
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਪ੍ਰਸ਼ਾਸਨ ਦੇ ਅਹਿਮ ਅਹੁਦਿਆਂ ਦੇ ਲਈ ਤਿੰਨ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਨਾਮਜ਼ਦ ਕੀਤਾ ਹੈ। ਵਾਈਟ ਹਾਊਸ ਦੁਆਰਾ ਸੈਨੇਟ....
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਪ੍ਰਸ਼ਾਸਨ ਦੇ ਅਹਿਮ ਅਹੁਦਿਆਂ ਦੇ ਲਈ ਤਿੰਨ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਨਾਮਜ਼ਦ ਕੀਤਾ ਹੈ। ਵਾਈਟ ਹਾਊਸ ਦੁਆਰਾ ਸੈਨੇਟ ਨੂੰ ਭੇਜੇ ਗਏ ਨਾਵਾਂ ਦੀ ਨਵੀਂ ਸੂਚੀ ਮੁਤਾਬਕ, ਰੀਤਾ ਬਰਨਵਾਲ ਨੂੰ ਊਰਜਾ ਸਹਾਇਕ ਮੰਤਰੀ, ਆਦਿਤਿਆ ਬਮਜਈ ਨੂੰ ਪ੍ਰਾਈਵੇਸੀ ਐਂਡ ਸਿਵਲ ਲਿਬਰਟੀਜ਼ ਓਵਰਸਾਈਡ ਬੋਰਡ ਦੇ ਮੈਂਬਰ ਅਤੇ ਬਿਮਲ ਪਟੇਲ ਨੂੰ ਸਹਾਇਕ ਵਿੱਤ ਮੰਤਰੀ ਅਹੁਦੇ ਦੇ ਲਈ ਨਾਮਜ਼ਦ ਕੀਤਾ ਗਿਆ ਹੈ।
White House
ਟਰੰਪ ਨੇ ਪਹਿਲਾਂ ਹੀ ਬਰਨਵਾਲ, ਬਮਜਈ ਅਤੇ ਪਟੇਲ ਨੂੰ ਨਾਮਜ਼ਦ ਕਰਨ ਦੀ ਮਨਸ਼ਾ ਜਤਾ ਦਿੱਤੀ ਸੀ ਪਰ ਸੈਨੇਟ ਨੂੰ ਬੁੱਧਵਾਰ ਨੂੰ ਨਾਂ ਭੇਜੇ ਗਏ। ਅਜੇ ਤੱਕ ਟਰੰਪ ਨੇ ਅਹਿਮ ਅਹੁਦਿਆਂ 'ਤੇ 36 ਤੋਂ ਜ਼ਿਆਦਾ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੂੰ ਨਿਯੁਕਤ ਕੀਤਾ ਹੈ। ਭਾਰਤੀ ਮੂਲ ਦੀ ਪਹਿਲੀ ਕੈਬਨਿਟ ਰੈਂਕ ਦੀ ਅਧਿਕਾਰੀ ਨਿੱਕੀ ਹੈਲੀ ਅਤੇ ਪਹਿਲੇ ਭਾਰਤੀ ਅਮਰੀਕੀ ਉਪ ਪ੍ਰੈਸ ਸਕੱਤਰ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਛੱਡ ਦਿੱਤਾ ਹੈ।
Donald Trump
ਜੇਕਰ ਸੈਨੇਟ ਨੇ ਬਰਨਵਾਲ ਦੇ ਨਾਂ ਦੀ ਪੁਸ਼ਟੀ ਕਰ ਦਿੱਤੀ ਤਾਂ ਉਹ ਪਰਮਾਣੂ ਊਰਜਾ ਦਫ਼ਤਰ ਦੀ ਅਗਵਾਈ ਕਰੇਗੀ। ਇਸ ਤੋਂ ਪਹਿਲਾਂ ਬਰਨਵਾਲ ਵੈਸਟਿੰਗ ਹਾਊਸ ਵਿਚ ਤਕਨਾਲੌਜੀ ਡਿਵੈਲਪਮੈਂਟ ਐਂਡ ਐਪਲੀਕੇਸ਼ਨ ਦੇ ਨਿਦੇਸ਼ਕ ਅਹੁਦੇ 'ਤੇ ਰਹਿ ਚੁੱਕੀ ਹੈ। ਯੇਲ ਤੋਂ ਗ੍ਰੈਜੂਏਟ ਬਮਜਈ ਨਾਗਰਿਕ ਪ੍ਰਕਿਰਿਆ, ਪ੍ਰਸ਼ਾਸਨਿਕ ਕਾਨੂੰਨ, ਸੰਘੀ ਅਦਾਲਤਾਂ, ਰਾਸ਼ਟਰੀ ਸੁਰੱਖਿਆ ਕਾਨੂੰਨ ਅਤੇ ਕੰਪਿਊਟਰ ਅਪਰਾਧ ਦੇ ਬਾਰੇ ਵਿਚ ਪੜ੍ਹਾਉਂਦੇ ਅਤੇ ਲਿਖਦੇ ਹਨ।
Donald Trump
ਉਹ ਅਮਰੀਕਾ ਦੇ ਨਿਆ ਵਿਭਾਗ ਦੇ ਕਾਨੂੰਨੀ ਸਲਾਹਕਾਰ ਦਫ਼ਤਰ ਵਿਚ ਅਟਾਰਨੀ ਸਲਾਹਕਾਰ ਵੀ ਰਹਿ ਚੁੱਕੇ ਹਨ। ਪਟੇਲ ਅਜੇ ਫਾਇਨੈਂਸ਼ਿਅਲ ਸਟੈਬਿਲਿਟੀ ਓਵਰਸਾਈਟ ਕੌਂਸਲ ਦੇ ਲਈ ਉਪ ਸਹਾਇਕ ਵਿੱਤ ਮੰਤਰੀ ਦੇ ਅਹੁਦੇ 'ਤੇ ਤੈਨਾਤ ਹਨ।