ਵੱਡੀ ਖ਼ਬਰ: ਪਾਕਿ ਦੇ ਬਲੋਚਿਸਤਾਨ ’ਚ ਅਣਪਛਾਤਿਆਂ ਵਲੋਂ 14 ਬੱਸ ਸਵਾਰ ਯਾਤਰੀਆਂ ਦਾ ਕਤਲ
Published : Apr 18, 2019, 1:29 pm IST
Updated : Apr 18, 2019, 1:29 pm IST
SHARE ARTICLE
14 Passenger shot dead in Baluchistan
14 Passenger shot dead in Baluchistan

ਅਣਪਛਾਤੇ ਹਮਲਾਵਰ ਫ਼ੌਜ ਦੀ ਵਰਦੀ ’ਚ ਸਨ

ਇਸਲਾਮਾਬਾਦ: ਪਾਕਿਸਤਾਨ ਦੇ ਬਲੋਚਿਸਤਾਨ 'ਚ ਇਕ ਰਾਸ਼ਟਰੀ ਹਾਈਵੇ 'ਤੇ ਅਣਪਛਾਤੇ ਹਮਲਾਵਰਾਂ ਨੇ ਬੱਸ ਸਵਾਰ 14 ਯਾਤਰੀਆਂ ਨੂੰ ਬੱਸ ਵਿਚੋਂ ਉਤਾਰ ਕੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ। ਡਾਨ ਨਿਊਜ਼ ਦੀਆਂ ਖ਼ਬਰਾਂ ਮੁਤਾਬਕ 15-20 ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਮਕਰਾਨ ਕੋਸਟਲ ਹਾਈਵੇ 'ਤੇ ਕਰਾਚੀ ਅਤੇ ਗਵਾਦਰ ਵਿਚਾਲੇ ਪੰਜ ਤੋਂ ਛੇ ਬੱਸਾਂ ਨੂੰ ਰੋਕ ਕੇ ਇਸ ਘਟਨਾ ਨੂੰ ਅੰਜ਼ਾਮ ਦਿਤਾ।

14 Passenger Killed in Pakistan's Baluchistan14 Passenger shot dead in Pakistan's Baluchistan

ਜਾਣਕਾਰੀ ਮੁਤਾਬਕ ਅਣਪਛਾਤੇ ਹਮਲਾਵਰਾਂ ਨੇ ਫ਼ੌਜ ਦੀ ਵਰਦੀ ਪਾਈ ਹੋਈ ਸੀ। ਪਹਿਲਾਂ ਮਕਰਾਨ ਕੋਸਟਲ ਹਾਈਵੇਅ 'ਤੇ ਕਰਾਚੀ ਅਤੇ ਗਵਾਦਰ ਵਿਚਾਲੇ ਚੱਲਣ ਵਾਲੀਆਂ ਛੇ ਬੱਸਾਂ ਨੂੰ ਰੋਕ ਲਿਆ। ਇਨ੍ਹਾਂ 'ਚ ਸਵਾਰ 16 ਯਾਤਰੀਆਂ ਦੀ ਕਤਲ ਕਰ ਦਿਤਾ ਹੈ। ਜਾਣਕਾਰੀ ਮੁਤਾਬਕ ਬੁਜੀ ਟਾਪ ਇਲਾਕੇ 'ਚ ਬੰਦੂਕਧਾਰੀਆਂ ਨੇ ਯਾਤਰੀਆਂ ਦੇ ਪਛਾਣ ਪੱਤਰ ਦੀ ਜਾਂਚ ਕੀਤੀ ਸੀ। ਹਾਲਾਂਕਿ ਇਨ੍ਹਾਂ ਯਾਤਰੀਆਂ 'ਚੋ ਦੋ ਯਾਤਰੀ ਭੱਜਣ 'ਚ ਕਾਮਯਾਬ ਰਹੇ ਅਤੇ ਲਾਗੇ ਦੀ ਚੈੱਕ ਪੋਸਟ 'ਤੇ ਪਹੁੰਚ ਗਏ।

ਫ਼ਿਲਹਾਲ ਇਨ੍ਹਾਂ ਦੋਵਾਂ ਯਾਤਰੀਆਂ ਨੂੰ ਇਲਾਜ ਲਈ ਓਰਮਾਰਾ ਹਸਪਤਾਲ ਭੇਜ ਦਿਤਾ ਗਿਆ ਹੈ। ਈਡੀ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਹੁਣ ਤੱਕ ਕਤਲ ਅਤੇ ਯਾਤਰੀਆਂ ਦੀ ਪਛਾਣ ਪਤਾ ਕਰਨ ਪਿੱਛੇ ਹਮਲਵਾਰਾਂ ਦਾ ਕੀ ਮਕਸਦ ਸੀ, ਇਸ ਦਾ ਪਤਾ ਨਹੀਂ ਲੱਗ ਸਕਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement