ਇਟਲੀ ‘ਚ ਕੁਦਰਤ ਦਾ ਕਹਿਰ : 9 ਲੋਕਾਂ ਦੀ ਹੋਈ ਮੌਤ, ਕਈ ਲੋਕ ਲਾਪਤਾ
Published : May 18, 2023, 10:55 am IST
Updated : May 18, 2023, 10:55 am IST
SHARE ARTICLE
photo
photo

ਸਰਕਾਰ ਵੱਲੋਂ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾਰੀ

 

ਮਿਲਾਨ (ਦਲਜੀਤ ਮੱਕੜ) :ਇਟਲੀ ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਖ਼ਰਾਬ ਮੌਸਮ ਏਮੀਲੀਆ ਰੋਮਾਨਾ ਸੂਬੇ ਦੇ ਲੋਕਾਂ ਲਈ ਜਾਨ ਦਾ ਖੋਅ ਬਣ ਰਿਹਾ ਹੈ ਜਿਸ ਕਾਰਨ  ਸੂਬੇ ਦੇ ਬਾਸਿੰਦਿਆਂ ਲਈ ਬਹੁਤ ਪ੍ਰੇਸ਼ਾਨੀ ਹੋਈ ਹੈ ਬੇਸ਼ੱਕ ਕਿ ਇਟਲੀ ਸਰਕਾਰ ਪ੍ਰਭਾਵਿਤ ਲੋਕਾਂ ਲਈ ਤੁੰਰਤ ਰਾਹਤ ਕਾਰਜ ਮੁੱਹਇਆ ਕਰਨ ਵਿਚ ਜੁੱਟ ਗਈ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਹੱਥਾਂ ਪੈਰਾਂ ਦੀ ਬਣੀ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਇਟਲੀ ਵਿਚ ਖ਼ਰਾਬ ਮੌਸਮ ਜਿਸ ਵਿਚ ਤੇਜ਼ ਮੀਂਹ ਲਗਾਤਾਰ ਪੈਣ ਕਾਰਨ ਇਟਲੀ ਦੇ ਸੂਬੇ ਏਮੀਲੀਆ ਰੋਮਾਨਾ ਦਾ ਕਾਫ਼ੀ ਏਰੀਆਂ ਪ੍ਰਭਾਵਿਤ ਹੋਇਆ ਹੈ। ਮੀਂਹ ਦੇ ਪਾਣੀ ਨੇ ਹੜ੍ਹ ਦਾ ਰੂਪ ਧਾਰਨ ਕਰ ਲਿਆ ਹੈ ਤੇ ਹੁਣ ਤੱਕ ਇਸ ਹੜ੍ਹ ਨੇ 9 ਲੋਕਾਂ ਦੀ ਜਾਨ ਲੈ ਲਈ ਹੈ ਜਦੋਂ ਕਿ ਕਈ ਲੋਕਾਂ ਨੂੰ ਤੇਜ਼ ਪਾਣੀ ਆਪਣੇ ਨਾਲ ਵਹਾ ਕੇ ਲੈ ਗਿਆ ਹੈ। ਜਿਹੜੇ ਹੁਣ ਤੱਕ ਲਾਪਤਾ ਦੱਸੇ ਜਾ ਰਹੇ ਹਨ।ਤੇਜ਼ ਮੀਂਹ ਦਾ ਪਾਣੀ ਜਿਹੜਾ ਕਿ 300 ਮਿਲੀਮੀਟਰ ਦੇ ਹਿਸਾਬ ਨਾਲ (12 ਇੰਚ)ਦਸਿਆ ਜਾ ਰਿਹਾ ਹੈ ਇਸ ਪਾਣੀ ਨੇ ਕੁਝ ਪਲਾਂ ਵਿਚ ਸੂਬੇ ਦੇ ਕਈ ਇਲਾਕਿਆਂ ਨੂੰ ਨੱਕੋ-ਨੱਕ ਪਾਣੀ ਨਾਲ ਭਰ ਦਿਤਾ ,ਜਿਸ ਕਾਰਨ ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਵਿਚ ਪਾਣੀ ਭਰ ਗਿਆ ਹੈ ।

