America News: ਸਨਕੀ ਪਤੀ ਨੇ ਪਤਨੀ ਅਤੇ 8 ਸਾਲ ਦੀ ਬੱਚੀ ਸਮੇਤ 4 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ, ਫਿਰ ਆਪ ਕੀਤੀ ਖ਼ੁਦਕੁਸ਼ੀ

By : GAGANDEEP

Published : Jan 18, 2024, 11:55 am IST
Updated : Jan 18, 2024, 11:55 am IST
SHARE ARTICLE
The eccentric husband shot 4 people including his wife and 8-year-old daughter America News in punjabi
The eccentric husband shot 4 people including his wife and 8-year-old daughter America News in punjabi

America News: ਮ੍ਰਿਤਕਾਂ 'ਚ ਮੁਲਜ਼ਮ ਦੇ ਸਕੇ ਭੈਣ ਭਰਾ ਵੀ ਸ਼ਾਮਲ

The eccentric husband shot 4 people including his wife and 8-year-old daughter America News in punjabi : ਅਮਰੀਕਾ ਦੇ ਟੈਕਸਾਸ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਵਿਅਕਤੀ ਨੇ ਆਪਣੀ 8 ਸਾਲ ਦੀ ਭਤੀਜੀ ਸਮੇਤ ਆਪਣੀ ਅਲੱਗ ਰਹੀ ਰਹੀ ਪਤਨੀ ਅਤੇ ਤਿੰਨ ਹੋਰ ਰਿਸ਼ਤੇਦਾਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਖ਼ੁਦਕੁਸ਼ੀ ਕਰ ਲਈ। ਘਟਨਾ ਦੌਰਾਨ ਕੁਝ ਲੋਕਾਂ ਨੇ ਲੁੱਕ ਕੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ: PU Chandigarh News: ਵੱਡੀ ਗਿਣਤੀ ’ਚ ਅੱਧ-ਵਿਚਾਲੇ ਪੜ੍ਹਾਈ ਛੱਡ ਰਹੇ ਨੇ PU ਦੇ ਵਿਦਿਆਰਥੀ! ਜਾਣੋ ਕਾਰਨ

ਫੋਰਟ ਬੇਂਡ ਕਾਉਂਟੀ ਦੇ ਪੁਲਿਸ ਅਧਿਕਾਰੀ ਐਰਿਕ ਫੈਗਨ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ 46 ਸਾਲਾ ਐਲਰਿਕ "ਸ਼ੌਨ" ਬੈਰੇਟ ਨੇ ਇੱਕ ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਸ਼ਨੀਵਾਰ ਸਵੇਰੇ 7 ਵਜੇ ਤੋਂ ਪਹਿਲਾਂ ਘਰ ਵਿੱਚ ਗੋਲੀਬਾਰੀ ਕੀਤੀ। ਫੈਗਨ ਨੇ ਕਿਹਾ ਕਿ ਘਰ ਪਹੁੰਚਣ ਤੋਂ ਬਾਅਦ, ਬੈਰੇਟ ਨੇ ਆਪਣੀ ਅਲੱਗ ਰਹਿ ਪਤਨੀ ਨੂੰ ਕਿਹਾ ਕਿ ਉਹ ਦੁਬਾਰਾ ਮਿਲਣਾ ਚਾਹੁੰਦਾ ਹੈ, ਪਰ ਉਸ ਨੇ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: Barnala News: ਵਿਆਹ 'ਚ ਵਾਪਰਿਆ ਭਾਣਾ, ਟੈਂਟ ਲਗਾਉਂਦੇ ਹੋਏ ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ

ਫੈਗਨ ਨੇ ਦੱਸਿਆ ਕਿ ਘਰ ਦੇ 13 ਸਾਲਾ ਲੜਕੇ ਦਾ ਫੋਨ ਆਉਣ ਤੋਂ ਬਾਅਦ ਪੁਲਿਸ ਹਰਕਤ 'ਚ ਆਈ ਅਤੇ ਵਾਰਦਾਤ ਵਾਲੀ ਥਾਂ 'ਤੇ ਪਹੁੰਚ ਗਈ। ਪੁਲਿਸ ਵਿਭਾਗ ਅਨੁਸਾਰ ਇਹ ਫ਼ੋਨ ਬੈਰੇਟ ਦੇ 13 ਸਾਲਾ ਭਤੀਜੇ ਦਾ ਸੀ। ਪੁਲਿਸ ਵਿਭਾਗ ਨੇ ਦੱਸਿਆ ਕਿ ਬੈਰੇਟ ਦਾ 13 ਸਾਲਾ ਭਤੀਜਾ ਅਤੇ ਬੈਰੇਟ ਦਾ 7 ਸਾਲਾ ਬੱਚਾ ਗੋਲੀਬਾਰੀ ਦੌਰਾਨ ਲੁਕੇ ਹੋਏ ਸਨ, ਇਸ ਲਈ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਬੈਰੇਟ ਦੀ ਅਲੱਗ ਰਹਿ ਰਹੀ ਪਤਨੀ ਦੀ ਮਾਂ ਵੀ ਘਰ ਵਿੱਚ ਸੀ। ਇਸ ਲਈ ਉਨ੍ਹਾਂ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਵਿਭਾਗ ਦੇ ਅਨੁਸਾਰ, ਆਪਣੀ ਭਤੀਜੀ ਅਤੇ 44 ਸਾਲਾ ਪਤਨੀ ਨੂੰ ਮਾਰਨ ਤੋਂ ਇਲਾਵਾ, ਬੈਰੇਟ ਨੇ ਆਪਣੇ 43 ਸਾਲਾ ਭਰਾ ਅਤੇ 46 ਸਾਲਾ ਭੈਣ ਨੂੰ ਵੀ ਮਾਰ ਦਿਤਾ। ਫੈਗਨ ਨੇ ਕਿਹਾ ਕਿ ਉਹ ਮਾਰੇ ਗਏ ਲੋਕਾਂ ਦੇ ਨਾਂ ਤੁਰੰਤ ਜਾਰੀ ਨਹੀਂ ਕਰ ਰਹੇ ਹਨ। ਉਨ੍ਹਾਂ  ਕਿਹਾ  ਕਿ ਉਹ ਅਜੇ ਵੀ ਬੈਰੇਟ ਦੇ ਪਿਛੋਕੜ ਦੀ ਜਾਂਚ ਕਰ ਰਹੇ ਹਨ।

 (For more Punjabi news apart from A young man died due to electrocution while pitching a tent Barnala News in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement