
ਜਧਾਨੀ ਲੁਸਾਕਾ ਦੇ ਇਕ ਵੱਡੇ ਫ਼ੁਟਬਾਲ ਸਟੇਡੀਅਮ ਨੂੰ ਇਲਾਜ ਕੇਂਦਰ ਵਿਚ ਬਦਲ ਦਿਤਾ ਗਿਆ ਹੈ।
Cholera Outbreak in Zambia : ਦੱਖਣੀ ਅਫ਼ਰੀਕੀ ਦੇਸ਼ ਜ਼ਾਂਬੀਆ ਹੈਜ਼ਾ ਦੇ ਵੱਡੇ ਪ੍ਰਕੋਪ ਨਾਲ ਜੂਝ ਰਿਹਾ ਹੈ। ਪਿਛਲੇ ਸਾਲ ਅਕਤੂਬਰ ਤੋਂ ਹੁਣ ਤਕ ਦੇਸ਼ ਵਿਚ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 10,000 ਤੋਂ ਵੱਧ ਲੋਕ ਸੰਕਰਮਿਤ ਹੋਏ ਹਨ। ਅਧਿਕਾਰੀਆਂ ਨੇ ਹੈਜ਼ਾ ਕਾਰਨ ਦੇਸ਼ ਭਰ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿਤੇ ਹਨ। ਰਾਜਧਾਨੀ ਲੁਸਾਕਾ ਦੇ ਇਕ ਵੱਡੇ ਫ਼ੁਟਬਾਲ ਸਟੇਡੀਅਮ ਨੂੰ ਇਲਾਜ ਕੇਂਦਰ ਵਿਚ ਬਦਲ ਦਿਤਾ ਗਿਆ ਹੈ।
ਜ਼ਾਂਬੀਆ ਦੀ ਸਰਕਾਰ ਇਕ ਸਮੂਹਕ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਦੇਸ਼ ਵਿਚ ਪ੍ਰਭਾਵਿਤ ਭਾਈਚਾਰਿਆਂ ਨੂੰ ਪ੍ਰਤੀ ਦਿਨ 24 ਲੱਖ ਲੀਟਰ ਸਾਫ਼ ਪਾਣੀ ਪ੍ਰਦਾਨ ਕਰ ਰਹੀ ਹੈ। ਜ਼ਾਂਬੀਆ ਪਬਲਿਕ ਹੈਲਥ ਇੰਸਟੀਚਿਊਟ ਅਨੁਸਾਰ ਜ਼ਾਂਬੀਆ ਵਿਚ ਇਸ ਦਾ ਪ੍ਰਕੋਪ ਅਕਤੂਬਰ ਵਿਚ ਸ਼ੁਰੂ ਹੋਇਆ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਅਕਤੂਬਰ ਤੋਂ ਹੁਣ ਤਕ ਹੈਜ਼ੇ ਕਾਰਨ 412 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 10,413 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲਾ ਨੇ ਕਿਹਾ ਕਿ ਦੇਸ਼ ਦੇ ਲਗਭਗ ਅੱਧੇ ਜ਼ਿਲ੍ਹੇ ਅਤੇ 10 ਵਿੱਚੋਂ 9 ਸੂਬੇ ਹੈਜ਼ਾ ਨਾਲ ਪ੍ਰਭਾਵਿਤ ਹਨ। ਕਰੀਬ 2 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿਚ ਹਰ ਰੋਜ਼ 400 ਤੋਂ ਵੱਧ ਕੇਸ ਦਰਜ ਕੀਤੇ ਜਾ ਰਹੇ ਹਨ।
(For more Punjabi news apart from Cholera Outbreak in Zambia news, stay tuned to Rozana Spokesman)