ਸਥਾਨਕ ਲੋਕ ਪਾਣੀ ਕਾਰਨ ਘਰਾਂ ਵਿਚ ਬੰਦ ਹਨ ਤੇ ਕਿਸੇ ਪਾਸੇੇ ਵੀ ਆ-ਜਾ ਨਹੀਂ ਸਕਦੇ।ਤੇਜ ਮੀਂਹ ਦੇ ਪਾਣੀ ਨੇ ਸੂਬੇ ਦੀਆਂ 23 ਨਦੀਆਂ ਦਾ ਕਿਨਾਰਿਆਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਤੇ ਇਹਨਾਂ ਨਦੀਆਂ ਦਾ  ਪਾਣੀ ਰਿਹਾਇਸ਼ੀ  ਇਲਾਕਿਆਂ ਵਿਚ ਚਲਾ ਗਿਆ ਹੈ ਜਦੋ ਕਿ 20 ਹੋਰ ਨਦੀਆਂ ਦਾ ਪਾਣੀ ਖ਼ਤਰੇ ਤੋਂ ਉਪਰ ਹਨ। ਫੋਰਲੀ ਚੇਸੇਨਾ ਤੇ ਰੇਵੇਨਾ ਇਲਾਕਾ ਇਸ ਹੜ੍ਹ ਨਾਲ ਵੱਧ ਪ੍ਰਭਾਵਿਤ ਦਸਿਆਂ ਜਾ ਰਿਹਾ ਹੈ ਜਿੱਥੋ ਕਿ ਹੁਣ ਤੱਕ 10000 ਪ੍ਰਭਾਵਿਤ ਲੋਕਾਂ ਨੂੰ ਰਾਹਤ ਕਰਮਚਾਰੀਆਂ ਨੇ ਸੁਰੱਖਿਅਤ ਕੀਤਾ ਹੈ।

50 ਹਜ਼ਾਰਾਂ ਘਰਾਂ ਦੀ ਬਿਜਲੀ ਬੰਦ ਹੈ ਤੇ ਹਜ਼ਾਰਾਂ ਲੋਕਾਂ ਦੇ ਮੋਬਾਇਲ ਬੰਦ ਹੋਣ ਕਾਰਨ ਲੋਕ ਵੱਡੀ ਮੁਸੀਬਤ ਦਾ ਸਾਹਮਣਾ ਕਰਨ ਲਈ ਬੇਵੱਸ ਤੇ ਲਾਚਾਰ ਹਨ। 24 ਸ਼ਹਿਰ ਵੱਡੇ ਪੱਧਰ ਤੇ ਪ੍ਰਭਾਵਿਤ ਹਨ। ਜਿਹਨਾਂ ਇਲਾਕਿਆਂ ਵਿਚ ਪਾਣੀ ਦੇਖਦੇ ਹੀ ਦੇਖਦੇ ਮਿੰਟਾਂ ਵਿਚ ਕਈ-ਕਈ ਫੁੱਟ ਭਰ ਗਿਆ ਉਹ ਲੋਕਾਂ ਮੋਜੂਦਾਂ ਹਾਲਤਾਂ ਤੋਂ ਕਾਫ਼ੀ ਸਹਿਮੇ ਦੇਖੇ ਜਾ ਰਹੇ ਹਨ ।ਮੌਸਮ ਵਿਭਾਗ ਨੇ ਲੋਕਾਂ ਨੂੰ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ ਤਾਂ ਜੋ ਕਿਸੇ ਦਾ ਤੇਜ ਪਾਣੀ ਦੇ ਵਹਾਅ ਕਾਰਨ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋ ਜਾਵੇ।

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement