
ਸਾਹਿਲ ਅਤੇ ਨਿੱਕੀ ਦੇ ਵਿਆਹ ਨਾਲ ਸਬੰਧਤ ਸਰਟੀਫਿਕੇਟ ਬਰਾਮਦ
ਨਵੀਂ ਦਿੱਲੀ: ਨਿੱਕੀ ਯਾਦਵ ਕਤਲ ਕਾਂਡ 'ਚ ਪੁਲਿਸ ਨੇ ਮੁਲਜ਼ਮ ਸਾਹਿਲ ਗਹਿਲੋਤ ਦੇ ਪਿਤਾ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਸਾਰਿਆਂ 'ਤੇ ਮੁਲਜ਼ਮ ਦੀ ਮਦਦ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋ ਦਿਨਾਂ ਲਈ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਕਤਲ ਕੇਸ ਵਿਚ ਦਿੱਲੀ ਪੁਲਿਸ ਦੇ ਇਕ ਮੁਲਾਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਸੂਤਰਾਂ ਮੁਤਾਬਕ ਅਕਤੂਬਰ 2020 'ਚ ਸਾਹਿਲ ਨੇ ਨੋਇਡਾ ਦੇ ਆਰੀਆ ਸਮਾਜ ਮੰਦਰ 'ਚ ਨਿੱਕੀ ਨਾਲ ਵਿਆਹ ਕੀਤਾ ਸੀ ਪਰ ਉਸ ਦਾ ਪਰਿਵਾਰ ਉਹਨਾਂ ਦੇ ਵਿਆਹ ਤੋਂ ਖੁਸ਼ ਨਹੀਂ ਸੀ। ਪੁਲਿਸ ਨੇ ਸਾਹਿਲ ਅਤੇ ਨਿੱਕੀ ਦੇ ਵਿਆਹ ਨਾਲ ਸਬੰਧਤ ਸਰਟੀਫਿਕੇਟ ਵੀ ਬਰਾਮਦ ਕਰ ਲਏ ਹਨ। ਇਸ ਤੋਂ ਇਲਾਵਾ ਇਹਨਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
Sahil and Nikki had temple wedding in 2020
ਇਹ ਵੀ ਪੜ੍ਹੋ : ਮੋਦੀ ਸਰਕਾਰ ਨੂੰ ਕਮਜ਼ੋਰ ਕਰ ਸਕਦੀ ਹੈ ਅਡਾਨੀ ਸਮੂਹ ’ਚ ਉਥਲ-ਪੁਥਲ : ਜਾਰਜ ਸੋਰੋਸ
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੇ ਪਰਿਵਾਰ ਨੂੰ ਸਾਹਿਲ ਅਤੇ ਨਿੱਕੀ ਦੇ ਵਿਆਹ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ। ਇਸ ਦੇ ਬਾਵਜੂਦ ਦਸੰਬਰ 2022 'ਚ ਉਸ ਦਾ ਵਿਆਹ ਕਿਤੇ ਹੋਰ ਤੈਅ ਹੋ ਗਿਆ। ਲੜਕੀ ਦੇ ਪਰਿਵਾਰ ਤੋਂ ਇਹ ਗੱਲ ਵੀ ਲੁਕਾਈ ਹੋਈ ਸੀ ਕਿ ਸਾਹਿਲ ਪਹਿਲਾਂ ਹੀ ਵਿਆਹਿਆ ਹੋਇਆ ਸੀ। ਸਪੈਸ਼ਲ ਸੀਪੀ ਰਵਿੰਦਰ ਯਾਦਵ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮੁਲਜ਼ਮ ਦੇ ਪਿਤਾ ਨੂੰ ਪਤਾ ਸੀ ਕਿ ਉਹਨਾਂ ਦੇ ਬੇਟੇ ਨੇ ਨਿੱਕੀ ਦਾ ਕਤਲ ਕੀਤਾ ਹੈ। ਸਾਹਿਲ ਦੇ ਦੋਸਤ ਅਤੇ ਚਚੇਰੇ ਭਰਾ ਨੇ ਨਿੱਕੀ ਦੀ ਲਾਸ਼ ਨੂੰ ਫਰਿੱਜ 'ਚ ਲੁਕਾਉਣ 'ਚ ਉਸ ਦੀ ਮਦਦ ਕੀਤੀ ਸੀ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ 20 ਪੈਕਟ ਹੈਰੋਇਨ, 2 ਪਿਸਤੌਲ ਤੇ 200 ਕਾਰਤੂਸ ਬਰਾਮਦ
ਪੁਲਿਸ ਨੇ ਇਸ ਮਾਮਲੇ 'ਚ ਪਿਤਾ ਵਰਿੰਦਰ ਸਿੰਘ, ਭਰਾ ਆਸ਼ੀਸ਼ ਅਤੇ ਨਵੀਨ, ਦੋਸਤ ਲੋਕੇਸ਼ ਅਤੇ ਅਮਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਨਿੱਕੀ ਦੀ 10 ਫਰਵਰੀ ਨੂੰ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਇਕ ਦਿਨ ਪਹਿਲਾਂ ਸਾਹਿਲ ਆਪਣੇ ਪਰਿਵਾਰ ਦੀ ਪਸੰਦ ਦੀ ਲੜਕੀ ਨਾਲ ਮੰਗਣੀ ਕਰਵਾ ਕੇ ਵਾਪਸ ਆਇਆ ਸੀ। ਕਤਲ ਵਾਲੇ ਦਿਨ ਉਹ ਆਪਣੇ ਘਰ ਵਾਪਸ ਚਲਾ ਗਿਆ ਅਤੇ ਧੂਮ-ਧਾਮ ਨਾਲ ਵਿਆਹ ਕਰਵਾ ਲਿਆ। ਕਤਲ ਦਾ ਖੁਲਾਸਾ 14 ਫਰਵਰੀ ਨੂੰ ਹੋਇਆ, ਜਦੋਂ ਉੱਤਮ ਨਗਰ ਵਿਚ ਨਿੱਕੀ ਦੇ ਗੁਆਂਢੀ ਨੇ ਉਸ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਜਾਂਚ ਵਿਚ ਸਾਹਿਲ ਦਾ ਨਾਮ ਸਾਹਮਣੇ ਆਇਆ ਅਤੇ ਜਾਂਚ ਵਿਚ ਨਿੱਕੀ ਦੀ ਲਾਸ਼ ਉਸ ਦੇ ਢਾਬੇ ਤੋਂ ਬਰਾਮਦ ਹੋਈ।
ਇਹ ਵੀ ਪੜ੍ਹੋ : ਸੂਰਤ 'ਚ ਅਨੋਖਾ ਵਿਆਹ: ਜਵਾਈ ਦੀ ਬਰਾਤ ਲੈ ਕੇ ਗਿਆ ਸਹੁਰਾ ਪਰਿਵਾਰ, ਜਾਣੋ ਕਾਰਨ
ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਅੱਗੇ ਦੱਸਿਆ ਕਿ ਸਾਹਿਲ ਦਾ ਵਿਆਹ 10 ਫਰਵਰੀ ਨੂੰ ਹੀ ਹੋਣਾ ਸੀ, ਇਸ ਲਈ ਉਸ ਦਾ ਪਰਿਵਾਰ ਉਸ ਨੂੰ ਲਗਾਤਾਰ ਫ਼ੋਨ ਕਰ ਰਿਹਾ ਸੀ। ਜਦੋਂ ਨਿੱਕੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਸਵੇਰੇ 9 ਵਜੇ ਦੇ ਕਰੀਬ ਸਾਹਿਲ ਨੇ ਕਸ਼ਮੀਰੀ ਗੇਟ ਇਲਾਕੇ ਵਿਚ ਹੀ ਕਾਰ ਦੇ ਅੰਦਰ ਇਕ ਡਾਟਾ ਕੇਬਲ ਨਾਲ ਨਿੱਕੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਉਥੇ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਕੁਰਸੀ ਨਾਲ ਅਪਰਾਧੀ ਨੂੰ ਲਗਾਈ ਸੀ ਹੱਥਕੜੀ, ਕੁਰਸੀ ਸਮੇਤ ਹੀ ਹੋਇਆ ਫਰਾਰ
ਇਸ ਤੋਂ ਬਾਅਦ ਸਾਹਿਲ ਨੇ ਨਿੱਕੀ ਦੀ ਲਾਸ਼ ਨੂੰ ਮੂਹਰਲੀ ਸੀਟ 'ਤੇ ਬਿਠਾਇਆ, ਸੀਟ ਬੈਲਟ ਬੰਨ੍ਹੀ ਅਤੇ ਕਸ਼ਮੀਰੀ ਗੇਟ ਖੇਤਰ ਤੋਂ ਪੱਛਮ ਵਿਹਾਰ ਦੇ ਰਸਤੇ ਤੋਂ ਹੁੰਦਿਆਂ 35 ਕਿਲੋਮੀਟਰ ਦੂਰ ਦੱਖਣੀ ਦਿੱਲੀ ਦੇ ਮਿਤਰਾਂ ਪਿੰਡ 'ਚ ਆਪਣੇ ਢਾਬੇ 'ਤੇ ਲੈ ਗਿਆ। ਇੱਥੇ ਮੌਕਾ ਦੇਖ ਕੇ ਉਸ ਨੇ ਨਿੱਕੀ ਦੀ ਲਾਸ਼ ਨੂੰ ਲੁਕੋ ਦਿੱਤਾ। ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਜਦੋਂ ਉਸ ਦੇ ਪਰਿਵਾਰਕ ਮੈਂਬਰ ਰਾਤ ਨੂੰ ਸੌਂ ਰਹੇ ਸਨ ਤਾਂ ਤੜਕੇ ਕਰੀਬ 3.30 ਵਜੇ ਉਹ ਨਿੱਕੀ ਦੀ ਦੇਹ ਨੂੰ ਟਿਕਾਣੇ ਲਗਾਉਣ ਲਈ ਇਕ ਹੋਰ ਕਾਰ ਲੈ ਕੇ ਢਾਬੇ 'ਤੇ ਪਹੁੰਚ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹ ਲਾਸ਼ ਨੂੰ ਨਦੀ ਵਿਚ ਸੁੱਟਣ ਦੀ ਯੋਜਨਾ ਬਣਾ ਰਿਹਾ ਸੀ।