ਭਾਰਤ ਨੇ ਸਭ ਤੋਂ ਵੱਧ 27.3 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਉੱਪਰ ਚੁਕਿਆ : ਸੰਯੁਕਤ ਰਾਸ਼ਟਰ
Published : Jul 18, 2020, 8:47 am IST
Updated : Jul 18, 2020, 8:47 am IST
SHARE ARTICLE
 India lifts 27.3 crore people above poverty: UN
India lifts 27.3 crore people above poverty: UN

ਭਾਰਤ 'ਚ 2005-06 ਤੋਂ ਲੈ ਕੇ 2015-16 ਦੌਰਾਨ 27.3 ਕਰੋੜ ਲੋਕ ਗ਼ਰੀਬੀ ਦੇ ਘੇਰੇ ਤੋਂ ਬਾਹਰ ਨਿਕਲੇ ਹਨ।

ਸੰਯੁਕਤ ਰਾਸ਼ਟਰ: ਭਾਰਤ 'ਚ 2005-06 ਤੋਂ ਲੈ ਕੇ 2015-16 ਦੌਰਾਨ 27.3 ਕਰੋੜ ਲੋਕ ਗ਼ਰੀਬੀ ਦੇ ਘੇਰੇ ਤੋਂ ਬਾਹਰ ਨਿਕਲੇ ਹਨ। ਇਹ ਇਸ ਦੌਰਾਨ ਕਿਸੇ ਵੀ ਦੇਸ਼ 'ਚ ਗ਼ਰੀਬੀ ਦੀ ਗਿਣਤੀ 'ਚ ਸਭ ਤੋਂ ਵੱਡੀ ਗਿਰਾਵਟ ਹੈ। ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ 'ਚ ਇਸ ਦੀ ਜਾਣਕਾਰੀ ਦਿਤੀ ਗਈ।

United NationesUnited Natione

ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ. ਐੱਨ. ਡੀ. ਪੀ.) ਅਤੇ ਆਕਸਫੋਰਡ ਗ਼ਰੀਬੀ ਅਤੇ ਮਨੁੱਖੀ ਵਿਕਾਸ ਪਹਿਲ (ਓ. ਪੀ. ਐੱਚ. ਆਈ) ਵਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 75 'ਚੋਂ 65 ਦੇਸ਼ਾਂ 'ਚ 2000 ਤੋਂ 2019 ਦਰਮਿਆਨ ਬਹੁਪੱਖੀ ਗ਼ਰੀਬੀ ਪੱਧਰ 'ਚ ਕਾਫ਼ੀ ਕਮੀ ਆਈ ਹੈ।

poor people are living in dirtpoor people 

ਬਹੁਪੱਖੀ ਗ਼ਰੀਬੀ ਰੋਜ਼ਾਨਾ ਜੀਵਨ 'ਚ ਗ਼ਰੀਬ ਲੋਕਾਂ ਵਲੋਂ ਅਨੁਭਵ ਕੀਤੇ ਜਾਣ ਵਾਲੀਆਂ ਵੱਖ-ਵੱਖ ਕਮੀਆਂ ਨੂੰ ਉਜਾਗਰ ਕਰਦੀ ਹੈ- ਜਿਵੇਂ ਕਿ ਖ਼ਰਾਬ ਸਿਹਤ, ਸਿਖਿਆ ਦੀ ਕਮੀ, ਜੀਵਨ ਪੱਧਰ 'ਚ ਕਮੀ, ਕੰਮ ਦੀ ਖ਼ਰਾਬ ਗੁਣਵੱਤਾ, ਹਿੰਸਾ ਦਾ ਖ਼ਤਰਾ ਅਤੇ ਅਜਿਹੇ ਖ਼ੇਤਰਾਂ 'ਚ ਰਹਿਣਾ ਜੋ ਵਾਤਾਵਰਣ ਲਈ ਖ਼ਤਰਨਾਕ ਹਨ।

File Photo File Photo

ਇਨ੍ਹਾਂ 65 ਦੇਸ਼ਾਂ 'ਚੋਂ 50 ਨੇ ਵੀ ਗਰੀਬੀ 'ਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਨੂੰ ਘੱਟ ਕੀਤਾ। ਰੀਪੋਰਟ 'ਚ ਕਿਹਾ ਗਿਆ ਹੈ ਕਿ ਸਭ ਤੋਂ ਵੱਡੀ ਗਿਰਾਵਟ ਭਾਰਤ ਵਿਚ ਆਈ ਹੈ, ਜਿਥੇ 27.3 ਕਰੋੜ ਲੋਕ ਗ਼ਰੀਬੀ ਘੇਰੇ ਨੂੰ ਪਾਰ ਕਰਨ ਵਿਚ ਸਫ਼ਲ ਹੋਏ ਹਨ।

ਭਾਰਤ ਸਣੇ ਇਨ੍ਹਾਂ ਚਾਰ ਦੇਸ਼ਾਂ ਨੇ ਐਮ.ਪੀ.ਆਈ. ਨੂੰ ਅੱਧਾ ਕੀਤਾ
ਰੀਪੋਰਟ 'ਚ ਕਿਹਾ ਗਿਆ ਹੈ ਕਿ 4 ਦੇਸ਼ਾਂ-ਆਰਮੇਨੀਆ (2010-2015/2016), ਭਾਰਤ (2005/2014-15/2016), ਨਿਕਾਰਾਗੁਆ (2001-2011/2012) ਅਤੇ ਉੱਤਰ ਮੈਸੇਡੋਨੀਆ (2005/2014) ਨੇ ਆਪਣੇ ਕੌਮਾਂਤਰੀ ਬਹੁਪੱਖੀ ਗ਼ਰੀਬੀ ਸੂਚਕਾਂਕ (ਐੱਮ. ਪੀ. ਆਈ.) ਨੂੰ ਅੱਧਾ ਕਰ ਦਿਤਾ। ਇਹ ਦੇਸ਼ ਦਿਖਾਉਂਦੇ ਹਨ ਕਿ ਬਹੁਤ ਵੱਖ ਗ਼ਰੀਬੀ ਵਾਲੇ ਦੇਸ਼ਾਂ ਲਈ ਕੀ ਸੰਭਵ ਹੈ। ਰੀਪੋਰਟ ਮੁਤਾਬਕ 4 ਦੇਸ਼ਾਂ ਨੇ ਅਪਣੇ ਐੱਮ. ਪੀ. ਆਈ. ਮੁੱਲ ਨੂੰ ਅੱਧਾ ਕਰ ਦਿਤਾ ਅਤੇ ਬਹੁ ਗਿਣਤੀ ਗ਼ਰੀਬ ਲੋਕਾਂ ਦੀ ਗਿਣਤੀ 'ਚ ਸਭ ਤੋਂ ਵੱਡੀ (27.3 ਕਰੋੜ) ਗਿਰਾਵਟ ਆਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement