
ਲੋਕਾਂ ਨੇ ਕੀਤੇ ਕਈ ਪ੍ਰਕਾਰ ਦੇ ਟਵੀਟ
ਪਾਕਿਸਤਾਨ: ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਆਗੂ ਅਤੇ ਮੰਤਰੀ ਸ਼ੌਕਤ ਯੂਸੁਫ਼ਜਈ ਦੀ ਲਾਈਵ ਪ੍ਰੈਸ ਕਾਨਫ਼ਰੰਸ ਦੌਰਾਨ ਕੈਮਰੇ ਦਾ ਕੈਟ ਫ਼ਿਲਟਰ ਗ਼ਲਤੀ ਨਾਲ ਚਾਲੂ ਗਿਆ ਸੀ। ਸਪੈਸ਼ਲ ਇਫ਼ੈਕਟ ਵਾਲੇ ਇਸ ਫ਼ੀਚਰ ਕਰ ਕੇ ਡਿਵਾਇਸ ਦੀ ਸਕਰੀਨ 'ਤੇ ਉਹਨਾਂ ਦਾ ਚਿਹਰਾ ਬਿੱਲੀ ਵਾਂਗ ਨਜ਼ਰ ਆ ਰਿਹਾ ਸੀ। ਪਹਿਲਾਂ ਤਾਂ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਸੀ ਪਰ ਬਾਅਦ ਵਿਚ ਫ਼ੇਸਬੁੱਕ ਯੂਜ਼ਰਸ ਤੋਂ ਖ਼ਬਰ ਮਿਲੀ ਕਿ ਇਹ ਚੀਜ਼ ਗ਼ਲਤੀ ਨਾਲ ਹੋਈ ਹੈ ਅਤੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ।
Tweet
ਮਾਮਲਾ ਬੀਤੇ ਸ਼ੁੱਕਰਵਾਰ ਦਾ ਹੈ। ਕੈਮਰੇ 'ਤੇ ਕੈਟ ਫ਼ਿਲਟਰ ਆਨ ਆਉਣ ਤੋਂ ਬਾਅਦ ਫ਼ੋਟੋ ਵਿਚ ਉਹਨਾਂ ਦੇ ਸਿਰ 'ਤੇ ਗੁਲਾਬੀ ਰੰਗ ਦੇ ਦੋ ਕੰਨ ਨਜ਼ਰ ਆਏ। ਜਦਕਿ ਚਿਹਰੇ 'ਤੇ ਬਿੱਲੀ ਵਾਲੀਆਂ ਮੁੱਛਾਂ ਵੀ ਸਨ। ਉਹਨਾਂ ਨੇ ਨਿਊਜ਼ ਏਜੰਸੀ ਨੂੰ ਕਿਹਾ ਕਿ ਉਹ ਇਕੱਲਾ ਨਹੀਂ ਸੀ ਜੋ ਕਿ ਕੈਟ ਫ਼ਿਲਟਰ ਦੀ ਲਪੇਟ ਵਿਚ ਆਇਆ ਸੀ। ਉਹਨਾਂ ਦੇ ਨਾਲ ਬੈਠੇ ਦੋ ਅਧਿਕਾਰੀਆਂ ਦੇ ਚਿਹਰੇ 'ਤੇ ਵੀ ਕੈਟ ਫ਼ਿਲਟਰ ਨਜ਼ਰ ਆਇਆ ਸੀ।
Tweet
ਪ੍ਰੈਸ ਕਾਨਫ਼ਰੰਸ ਤੋਂ ਬਾਅਦ ਉਸ ਨਾਲ ਜੁੜਿਆ ਵੀਡੀਉ ਪੀਟੀਆਈ ਦੇ ਅਧਿਕਾਰਿਕ ਪੇਜ਼ 'ਤੇ ਪੋਸਟ ਕੀਤਾ ਗਿਆ ਸੀ। ਪਰ ਕੁੱਝ ਹੀ ਮਿੰਟਾਂ ਬਾਅਦ ਉਸ ਨੂੰ ਹਟਾ ਦਿੱਤਾ ਗਿਆ। ਦੇਸ਼ ਦੇ ਉੱਤਰ-ਪੱਛਮ ਹਿੱਸੇ ਵਿਚ ਸਥਿਤ ਖੈਬਰ ਪਖਤੂਨਮਾ ਸੂਬਾ ਦੀ ਪਾਰਟੀ ਨੇ ਇਸ ਗ਼ਲਤੀ ਨੂੰ ਮਨੁੱਖੀ ਮਾਣਹਾਨੀ ਦੀ ਗ਼ਲਤੀ ਕਰਾਰ ਦਿੱਤਾ ਹੈ। ਕਿਹਾ ਕਿ ਭਵਿੱਖ ਵਿਚ ਇਸ ਤਰ੍ਹਾਂ ਦੀ ਗ਼ਲਤੀ ਨਾ ਹੋਵੇ ਇਸ ਲਈ ਸਖ਼ਤ ਕਦਮ ਉਠਾਇਆ ਗਿਆ ਹੈ।
ਪ੍ਰੈਸ ਕਾਨਫ਼ਰੰਸ ਦੌਰਾਨ ਮੰਤਰੀ ਦੇ ਚਿਹਰੇ 'ਤੇ ਕੈਟ ਫ਼ਿਲਟਰ ਦੇਖ ਸੋਸ਼ਲ ਮੀਡੀਆ ਯੂਜ਼ਰਸ ਨੇ ਤੁਰੰਤ ਉਸ ਦੌਰਾਨ ਸਕ੍ਰੀਨਸ਼ਾਟ ਲਿਆ ਅਤੇ ਉਸ ਨੂੰ ਜਨਤਕ ਕਰਨ ਲੱਗੇ। ਮੁਹੰਮਦ ਹਮਾਦ ਦੇ ਹੈਂਡਲ ਦੇ ਮਾਮਲੇ ਦੀ ਫ਼ੋਟੋ ਟਵੀਟ ਕਰਦੇ ਹੋਏ ਲਿਖਿਆ ਕਿ ਫ਼ਿਲਟਰ ਹਟਾ ਲਓ। ਬੰਦਾ ਬਿੱਲੀ ਬਣਿਆ ਹੋਇਆ ਹੈ।