ਟਰੰਪ ਨੇ ਬਾਈਡੇਨ ਦੇ ਬੱਚਿਆਂ ਹੰਟਰ ਤੇ ਐਸ਼ਲੇ ਲਈ ਗੁਪਤ ਸੇਵਾ ਸੁਰੱਖਿਆ ਵਾਪਸ ਲਈ

By : PARKASH

Published : Mar 18, 2025, 11:57 am IST
Updated : Mar 18, 2025, 11:57 am IST
SHARE ARTICLE
Trump withdraws Secret Service protection for Biden's children Hunter and Ashley
Trump withdraws Secret Service protection for Biden's children Hunter and Ashley

ਕਿਹਾ, ਇਨ੍ਹਾਂ ਦਾ ਸਾਰਾ ਖ਼ਰਚਾ ਅਮਰੀਕਾ ਦੇ ਟੈਕਮਦਾਤਾਵਾਂ ਨੂੰ ਭੁਗਤਨਾ ਪੈ ਰਿਹਾ ਸੀ 

 

Trump withdraws Secret Service protection for Biden's children Hunter and Ashley: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਬੱਚਿਆਂ ਹੰਟਰ ਬਾਈਡੇਨ ਅਤੇ ਐਸ਼ਲੇ ਬਾਈਡੇਨ ਲਈ ਗੁਪਤ ਸੇਵਾ ਸੁਰੱਖਿਆ ਵਾਪਸ ਲੈ ਲਈ ਹੈ। ਟਰੰਪ ਨੇ ਕਿਹਾ ਕਿ ਹੰਟਰ ਬਾਈਡੇਨ ਨੂੰ ਲੰਮੇ ਸਮੇਂ ਤੋਂ ਸੀਕ੍ਰੇਟ ਸਰਵਿਸ ਸੁਰੱਖਿਆ ਮਿਲੀ ਹੋਈ ਸੀ, ਜਿਸਦਾ ਭੁਗਤਾਨ ਅਮਰੀਕੀ ਟੈਕਸਦਾਤਾਵਾਂ ਦੁਆਰਾ ਕੀਤਾ ਜਾਂਦਾ ਸੀ।

ਅਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਰੂਥ ਸੋਸ਼ਲ ’ਤੇ ਇਕ ਪੋਸਟ ਵਿੱਚ, ਟਰੰਪ ਨੇ ਜ਼ਿਕਰ ਕੀਤਾ ਕਿ ਹੰਟਰ ਇਸ ਸਮੇਂ ਦਖਣੀ ਅਫ਼ਰੀਕਾ ਵਿੱਚ ਛੁੱਟੀਆਂ ਮਨਾ ਰਿਹਾ ਹੈ, ਜਿੱਥੇ, ਉਸਦੇ ਅਨੁਸਾਰ, ਲੋਕਾਂ ਦੇ ਮਨੁੱਖੀ ਅਧਿਕਾਰਾਂ ’ਤੇ ‘ਸਖ਼ਤ ਇਤਰਾਜ਼’ ਪ੍ਰਗਟਾਇਆ ਗਿਆ ਹੈ। ਹੰਟਰ ਨੂੰ ਲੰਮੇ ਸਮੇਂ ਤੋਂ ਗੁਪਤ ਸੇਵਾ ਸੁਰੱਖਿਆ ਮਿਲੀ ਹੋਈ ਸੀ, ਜਿਸ ਦਾ ਸਾਰਾ ਖ਼ਰਚਾ ਸੰਯੁਕਤ ਰਾਜ ਅਮਰੀਕਾ ਦੇ ਟੈਕਸਦਾਤਾਵਾਂ ਚੁੱਕਦੇ ਸਨ। ਉਹ ਇਸ ਸਮੇਂ ਦਖਣੀ ਅਫ਼ਰੀਕਾ ਵਿੱਚ ਛੁੱਟੀਆਂ ਮਨਾ ਰਿਹਾ ਹੈ, ਜਿੱਥੇ ਲੋਕਾਂ ਦੇ ਮਨੁੱਖੀ ਅਧਿਕਾਰਾਂ ’ਤੇ ਗੰਭੀਰ ਸਵਾਲ ਉਠਾਏ ਗਏ ਹਨ। ਇਸ ਕਾਰਨ, ਦਖਣੀ ਅਫ਼ਰੀਕਾ ਨੂੰ ਆਰਥਕ ਅਤੇ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਦੇਸ਼ਾਂ ਦੀ ਸਾਡੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। ਕਿਰਪਾ ਧਿਆਨ ਦਿਓ ਕਿ, ਤੁਰਤ ਪ੍ਰਭਾਵ ਨਾਲ ਹੰਟਰ ਨੂੰ ਹੁਣ ਗੁਪਤ ਸੇਵਾ ਸੁਰੱਖਿਆ ਨਹੀਂ ਮਿਲੇਗੀ। ਇਸੇ ਤਰ੍ਹਾਂ ਟਰੰਪ ਨੇ ਟਰੂਥ ਸੋਸ਼ਲ ’ਤੇ ਪੋਸਟ ਕੀਤਾ, ‘‘ਐਸ਼ਲੇ ਬਾਈਡੇਨ ਜਿਸ ਕੋਲ 13 ਏਜੰਟ ਹਨ, ਨੂੰ ਸੂਚੀ ਵਿੱਚੋਂ ਹਟਾ ਦਿੱਤਾ ਜਾਵੇਗਾ।’’ 

ਇਸ ਤੋਂ ਪਹਿਲਾਂ ਦਸੰਬਰ ਵਿੱਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਪੁੱਤਰ ਰਾਬਰਟ ਹੰਟਰ ਲਈ ਮੁਆਫ਼ੀ ਦੇ ਇੱਕ ਪੱਤਰ ’ਤੇ ਦਸਤਖ਼ਤ ਕੀਤੇ ਸਨ, ਜਿਸਨੂੰ ਬੰਦੂਕ ਅਪਰਾਧਾਂ ਅਤੇ ਟੈਕਸ ਉਲੰਘਣਾਵਾਂ ਨਾਲ ਸਬੰਧਤ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। 

(For more news apart from Trump Latest News, stay tuned to Rozana Spokesman)

SHARE ARTICLE

ਏਜੰਸੀ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement