
ਮਿਲੇਗੀ 50 ਫੀਸਦੀ ਹਿੱਸੇਦਾਰੀ
ਲੰਡਨ: ਬ੍ਰਿਟੇਨ ਵਿਚ ਰਹਿਣ ਵਾਲੀ 83 ਸਾਲਾ ਸਿੱਖ ਵਿਧਵਾ ਨੇ ਲੰਡਨ ਹਾਈ ਕੋਰਟ ਵਿਚ ਆਪਣੇ ਮਰਹੂਮ ਪਤੀ ਦੀ 12 ਲੱਖ ਪੌਂਡ ਦੀ ਜਾਇਦਾਦ ਵਿਚ 50 ਫੀਸਦੀ ‘ਵਾਜਬ’ ਹਿੱਸੇਦਾਰੀ ਲਈ ਮੁਕੱਦਮਾ ਜਿੱਤ ਲਿਆ ਹੈ। ਔਰਤ ਦੇ ਪਤੀ ਦੀ ਕਰੀਬ ਇਕ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਨੇ ਆਪਣੀ ਵਸੀਅਤ ਵਿਚ ਸਾਰੀ ਜਾਇਦਾਦ ਆਪਣੇ ਦੋ ਪੁੱਤਰਾਂ ਨੂੰ ਸੌਂਪ ਦਿੱਤੀ ਸੀ।
ਇਹ ਵੀ ਪੜ੍ਹੋ : ਸੀਰੀਆ 'ਚ ਵੱਡਾ ਅੱਤਵਾਦੀ ਹਮਲਾ, 53 ਲੋਕਾਂ ਦੀ ਮੌਤ
ਪਿਛਲੇ ਹਫ਼ਤੇ ਇਕ ਫੈਸਲੇ ਵਿਚ ਜਸਟਿਸ ਰੌਬਰਟ ਪੀਲ ਨੇ ਕਿਹਾ ਕਿ ਪਰਿਵਾਰ ਦੇ ਟੈਕਸਟਾਈਲ ਕਾਰੋਬਾਰ ਵਿਚ "ਪੂਰੇ ਅਤੇ ਬਰਾਬਰ ਯੋਗਦਾਨ" ਦੇ ਬਾਵਜੂਦ ਕਰਨੈਲ ਸਿੰਘ ਨੇ 66 ਸਾਲ ਤੱਕ ਉਸ ਦੀ ਜੀਵਨ ਸਾਥੀ ਰਹੀ ਹਰਬੰਸ ਕੌਰ ਲਈ ਵਾਜਬ ਪ੍ਰਬੰਧ ਨਹੀਂ ਕੀਤੇ ਸਨ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਪਿਤਾ ਦੀ ਵਸੀਅਤ ਦੇ ਇਕ ਲਾਭਪਾਤਰੀ ਪੁੱਤਰ ਨੇ ਆਪਣੀ ਮਾਂ ਦੇ ਦਾਅਵੇ ਦਾ ਵਿਰੋਧ ਨਹੀਂ ਕੀਤਾ ਜਦਕਿ ਦੂਜੇ ਪੁੱਤਰ ਨੇ ਕਾਨੂੰਨੀ ਪ੍ਰਕਿਰਿਆ ਵਿਚ ਹਿੱਸਾ ਨਹੀਂ ਲਿਆ ਸੀ।
ਇਹ ਵੀ ਪੜ੍ਹੋ : ਨਿੱਕੀ ਕਤਲ ਕਾਂਡ ’ਚ ਖੁਲਾਸਾ : 2020 ਵਿਚ ਹੋਇਆ ਸੀ ਨਿੱਕੀ ਤੇ ਸਾਹਿਲ ਦਾ ਵਿਆਹ, ਮੁਲਜ਼ਮ ਦੇ ਪਿਤਾ ਸਣੇ 5 ਗ੍ਰਿਫ਼ਤਾਰ
ਜਸਟਿਸ ਪੀਲ ਨੇ ਕਿਹਾ, "ਮੈਂ ਸੰਤੁਸ਼ਟ ਹਾਂ ਕਿ ਦਾਅਵੇਦਾਰ ਹਰਬੰਸ ਕੌਰ ਲਈ ਮ੍ਰਿਤਕ ਦੀ ਜਾਇਦਾਦ ਵਿਚ ਵਾਜਬ ਪ੍ਰਬੰਧ ਨਹੀਂ ਕੀਤਾ ਗਿਆ ਸੀ। ਉਸ ਨੂੰ ਜਾਇਦਾਦ ਦੀ ਕੁੱਲ ਕੀਮਤ ਦਾ 50 ਪ੍ਰਤੀਸ਼ਤ ਹਿੱਸਾ ਮਿਲਣਾ ਚਾਹੀਦਾ ਹੈ ਅਤੇ ਜਾਇਦਾਦ ਦੀ ਵੰਡ ਵਸੀਅਤ ਵਿਚ ਪ੍ਰਗਟ ਕੀਤੀ ਇੱਛਾ ਤੋਂ ਵੱਖਰੀ ਹੋਣੀ ਚਾਹੀਦੀ ਹੈ”। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਦਾਅਵੇਦਾਰ ਨੂੰ ਜਾਇਦਾਦ ਦੀ ਕਮਾਈ ਤੋਂ 20 ਹਜ਼ਾਰ ਪੌਂਡ 'ਤੁਰੰਤ' ਅਦਾ ਕੀਤੇ ਜਾਣ ਅਤੇ ਔਰਤ ਦੇ ਮੁਕੱਦਮੇ ਦੇ ਖਰਚੇ ਦਾ ਭੁਗਤਾਨ ਕੀਤਾ ਜਾਵੇ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ 20 ਪੈਕਟ ਹੈਰੋਇਨ, 2 ਪਿਸਤੌਲ ਤੇ 200 ਕਾਰਤੂਸ ਬਰਾਮਦ
ਜਾਇਦਾਦ ਦੇ ਮਾਲਕ ਕਰਨੈਲ ਸਿੰਘ ਦੀ ਅਗਸਤ 2021 ਵਿਚ ਮੌਤ ਹੋ ਗਈ ਸੀ। ਉਸ ਨੇ ਜੂਨ 2005 ਵਿਚ ਵਸੀਅਤ ਕੀਤੀ ਸੀ ਜਿਸ ਵਿਚ ਇਹ ਜਾਇਦਾਦ ਉਸ ਦੇ ਦੋ ਪੁੱਤਰਾਂ ਨੂੰ ਦਿੱਤੀ ਗਈ ਸੀ। ਸਿੰਘ ਨੇ ਆਪਣੀ ਪਤਨੀ ਅਤੇ ਚਾਰ ਧੀਆਂ ਨੂੰ ਵਸੀਅਤ ਵਿਚ ਸ਼ਾਮਲ ਨਹੀਂ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਾਇਦਾਦ ਪੁਰਸ਼ ਮੈਂਬਰਾਂ ਕੋਲ ਰਹੇ।