
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਚੀਨ ਦੇ ਲੋਕਾਂ ਵਿਚ ਸ਼ਾਂਤੀ ਬਣਾਈ ਰੱਖਣ ਲਈ ਹਰ
ਵਾਸ਼ਿੰਗਟਨ, 17 ਜੁਲਾਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਚੀਨ ਦੇ ਲੋਕਾਂ ਵਿਚ ਸ਼ਾਂਤੀ ਬਣਾਈ ਰੱਖਣ ਲਈ ਹਰ ਸੰਭਵ ਕਦਮ ਚੁੱਕਣਾ ਚਾਹੁੰਦੇ ਹਨ। ਪਿਛਲੇ ਕਈ ਹਫ਼ਤਿਆਂ ਵਿਚ ਟਰੰਪ ਪ੍ਰਸ਼ਾਸਨ ਚੀਨ ਦੇ ਵਿਰੁਧ ਭਾਰਤ ਦੇ ਸਮਰਥਨ ਵਿਚ ਅੱਗੇ ਆਇਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਾਇਲੇ ਮੈਕਨੇਨੀ ਨੇ ਵੀਰਵਾਰ ਨੂੰ ਇਥੇ ਪੱਤਰਕਾਰ ਸੰਮੇਲਨ ਵਿਚ ਕਿਹਾ,‘‘ਟਰੰਪ ਨੇ ਕਿਹਾ ਕਿ ਮੈਂ ਭਾਰਤ ਦੇ ਲੋਕਾਂ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਚੀਨ ਦੇ ਲੋਕਾਂ ਨੂੰ ਵੀ ਪਿਆਰ ਕਰਦਾ ਹਾਂ। ਮੈਂ ਉਹਨਾਂ ਲੋਕਾਂ ਲਈ ਸ਼ਾਂਤੀ ਬਣਾਈ ਰੱਖਣ ਲਈ ਹਰ ਸੰਭਵ ਕਦਮ ਚੁੱਕਣਾ ਚਾਹੁੰਦਾ ਹਾਂ।’’ ਉਹ ਟੰਰਪ ਦੇ ਭਾਰਤ ਦੇ ਲਈ ਸੰਦੇਸ਼ ‘ਤੇ ਇਕ ਸਵਾਲ ਦੇ ਜਵਾਬ ਦੇ ਰਹੀ ਸੀ।
Donald Trump
ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲਦਾਖ਼ ਵਿਚ ਅਸਲ ਕੰਟਰੋਲ ਲਾਈਨ ’ਤੇ ਹਾਲ ਹੀ ਵਿਚ ਵਿਵਾਦ ਪੈਦਾ ਹੋਇਆ ਸੀ। ਇਸ ਤੋਂ ਇਕ ਦਿਨ ਪਹਿਲਾਂ ਵ੍ਹਾਈਟ ਹਾਊਸ ਦੇ ਆਰਥਿਕ ਸਲਾਹਕਾਰ ਲੈਰੀ ਕੁਡਲੌ ਨੇ ਭਾਰਤ ਨੂੰ ਵੱਡਾ ਸਹਿਯੋਗੀ ਦੱਸਦਿਆਂ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਚੰਗੇ ਦੋਸਤ ਹਨ।
ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਬੁਧਵਾਰ ਨੂੰ ਕਿਹਾ ਕਿ ਭਾਰਤ, ਅਮਰੀਕਾ ਦਾ ਵੱਡਾ ਹਿੱਸੇਦਾਰ ਰਿਹਾ ਹੈ। ਉਹਨਾਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ,‘‘ਭਾਰਤ ਇਕ ਵੱਡਾ ਹਿੱਸੇਦਾਰ ਰਿਹਾ ਹੈ। ਉਹ ਸਾਡੇ ਮਹੱਤਵਪੂਰਨ ਹਿੱਸੇਦਾਰ ਹਨ। ਮੇਰੇ ਭਾਰਤ ਦੇ ਵਿਦੇਸ਼ ਮੰਤਰੀ ਨਾਲ ਬਹੁਤ ਚੰਗੇ ਸੰਬੰਧ ਹਨ। ਅਸੀਂ ਅਕਸਰ ਵਿਆਪਕ ਮੁੱਦਿਆਂ ’ਤੇ ਗੱਲਬਾਤ ਕਰਦੇ ਹਾਂ। ਅਸੀਂ ਉਹਨਾਂ ਦੇ ਚੀਨ ਦੇ ਨਾਲ ਸਰਹੱਦ ’ਤੇ ਹੋਏ ਵਿਵਾਦ ’ਤੇ ਵੀ ਗੱਲ ਕੀਤੀ। ਅਸੀਂ ਉੱਥੇ ਚੀਨ ਦੇ ਦੂਰਸੰਚਾਰ ਬੁਨਿਆਦੀ ਢਾਂਚੇ ਤੋਂ ਪੈਦਾ ਹੋ ਰਹੇ ਖ਼ਤਰੇ ਦੇ ਬਾਰੇ ਵਿਚ ਗੱਲ ਕੀਤੀ।’’
ਸਾਬਕਾ ਰਾਸ਼ਟਰਪਤੀ ਦੇ ਉਲਟ ਟਰੰਪ ਖੁੱਲ੍ਹੇ ਤੌਰ ’ਤੇ ਭਾਰਤ ਦੇ ਸਮਰਥਨ ਵਿਚ ਆਏ
ਵਾਇਟ ਹਾਊਸ ਦੇ ਬਿਆਨ ਦਾ ਸਵਾਗਤ ਕਰਦੇ ਹੋਏ ਟੰਰਪ ਵਿਕਟਰੀ ਇੰਡੀਅਨ ਅਮਰੀਕਨ ਫਾਈਨੈਂਸ ਕਮੇਟੀ ਦੇ ਸਹਿ ਮੁਖੀ ਅਲ ਮੈਸਨ ਨੇ ਕਿਹਾ ਕਿ ਸਾਬਕਾ ਰਾਸ਼ਟਰਪੀ ਦੇ ਉਲਟ ਟਰੰਪ ਭਾਰਤ ਦੇ ਸਮਰਥਨ ’ਚ ਖੁੱਲ੍ਹੇ ਤੌਰ ’ਤੇ ਆ ਗਏ ਹਨ। ਮੈਸਨ ਨੇ ਇਕ ਬਿਆਨ ’ਚ ਕਿਹਾ, ‘‘ਜ਼ਿਆਦਾਤਰ ਭਾਰਤੀ-ਅਮਰੀਕੀਆਂ ਨੇ ਵੇਖਿਆ ਹੈ
ਕਿ ਪਹਿਲਾਂ ਜੋ ਵੀ ਰਾਸ਼ਟਰਪਤੀ ਰਿਹਾ ਭਾਵੇਂ ਉਹ ਡੈਮੋਕਰੇਟ ਹੋਵੇ ਜਾਂ ਰਿਪਬਲਿਕਨ ਜਿਵੇਂ ਕਿ ਕਲÄਟਰਨ ਜਾਂ ਬੁਸ਼ ਜਾ ਓਬਾਮਾ, ਇਹ ਸਾਰੇ ਚੀਨ ਦੇ ਨਾਰਾਜ਼ ਹੋਣ ਦੇ ਡਰ ਕਾਰਨ ਖੁੱਲ੍ਹੇ ਤੌਰ ’ਤੇ ਭਾਰਤ ਦਾ ਪੱਖ ਲੈਣ ਤੋਂ ਡਰਦੇ ਸਨ।’’ ਉਨ੍ਹਾਂ ਕਿਹਾ ਕਿ ਸਿਰਫ਼ ਰਾਸ਼ਟਰਪਤੀ ਟਰੰਪ ਨੇ ਭਾਰਤ ’ਚ ਹੋਈ ਨਮਸਤੇ ਟਰੰਪ ਰੈਲੀ ’ਚ ਇਕ ਅਰਬ ਤੋਂ ਵੱਧ ਭਾਰਤੀਆਂ ਤੋਂ ਇਹ ਬੋਲਣ ਦੀ ਹਿੰਮਤ ਕੀਤੀ ਕਿ ਮੈਂ ਭਾਰਤ ਨੂੰ ਪਿਆਰ ਕਰਦਾ ਹਾਂ, ਅਮਰੀਕਾ ਭਾਰਤ ਦਾ ਸਨਮਾਨ ਕਰਦਾ ਹੈ ਅਤੇ ਅਮਰੀਕਾ ਭਾਰਤ ਨਾਲ ਖੜਿ੍ਹਆ ਹੈ।’’