ਆਸਟਰੇਲੀਆ ਪੁਲਿਸ ਨੇ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਠੋਕੇ ਭਾਰੀ ਜੁਰਮਾਨੇ
Published : Apr 18, 2020, 12:21 pm IST
Updated : Apr 18, 2020, 12:21 pm IST
SHARE ARTICLE
File Photo
File Photo

ਆਸਟਰੇਲੀਆ ਵਿਚ ਕੋਰੋਨਾ ਵਾਇਰਸ ਕਾਰਨ ਲਾਗੂ ਹੋਈ ਤਾਲਾਬੰਦੀ ਤੋੜਨ ਬਦਲੇ ਪੁਲਿਸ ਵਲੋਂ ਭਾਰੀ ਜੁਰਮਾਨੇ ਕੀਤੇ ਗਏ ਹਨ, ਇਹ ਜੁਰਮਾਨੇ ਸਾਰੇ ਆਸਟਰੇਲੀਆ

ਪਰਥ, 17 ਅਪ੍ਰੈਲ (ਪਿਆਰਾ ਸਿੰਘ ਨਾਭਾ) : ਆਸਟਰੇਲੀਆ ਵਿਚ ਕੋਰੋਨਾ ਵਾਇਰਸ ਕਾਰਨ ਲਾਗੂ ਹੋਈ ਤਾਲਾਬੰਦੀ ਤੋੜਨ ਬਦਲੇ ਪੁਲਿਸ ਵਲੋਂ ਭਾਰੀ ਜੁਰਮਾਨੇ ਕੀਤੇ ਗਏ ਹਨ, ਇਹ ਜੁਰਮਾਨੇ ਸਾਰੇ ਆਸਟਰੇਲੀਆ ਵਿਚ ਵੱਖੋ-ਵੱਖਰੇ ਤੌਰ ਹੁੰਦੇ ਹਨ, ਕਿਉਕਿ ਕੋਵਿਡ-19 ਮਹਾਂਮਾਰੀ ਦੇ ਦੌਰਾਨ ਹਰੇਕ ਰਾਜ ਵੱਖੋ-ਵੱਖਰੇ ਕਾਨੂੰਨਾਂ ਨੂੰ ਲਿਆਉਣ ਦੇ ਨਾਲ, ਉਹਨਾਂ ਨੂੰ ਪੁਲਿਸ ਬਲਾਂ ਦੁਆਰਾ ਵੀ ਵੱਖਰੇ ਢੰਗ ਨਾਲ ਐਲਾਨਿਆ ਜਾ ਰਿਹਾ ਹੈ। ਜਿਵੇਂ ਵਿਕਟੋਰੀਆ ਰਾਜ ਅਪਣੇ ਗੁਆਂਢੀ ਰਾਜਾਂ ਦੇ ਮੁਕਾਬਲੇ ਜੁਰਮਾਨੇ ਦੀ ਤੁਲਨਾ ਵਿਚ ਦੁੱਗਣੇ ਤੋਂ ਵੀ ਵੱਧ ਪੈਸੇ ਵਸੂਲ ਰਿਹਾ ਹੈ । 

File photoFile photo

ਵਿਕਟੋਰੀਆ ਰਾਜ ’ਚ ਤਾਲਾਬੰਦੀ ਤੋੜਨ ਬਦਲੇ 1249 ਜੁਰਮਾਨੇ, ਨਿਊ ਸਊਥ ਵੇਲਜ਼ ਵਿਚ 509 ਜੁਰਮਾਨੇ ਦਿੱਤੇ ਗਏ ਹਨ। ਨਾਰਥਨ ਟੈਰਾਟਰੀ ’ਚ ਮਹਿਜ਼ 24, ਦੂਜਾ ਸਭ ਤੋਂ ਉੱਚੇ ਨੰਬਰ ਵਾਲਾ ਸੂਬਾ ਕੁਈਨਜ਼ਲੈਂਡ 827 ਜੁਰਮਾਨੇ, ਪਛਮੀ ਆਸਟਰੇਲੀਆ ਵਿਚ 27, ਦਖਣੀ ਆਸਟ੍ਰੇਲੀਆ ਵਿਚ 68 ਜਾਰੀ ਕੀਤੇ ਗਏ ਹਨ। ਇਸ ਦੌਰਾਨ ਤਸਮਾਨੀਆ ਵਿਚ, ਪੁਲਿਸ ਗ੍ਰਿਫ਼ਤਾਰ ਨਹੀਂ ਕਰਦੀ ਅਤੇ ਨਾਂ ਹੀ ਮੌਕੇ ’ਤੇ ਜ਼ੁਰਮਾਨਾ ਜਾਰੀ ਕਰ ਰਹੀ ਅਤੇ ਜੁਰਮਾਨੇ ਦਾ ਫ਼ੈਸਲਾ ਅਦਾਲਤਾਂ ਕਰਨਗੀਆਂ। ਸ਼ੁਕਰਵਾਰ ਤਕ, ਤਸਮਾਨੀਆ ਰਾਜ ਵਿਚ ਤਾਲਾਬੰਦੀ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ 36 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸਦੇ ਬਾਅਦ 24 ਦੋਸ਼ ਲਗਾਏ ਗਏ ਸਨ।

ਵਿਕਟੋਰੀਆ ਦੇ ਅਪਣੇ ਡਿਪਟੀ ਪੁਲਿਸ ਕਮਿਸ਼ਨਰ ਸ਼ੈਨ ਪੈਟਨ ਨੇ ਕਿਹਾ ਕਿ ਕੁਝ ਜ਼ੁਰਮਾਨੇ ਬੇਲੋੜੇ ਕਰ ਦਿਤੇ ਗਏ ਹਨ।ਜੇ ਇਨ੍ਹਾਂ ਵਿਚੋਂ ਕੁਝ ਨੂੰ ਸਹੀ ਢੰਗ ਨਾਲ ਜਾਰੀ ਨਹੀਂ ਕੀਤਾ ਜਾਂਦਾ, ਜਾਂ ਉਹ ਆਮ ਸਮਝ ਟੈਸਟ ਪਾਸ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਵਾਪਸ ਲੈ ਲਿਆ ਜਾਵੇਗਾ। ਐਨਐਸਡਬਲਯੂ ਵਿਚ ਇਕ ਵਿਅਕਤੀ ਨੂੰ ਪਿਛਲੇ ਹਫ਼ਤੇ ਬੈਂਚ ਤੇ ਇੱਕ ਕਬਾਬ ਖਾਣ ਲਈ ਜੁਰਮਾਨਾ ਪ੍ਰਾਪਤ ਹੋਇਆ ਸੀ। ਐਡੀਲੇਡ ਸਥਿਤ ਵਕੀਲ ਜੇਮਜ਼ ਕੈਲਡਕੋਟ ਨੇ ਕਿਹਾ ਕਿ ਕੁਝ ਪੁਲਿਸ ਨੇ ‘ਭਾਰੀ ਹੱਥਾਂ’ ਵਾਲਾ ਤਰੀਕਾ ਅਪਣਾਇਆ ਹੋਇਆ ਹੈ ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement