਤੁਰਨ ਵਿਚ ਸਮਰੱਥ ਹੋ ਜਾਵੇਗਾ।

Li HuaLi Hua

ਨਵੀਂ ਜ਼ਿੰਦਗੀ ਦੇਣ ਲਈ ਲੀ ਨੇ ਪ੍ਰੋਫੈਸਰ ਤਾਓ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ,'' ਪ੍ਰੋਫੈਸਰ ਦੇ ਬਿਨਾਂ ਮੇਰਾ ਆਪਣੇ ਪੈਰਾਂ 'ਤੇ ਖੜ੍ਹੇ ਹੋ ਪਾਉਣਾ ਸੰਭਵ ਨਹੀਂ ਸੀ। ਉਹ ਮੇਰੇ ਰੱਖਿਅਕ ਹਨ। ਮੈਂ ਉਹਨਾਂ ਦਾ ਅਤੇ ਆਪਣੀ ਮਾਂ ਦਾ ਹਮੇਸ਼ਾ ਧੰਨਵਾਦੀ ਰਹਾਂਗਾ।'' ਤਾਓ ਹੁਈਰੇਨ ਨੇ ਦੱਸਿਆ ਕਿ ਲੀ ਦਾ ਆਪਰੇਸ਼ਨ ਬਹੁਤ ਮੁਸ਼ਕਲ ਸੀ। ਖਤਰਾ ਜ਼ਿਆਦਾ ਸੀ। ਕਈ ਦੌਰ ਦੀ ਜਾਂਚ ਦੇ ਬਾਅਦ ਆਪਰੇਸ਼ਨ ਕਰਨ ਦਾ ਫੈਸਲਾ ਲਿਆ ਗਿਆ। ਇਹ ਪ੍ਰਕਿਰਿਆ ਜੂਨ ਤੋਂ ਸ਼ੁਰੂ ਹੋਈ ਸੀ। ਉਹਨਾਂ ਦੀ ਠੁੱਡੀ ਅਤੇ ਪੱਟਾਂ ਦੇ ਵਿਚ ਸਿਰਫ 5 ਸੈਂਟੀਮੀਟਰ (2 ਇੰਚ) ਦਾ ਫਰਕ ਰਹਿ ਗਿਆ ਸੀ।

Li HuaLi Hua

ਡਾਕਟਰਾਂ ਮੁਤਾਬਕ,''ਸਰਜਰੀ ਲਈ ਉਸ ਦੀ ਸਪਾਈਨ ਨੂੰ ਸੈਕਸ਼ਨ ਵਿਚ ਤੋੜਨਾ ਸੀ ਅਤੇ ਫਿਰ ਉਹਨਾਂ ਨੂੰ ਸਿੱਧਾ ਕੀਤਾ ਜਾਣਾ ਸੀ। ਉਹਨਾਂ ਦੇ ਪੱਟਾਂ ਦੀਆਂ ਹੱਡੀਆਂ ਨੂੰ ਤੋੜਿਆ ਅਤੇ ਫਿਰ ਜੋੜਿਆ ਗਿਆ। ਸਿਰਫ ਇਹੀ ਇਕ ਰਸਤਾ ਸੀ ਜਿਸ ਨਾਲ ਉਹਨਾਂ ਦੀ ਰੀੜ੍ਹ ਦੀ ਹੱਡੀ ਨੂੰ ਸਿੱਧਾ ਕੀਤਾ ਜਾ ਸਕਦਾ ਸੀ। ਹੁਣ ਲਈ ਪੂਰੀ ਤਰ੍ਹਾਂ ਖੜ੍ਹੇ ਹੋ ਸਕਦੇ ਹਨ , ਲੰਮੇ ਪੈ ਸਕਦੇ ਹਨ ਅਤੇ ਬੈਠ ਸਕਦੇ ਹਨ। ਫਿਲਹਾਲ ਉਹ ਵਾਕਰ ਦੀ ਮਦਦ ਨਾਲ ਘੁੰਮ ਰਹੇ ਹਨ ਪਰ ਬਿਨਾਂ ਕਿਸੇ ਸਹਾਰੇ ਦੇ ਤੁਰਨ ਲਈ ਉਹਨਾਂ ਨੂੰ 3 ਮਹੀਨੇ ਤੱਕ ਫਿਜਿਓ ਥੈਰੇਪੀ ਲੈਣੀ ਹੋਵੇਗੀ।

Li HuaLi Hua

ਮੰਨਿਆ ਜਾਂਦਾ ਹੈ ਕਿ ਐਂਕੀਲੋਜਿੰਗ ਸਪਾਂਡੀਲਾਈਟਸ ਬੀਮਾਰੀ ਜੀਨ ਵਿਚ ਗੜਬੜੀ ਕਾਰਨ ਹੁੰਦੀ ਹੈ। ਇਸ ਦੇ ਕਾਰਨ ਸਪਾਈਨ ਕਿਸੇ ਪਿੰਜ਼ਰੇ ਦੀ ਤਰ੍ਹਾਂ ਹੋ ਜਾਂਦੀ ਹੈ ਅਤੇ ਗਰਦਨ ਸਖਤ ਹੋ ਜਾਂਦੀ ਹੈ। ਸੋਜ ਕਾਰਨ ਹੱਡੀਆਂ ਖਰਾਬ ਹੋ ਜਾਂਦੀਆਂ ਹਨ। ਸਰੀਰ ਵਾਧੂ ਕੈਲਸ਼ੀਅਮ ਬਣਾਉਣ ਲੱਗਦਾ ਹੈ। ਰੀੜ੍ਹ ਦੀ ਹੱਡੀ ਦੇ ਇਸ ਤਰ੍ਹਾਂ ਮੁੜਨ ਨੂੰ ਕਿਫੋਸਿਸ ਕਿਹਾ ਜਾਂਦਾ ਹੈ। ਅਮਰੀਕਾ ਵਿਚ ਇਸ ਨਾਲ ਕਰੀਬ 16 ਲੱਖ ਲੋਕ ਪ੍ਰਭਾਵਿਤ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement