
ਸੰਯੁਕਤ ਰਾਜ ਦੀ ਈਕੋਸਿੱਖ ਸੰਸਥਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇ ਜੀ ਦਾ ਪਵਿੱਤਰ ਜੰਗਲ ਕਸੂਰ ਦੇ ਮੁਸਤਫ਼ਾਬਾਦ ਦੇ ਕੋਲ ਖੋਜ ਗੜ੍ਹ ਵਿਚ ਸਥਾਪਿਤ ਕੀਤਾ ਗਿਆ ਹੈ।
ਲਾਹੌਰ: ਸੰਯੁਕਤ ਰਾਜ ਦੀ ਈਕੋਸਿੱਖ ਸੰਸਥਾ ਦੇ ਸਹਿਯੋਗ ਨਾਲ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇ ਜੀ ਦਾ ਪਵਿੱਤਰ ਜੰਗਲ ਕਸੂਰ ਦੇ ਮੁਸਤਫ਼ਾਬਾਦ ਦੇ ਕੋਲ ਖੋਜ ਗੜ੍ਹ ਵਿਚ ਸਥਾਪਿਤ ਕੀਤਾ ਗਿਆ ਹੈ। ਇਹ ਪ੍ਰਾਜੈਕਟ, ਜਿਸ ਦੇ ਤਹਿਤ ਅਜਿਹੇ 550 ਜੰਗਲ ਸਥਾਪਤ ਕਰਨੇ ਹਨ, ਪਹਿਲਾਂ ਹੀ ਭਾਰਤ ਵਿਚ ਪੂਰੇ ਜ਼ੋਰਾਂ ‘ਤੇ ਹੈ। ਇਹ ਉਪਰਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।
Guru Nanak forest set up in Kasur
ਪ੍ਰਸਿੱਧ ਪੰਜਾਬੀ ਲੇਖਕ ਅਤੇ ਵਿਦਵਾਰ ਇਕਬਾਲ ਕੈਸਰ ਜੋ ਕਿ ਖੋਜ ਗੜ੍ਹ ਦੇ ਸੰਸਥਾਪਕ ਅਨੁਸਾਰ ਇਸ ਸੰਸਥਾ ਦਾ ਮੁੱਖ ਟੀਚਾ ਇਸੇ ਤਰ੍ਹਾਂ ਦੇ 550 ਜੰਗਲਾਂ ਦਾ ਨਿਰਮਾਣ ਕਰਨਾ ਹੈ। ਕੁਝ ਹਫ਼ਤੇ ਪਹਿਲਾਂ ਜਦੋਂ ਕੈਸਰ ਜੰਗਲ ਵਿਚ ਆਏ ਸਨ ਤਾਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਇਕੋਸਿੱਕ ਦੇ ਪ੍ਰਾਜੈਕਟ ਬਾਰੇ ਸੁਣਿਆ ਸੀ, ਜਿਸ ਵਿਚ ਜਪਾਨੀ ਤਕਨੀਕ ਦੀ ਵਰਤੋਂ ਨਾਲ ਸਿਰਫ਼ 5 ਮਰਲੇ ਦੀ ਜ਼ਮੀਨ ਵਿਚ ਹੀ ਦਰਖ਼ਤ ਲਗਾਏ ਜਾ ਸਕਦੇ ਹਨ। ਅਜਿਹੀ ਤਕਨੀਕ ਨੂੰ ‘ਮਿਆਵਾਕੀ’ ਕਿਹਾ ਜਾਂਦਾ ਹੈ।
EcoSikh
ਮਿਆਵਿਕੀ ਤਰੀਕੇ ਅਨੁਸਾਰ ਘੱਟ ਜ਼ਮੀਨ ਦੀ ਵਰਤੋਂ ਨਾਲ ਵਧੀਆ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ। ਇਕ ਮੀਟਰ ਜ਼ਮੀਨ ‘ਤੇ 3 ਤੋਂ ਪੰਜ ਤਰ੍ਹਾਂ ਦੀਆਂ ਪ੍ਰਜਾਤੀਆਂ ਦੇ ਪੌਦੇ ਲਗਾਏ ਜਾਂਦੇ ਹਨ। ਇਸ ਤਰੀਕੇ ਨਾਲ ਉਗਾਏ ਗਏ ਜੰਗਲ 30 ਗੁਣਾ ਸੰਘਣੇ ਹੋ ਜਾਂਦੇ ਹਨ ਅਤੇ ਉਹਨਾਂ ਦਾ ਵਿਕਾਸ 10 ਗੁਣਾ ਤੇਜ਼ੀ ਨਾਲ ਹੁੰਦਾ ਹੈ। ਕੈਸਰ ਦਾ ਕਹਿਣਾ ਹੈ ਕਿ ਇਸ ਲਈ ਚਾਰ ਫੁੱਟ ਡੂੰਘੀ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ। ਇਸ ਨਾਲ ਧਰਤੀ ਹੇਠਲਾ ਪਾਣੀ ਵੀ ਸਾਫ਼ ਹੋ ਜਾਂਦਾ ਹੈ। ਕੈਸਰ ਦਾ ਕਹਿਣਾ ਹੈ ਕਿ ਉਹ ਖ਼ੁਦ ਦਰਖ਼ਤਾਂ ਵਿਚ ਰੁਚੀ ਰੱਖਦੇ ਹਨ ਅਤੇ ਉਹ ਦਰਖ਼ਤਾਂ ਨੂੰ ਧਰਤੀ ਦੀ ਸੰਸਕ੍ਰਿਤਿ ਦਾ ਜ਼ਰੂਰੀ ਹਿੱਸਾ ਮੰਨਦੇ ਹਨ।
Guru Nanak Forest
ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਬਿਮਾਰੀਆਂ ਸ਼ੀਸ਼ਮ ਦੇ ਦਰਖ਼ਤਾਂ ਲਈ ਨੁਕਸਾਨ ਦਾਇਕ ਹੁੰਦੀਆਂ ਹਨ ਅਤੇ ਹਾਲ ਹੀ ਵਿਚ ਕਿੱਕਰ ਦੇ ਦਰਖ਼ਤ ਵੀ ਖ਼ਰਾਬ ਹੋਏ ਹਨ। ਉਹਨਾਂ ਕਿਹਾ ਕਿ ਸਵਦੇਸ਼ੀ ਰੁੱਖਾਂ ਨੂੰ ਲਗਾਉਣ ਕਾਰਨ ਵੀ ਉਹ ਇਸ ਪ੍ਰਾਜੈਕਟ ਵੱਲ ਆਕਰਸ਼ਿਤ ਹੋਏ। ਉਹਨਾਂ ਕਿਹਾ ਕਿ ਇਸ ਪੂਰੇ ਪ੍ਰਾਜੈਕਟ ਦਾ ਸਭ ਤੋਂ ਵਧੀਆ ਹਿੱਸਾ ਇਹ ਸੀ ਕਿ ਇਸ ਜੰਗਲ ਵਿਤ ਸਿਰਫ਼ ਸਵਦੇਸ਼ੀ ਫਲ ਅਤੇ ਛਾਂਦਾਰ ਦਰਖ਼ਤ ਹੀ ਲਗਾਏ ਗਏ ਹਨ। ਉਹਨਾਂ ਕਿਹਾ ਕਿ ਸਵਦੇਸ਼ੀ ਦਰਖ਼ਤ ਅਲੋਪ ਹੋ ਰਹੇ ਹਨ, ਜਿਸ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ।
Guru Nanak Forest
ਕੈਸਰ ਦਾ ਕਹਿਣਾ ਹੈ ਕਿ ਇਕ ਹੋਰ ਸਵਦੇਸ਼ੀ ਦਰਖ਼ਤ ਜੋ ਇਸ ਖੇਤਰ ਵਿਚ ਜ਼ਿਆਦਾ ਨਹੀਂ ਪਾਇਆ ਜਾਂਦਾ, ਉਹ ਹੈ ਲਾਹੌਰਾ, ਜਿਸ ਦੀ ਲਕੜੀ ਦੀ ਵਰਤੋਂ ਸਾਜ਼ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਪ੍ਰਾਜੈਕਟ ਤਹਿਤ ਇਸ ਤਰ੍ਹਾਂ ਦੇ ਪੰਜ ਦਰਖ਼ਤ ਮਿਲੇ ਹਨ। ਉਹਨਾਂ ਕਿਹਾ ਕਿ ਇਕ ਹੀ ਪ੍ਰਜਾਤੀ ਦੇ ਦੋ ਦਰਖ਼ਤ ਨਹੀਂ ਲਗਾਏ ਗਏ ਅਤੇ ਉਹਨਾਂ ‘ਤੇ ਕਦੀ ਵੀ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ, ਜਿਸ ਨਾਲ ਇਹ ਜੰਗਲ ਜੈਵਿਕ ਜੰਗਲ ਬਣ ਜਾਵੇਗਾ।
EcoSikh
ਉਹਨਾਂ ਕਿਹਾ ਕਿ ਸਭ ਤੋਂ ਜ਼ਿਆਦਾ ਗਿਣਤੀ ਵਿਚ ਅਮਰੂਦ ਅਤੇ ਨਿੰਮ ਦੇ ਦਰਖ਼ਤ ਲਗਾਏ ਗਏ ਹਨ। ਕੈਸਰ ਨੇ ਕਿਹਾ ਕਿ ਈਕੋਸਿੱਖ ਸੰਸਥਾ ਨੇ ਸਿਰਫ਼ ਇਸ ਜੰਗਲ ਲਈ ਸਲਾਹ ਦਿੱਤੀ ਹੈ ਜਦਕਿ ਸਹਿਯੋਗੀ ਸੰਸਥਾ ਰੀਸਟੋਰ ਗਰੀਨ ਵੱਲੋਂ ਜ਼ਮੀਨ ਅਤੇ ਦਰਖ਼ਤਾਂ ਨੂੰ ਤਿਆਰ ਕੀਤਾ ਗਿਆ ਹੈ। ਮੌਸਮੀ ਗੜਬੜੀ ਦੇ ਬਾਵਜੂਦ ਵੀ ਪੂਰੇ ਜੰਗਲ ਨੂੰ ਇਕ ਹਫ਼ਤੇ ਵਿਚ ਸਥਾਪਿਤ ਕੀਤਾ ਗਿਆ ਹੈ।
Guru Nanak Forest
ਰੀਸਟੋਰ ਦੇ ਬਿਲਾਲ ਚੌਧਰੀ ਦਾ ਕਹਿਣਾ ਹੈ ਕਿ ਸਹਿਯੋਗ ਲਈ ਈਕੋਸਿੱਖ ਨੇ ਉਹਨਾਂ ਨਾਲ ਸੰਪਰਕ ਕੀਤਾ ਸੀ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜੰਗਲ ਵਿਚ ਦਰਖ਼ਤ ਲਗਾਉਣ ਲਈ ਹੋਣ ਵਾਲਾ ਖਰਚਾ ਈਕੋਸਿੱਖ ਵੱਲੋਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਨਿਯਮ ਤੇ ਸ਼ਰਤਾਂ ਅਤੇ ਭੁਗਤਾਨ ਦੇ ਤੌਰ ਤਰੀਕਿਆਂ ਨੂੰ ਹਾਲੇ ਤੱਕ ਅੰਤਿਮ ਰੂਪ ਨਹੀਂ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕੰਪਨੀ ਭਵਿੱਖ ਵਿਚ ਵੀ ਈਕੋਸਿੱਖ ਨਾਲ ਸਹਿਯੋਗ ਕਰੇਗੀ।ਭਾਰਤੀ ਅਖ਼ਬਾਰ ਦੀ ਇਕ ਰਿਪੋਰਟ ਅਨੁਸਾਰ ਭਾਰਤ ਵਿਚ ਹੁਣ ਤੱਕ 11 ਪੈਚ ਜ਼ਮੀਨ ‘ਤੇ ਜੰਗਲ ਲਗਾਏ ਗਏ ਜਦਕਿ ਪਾਕਿਸਤਾਨ ਵਿਚ ਸਿਰਫ਼ ਇਕ ‘ਤੇ ਹੀ ਜੰਗਲ ਦਾ ਨਿਰਮਾਣ ਹੋ ਸਕਿਆ ਹੈ।