
ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਲਈ ਜ਼ਿੰਮੇਵਾਰ ਓਮੀਕਰੋਨ ਵੇਰੀਐਂਟ ਦੀ ਰਫ਼ਤਾਰ ਦੁਨੀਆਂ ਭਰ ਵਿਚ ਘਟ ਰਹੀ ਹੈ।
ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਲਈ ਜ਼ਿੰਮੇਵਾਰ ਓਮੀਕਰੋਨ ਵੇਰੀਐਂਟ ਦੀ ਰਫ਼ਤਾਰ ਦੁਨੀਆਂ ਭਰ ਵਿਚ ਘਟ ਰਹੀ ਹੈ। ਕਈ ਦੇਸ਼ ਹੁਣ ਸਖ਼ਤ ਪਾਬੰਦੀਆਂ ਹਟਾ ਰਹੇ ਹਨ ਪਰ ਵਿਸ਼ਵ ਸਿਹਤ ਸੰਗਠਨ ਦੇ ਇਕ ਅਧਿਕਾਰੀ ਨੇ ਓਮੀਕਰੋਨ ਦੇ ਬਦਲਦੇ ਰੂਪ BA.1, BA.2 'ਤੇ ਚਿੰਤਾ ਪ੍ਰਗਟ ਕੀਤੀ ਹੈ।
ਵਿਸ਼ਵ ਸਿਹਤ ਸੰਗਠਨ ਵਲੋਂ ਟਵਿਟਰ 'ਤੇ ਜਾਰੀ ਕੀਤੇ ਗਏ ਇਕ ਵੀਡੀਓ ਵਿਚ ਕਿਹਾ ਗਿਆ, "ਓਮੀਕਰੋਨ ਵਾਇਰਸ ਬਦਲ ਰਿਹਾ ਹੈ ਅਤੇ ਇਸ ਦੇ ਕਈ ਰੂਪ ਬਣ ਰਹੇ ਹਨ। ਅਸੀਂ ਉਹਨਾਂ ਨੂੰ ਟਰੈਕ ਕਰ ਰਹੇ ਹਾਂ। ਹੁਣ ਸਾਡੇ ਸਾਹਮਣੇ BA.1, BA.1.1, BA.2 ਅਤੇ BA.3. ਹੈ। ਓਮੀਕਰੋਨ ਦੇ ਤਾਜ਼ਾ ਵੇਰੀਐਂਟ ਦੀ ਚਿੰਤਾ ਦੁਨੀਆ ਵਿਚ ਡੈਲਟਾ ਨਾਲੋਂ ਵਧੇਰੇ ਹੋ ਰਹੀ ਹੈ”।
In the last week alone, almost 75,000 deaths from #COVID19 were reported to WHO.
Dr @mvankerkhove elaborates on Omicron and its sub-lineages transmission and severity ⬇️ pic.twitter.com/w53Z25npx2
ਵਿਸ਼ਵ ਸਿਹਤ ਸੰਗਠਨ ਵਿਚ ਕੋਵਿਡ 19 ਤਕਨੀਕੀ ਲੀਡ ਮਾਰੀਆ ਵੈਨ ਕੇਰਖੋਵ ਨੇ ਇਕ ਬ੍ਰੀਫਿੰਗ ਵਿਚ ਇਹ ਜਾਣਕਾਰੀ ਦਿੱਤੀ। ਟਵਿਟਰ 'ਤੇ ਵੀਡੀਓ 'ਚ ਕਿਹਾ ਗਿਆ ਹੈ, "ਜ਼ਿਆਦਾਤਰ ਕ੍ਰਮ BA.1. ਉਪ-ਵੰਸ਼ ਵਿਚ ਪਾਏ ਜਾ ਰਹੇ ਹਨ ਪਰ ਸਾਡੇ ਕੋਲ BA.2 ਕ੍ਰਮ ਦੇ ਮਾਮਲੇ ਵੀ ਤੇਜ਼ੀ ਨਾਲ ਮਿਲ ਰਹੇ ਹਨ।"
ਡਬਲਿਯੂਐਚਓ ਨੇ ਦੱਸਿਆ ਹੈ ਕਿ ਪਿਛਲੇ ਹਫਤੇ ਕੋਰੋਨਾ ਕਾਰਨ ਦੁਨੀਆ ਭਰ ਵਿਚ 75,000 ਮੌਤਾਂ ਹੋਈਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਓਮੀਕਰੋਨ ਵੇਰੀਐਂਟ ਦੇ BA.2 ਸਬ-ਟਾਈਪ ਬਾਰੇ ਦੁਨੀਆ ਨੂੰ ਚੇਤਾਵਨੀ ਦਿੱਤੀ ਹੈ।
ਜਾਰੀ ਕੀਤੀ ਗਈ ਵੀਡੀਓ ਵਿਚ ਕਿਹਾ ਗਿਆ ਹੈ ਕਿ BA.2 ਹੋਰ ਕੋਰੋਨਾ ਉਪ-ਰੂਪਾਂ ਨਾਲੋਂ ਤੇਜ਼ੀ ਨਾਲ ਫੈਲਦਾ ਹੈ। ਕੇਰਖੋਵ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ BA.2 BA.1 ਨਾਲੋਂ ਜ਼ਿਆਦਾ ਘਾਤਕ ਹੈ ਪਰ ਅਸੀਂ ਨਿਗਰਾਨੀ ਕਰ ਰਹੇ ਹਾਂ। ਕੇਰਖੋਵ ਨੇ ਕਿਹਾ, "ਅਸੀਂ ਅਜੇ ਵੀ ਦੇਖ ਰਹੇ ਹਾਂ ਕਿ ਓਮੀਕਰੋਨ ਦੇ ਬਹੁਤ ਸਾਰੇ ਮਾਮਲੇ ਹਸਪਤਾਲ ਪਹੁੰਚ ਰਹੇ ਹਨ। ਅਸੀਂ ਦੇਖ ਰਹੇ ਹਾਂ ਕਿ ਮੌਤ ਦਰ ਵਧੀ ਹੈ। ਇਹ ਕੋਈ ਆਮ ਜ਼ੁਕਾਮ ਨਹੀਂ ਹੈ। ਸਾਨੂੰ ਇਸ ਸਮੇਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ।"