
ਕਿਸ ਤੇ ਭਰੋਸਾ ਕਰੀਏ: ਵਿਜੈ ਮਾਲਿਆ
ਲੰਡਨ: ਬਿਜ਼ਨੈਸਮੈਨ ਵਿਜੈ ਮਾਲਿਆ ਨੇ ਪ੍ਰਧਾਨ ਮੰਤਰੀ ਤੇ ਨਿਸ਼ਾਨਾ ਸਾਧਿਆ ਹੈ। ਮਾਲਿਆ ਨੇ ਕਿਹਾ ਕਿ ਪੀਐਮ ਮੋਦੀ ਦਾਅਵਾ ਕਰਦਾ ਹੈ ਕਿ ਜਿੰਨੇ ਪੈਸੇ ਮੈਂ ਉਧਾਰ ਲਏ ਹਨ ਉੰਨੇ ਉਸ ਨੇ ਵਸੂਲ ਕਰ ਲਏ ਹਨ। ਵਿਜੈ ਮਾਲਿਆ ਬੈਂਕਾਂ ਤੋਂ ਕਰੋੜ ਰੁਪਏ ਦਾ ਕਰਜ਼ ਲੈ ਕੇ ਭਾਰਤ ਤੋਂ ਭੱਜ ਗਿਆ ਹੈ। ਹੁਣ ਉਸ ਤੇ ਮਨੀ ਲਾਂਡ੍ਰਿੰਗ ਸਮੇਤ ਕਈ ਹੋਰ ਮਾਮਲੇ ਚੱਲ ਰਹੇ ਹਨ। ਉਸ ਦਾ ਇਹ ਟਵੀਟ ਜੇਟ ਏਅਰਵੇਜ ਬੰਦ ਕਰਨ ਤੋਂ ਬਾਅਦ ਆਇਆ ਹੈ।
None other than the Prime Minister of India specifically says in an interview that his Government has recovered more money than I allegedly owe PSU Banks and the same Banks claim otherwise in English Courts. Who does one believe ? One or the other is lying.
— Vijay Mallya (@TheVijayMallya) April 18, 2019
ਉਸ ਨੇ ਨਰੇਸ਼ ਗੋਇਲ ਪ੍ਰਤੀ ਇੱਕਜੁਟਤਾ ਜਤਾਂਉਦੇ ਹੋਏ ਕਿਹਾ ਕਿ ਸਰਕਾਰ ਦੁਆਰਾ ਨਿਜੀ ਏਅਰਲਾਇੰਸ ਨਾਲ ਮਤਭੇਦ ਕੀਤਾ ਗਿਆ ਹੈ। ਉਸ ਨੇ ਟਵੀਟ ਕੀਤਾ ਕਿ ਪੀਐਮ ਮੋਦੀ ਨੇ ਆਪ ਇੱਕ ਇੰਟਰਵਿਊ ਵਿਚ ਕਥਿਤ ਤੌਰ ਤੇ ਕਿਹਾ ਹੈ ਕਿ ਮੈਂ ਜਿੰਨਾ ਪੈਸਾ ਸਰਕਾਰੀ ਅਤੇ ਨਿਜੀ ਬੈਂਕਾਂ ਤੋਂ ਕਰਜ਼ੇ ਦੇ ਰੂਪ ਵਿਚ ਲਿਆ ਹੈ ਉਹਨਾਂ ਦੀ ਸਰਕਾਰ ਨੇ ਇਸ ਤੋਂ ਜ਼ਿਆਦਾ ਵਸੂਲ ਕਰ ਲਿਆ ਹੈ। ਪਰ ਉਹਨਾਂ ਬੈਂਕਾ ਦਾ ਦਾਅਵਾ ਅਲੱਗ ਹੈ।
Britain High Court
ਕਿਸ ਤੇ ਯਕੀਨ ਕੀਤਾ ਜਾਵੇ? ਕੋਈ ਤਾਂ ਝੂਠ ਬੋਲ ਰਿਹਾ ਹੈ। ਵਿਜੈ ਮਾਲਿਆ ਨੂੰ ਇੱਕ ਹੋਰ ਝਟਕਾ ਲੱਗਿਆ ਹੈ ਅਤੇ ਬ੍ਰਿਟੇਨ ਦੀ ਹਾਈ ਕੋਰਟ ਨੇ ਲੰਡਨ ਵਿਚ ਬੈਂਕ ਖਾਤੇ ਵਿਚ ਜਮ੍ਹਾਂ ਧਨ ਨਾਲ ਸਬੰਧਿਤ ਆਦੇਸ਼ ਨੂੰ ਰੱਦ ਕਰਨ ਦੀ ਅਰਜ਼ੀ ਨੂੰ ਅਸਵੀਕਾਰ ਕਰ ਦਿੱਤਾ ਹੈ। ਅਦਾਲਤ ਨੇ ਇਸ ਫੈਸਲੇ ਨਾਲ ਭਾਰਤੀ ਬੈਂਕਾਂ ਦੇ ਸਮੂਹ ਨੂੰ 260000 ਪੌਂਡ ਦੀ ਜਮ੍ਹਾਂ ਰਾਸ਼ੀ ਨਾਲ ਵਸੂਲੀ ਕਰਨ ਤੋਂ ਰੋਕਣ ਦੀ ਮਾਲਿਆ ਦੀ ਕੋਸ਼ਿਸ਼ ਨਾਕਾਮ ਹੋ ਗਈ।
Vijay Mallya
ਮਾਲਿਆ ਬ੍ਰਿਟੇਨ ਵਿਚ ਕਈ ਕਾਨੂੰਨ ਲੜਾਈਆਂ ਵਿਚ ਉਲਝਿਆ ਹੋਇਆ ਹੈ। ਹਾਈ ਕੋਰਟ ਦੇ ਮੁਖੀ ਡੈਵਿਡ ਨੇ ਅਦੇਸ਼ ਦਿੱਤਾ ਕਿ ਅੰਤਿਮ ਕਰਜ਼ਾ ਆਦੇਸ਼ ਐਸਬੀਆਈ ਅਤੇ ਹੋਰ ਬੈਂਕਾਂ ਦੇ ਹੱਕ ਵਿਚ ਜਾਰੀ ਰਹੇਗਾ। ਇਸ ਨਾਲ ਭਾਰਤੀ ਬੈਂਕ ਮਾਲਿਆ ਦੇ ਆਈਸੀਆਈਸੀਆਈ ਯੂਕੇ ਵਿਚ ਇਸ ਖਾਤੇ ਤੇ ਵੀ ਹੱਥ ਰੱਖ ਸਕੇਗਾ। ਹਾਲਾਂਕਿ ਇਸ ਅਪੀਲ ਤੇ ਅੰਤਿਮ ਆਦੇਸ਼ ਮਾਲਿਆ ਦੀ ਦੀਵਾਲੀਆਪਨ ਦੀ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਦਿੱਤਾ ਜਾਵੇਗਾ। ਅਜਿਹੇ ਵਿਚ ਡਿਪਾਜ਼ਿਟ ਦੀ ਰਾਸ਼ੀ ਅਕਾਊਟਾਂ ਵਿਚ ਮੁਫਤ ਰਹੇਗੀ।