
ਅਮਰੀਕਾ ’ਚ ਕੁੱਝ ਵਿਗਿਆਨੀ ਇਕ ਅਜਿਹੇ ਸਮਾਰਟਫ਼ੋਨ ਐਪ ’ਤੇ ਕੰਮ ਕਰ ਰਹੇ ਹਨ, ਜੋ ਲੋਕਾਂ ਦੀ ਨਿਜਤਾ ਦੀ ਰਖਿਆ ਕਰਦੇ ਹੋਏ ਇਹ ਦੱਸ ਸਕੇਗਾ ਕਿ ਕੀ ਉਹ
ਬੋਸਟਨ, 17 ਅਪ੍ਰੈਲ : ਅਮਰੀਕਾ ’ਚ ਕੁੱਝ ਵਿਗਿਆਨੀ ਇਕ ਅਜਿਹੇ ਸਮਾਰਟਫ਼ੋਨ ਐਪ ’ਤੇ ਕੰਮ ਕਰ ਰਹੇ ਹਨ, ਜੋ ਲੋਕਾਂ ਦੀ ਨਿਜਤਾ ਦੀ ਰਖਿਆ ਕਰਦੇ ਹੋਏ ਇਹ ਦੱਸ ਸਕੇਗਾ ਕਿ ਕੀ ਉਹ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿਚ ਆਇਆ ਹੈ ਜੋ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਪਾਇਆ ਗਿਆ ਸੀ। ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਦੇ ਮਯੰਕ ਵਾਰਿਆ ਸਮੇਤ ਖੋਜਕਰਤਾਵਾਂ ਦੀ ਟੀਮ ਇਸ ਐਪ ਨੂੰ ਵਿਕਸਿਤ ਕਰ ਰਹੀ ਹੈ।
File photo
ਇਸ ਐਪ ਨੂੰ ਬਲੂਟੂਥ ਨਾਲ ਲੈਸ ਫ਼ੋਨ ’ਚ ਇਸਤੇਮਾਲ ਕਰ ਕੇ ਕਿਸੇ ਵਿਅਕਤੀ ਨੂੰ ਸੂਚਿਤ ਕੀਤਾ ਜਾ ਸਕਦਾ ਹੈ ਕਿ ਉਹ ਕੋਵਿਡ 19 ਨਾਲ ਪ੍ਰਭਾਵਤ ਕਿਸੇ ਵਿਅਕਤੀ ਦੇ ਕਰੀਬੀ ਸੰਪਰਕ ਵਿਚ ਆਇਆ ਹੈ ਜਾਂ ਨਹੀਂ। ਖੋਜਕਰਤਾਵਾਂ ਨੇ ਕਿਹਾ ਕੋਈ ਵੀ ਇਸ ਦੀ ਵਰਤੋਂ ਕਰ ਸਕਦਾ ਹੈ, ਚਾਹੇ ਉਸ ਵਿਚ ਕੋਵਿਡ 19 ਹੋ ਜਾਂ ਨਹੀਂ।
(ਪੀਟੀਆਈ)