
ਭਾਰਤ, ਗਵਾਟੇਮਾਲਾ, ਮੈਕਸਿਕੋ ਅਤੇ ਤਨਜ਼ਾਨੀਆ ’ਚ ਬਾਲ ਮਜ਼ਦੂਰੀ ਦੇ ਮਾਮਲੇ ਸੱਭ ਤੋਂ ਵੱਧ
ਸੰਯੁਕਤ ਰਾਸ਼ਟਰ, 12 ਜੂਨ : ਭਾਰਤ, ਬ੍ਰਾਜ਼ੀਲ ਅਤੇ ਮੈਕਸਿਕੋ ਵਰਗੇ ਦੇਸ਼ਾਂ ’ਚ ਕੋਵਿਡ 19 ਮਹਾਂਮਾਰੀ ਕਾਰਨ ਲੱਖਾਂ ਹੋਰ ਬੱਚੇ ਬਾਲ ਮਜ਼ਦੂਰੀ ਵਲ ਧੱਕੇ ਜਾ ਸਕਦੇ ਹਨ। ਇਹ ਦਾਅਵਾ ਇਕ ਨਵੀਂ ਰੀਪੋਰਟ ਵਿਚ ਕੀਤਾ ਗਿਆ ਹੈ। ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (ਆਈਐਲਓ) ਅਤੇ ਯੂਨਿਸੇਫ ਦੀ ਰੀਪੋਰਟ ‘ਕੋਵਿਡ 19 ਅਤੇ ਬਾਲ ਮਜ਼ਦੂਰੀ: ਸੰਕਟ ਦਾ ਸਮਾਂ, ਕੰਮ ਕਰਨ ਦਾ ਵਕਤ’ ਸੁੰਕਰਵਾਰ ਨੂੰ ਜਾਰੀ ਹੋਈ। ਇਸ ਦੇ ਮੁਤਾਬਕ, ਸਾਲ 2000 ’ਚ ਬਾਲ ਮਜ਼ਦੂਰਾਂ ਦੀ ਗਿਣਤੀ 9.4 ਕਰੋੜ ਤਕ ਘੱਟ ਹੋ ਗਈ। ਪਰ ਹੁਣ ਇਹ ਸਫ਼ਲਤਾ ਖ਼ਤਰੇ ਵਿਚ ਹੈ।
ਏਜੰਸੀਆਂ ਨੇ ਕਿਹਾ, ‘‘ਕੋਵਿਡ 19 ਸੰਕਟ ਕਾਰਨ ਲੱਖਾਂ ਬੱਚਿਆਂ ਨੂੰ ਮਜ਼ਦੂਰੀ ਵਿਚ ਧੱਕੇ ਜਾਣ ਦਾ ਖਦਸ਼ਾ ਹੈ। ਅਜਿਹਾ ਹੁੰਦਾ ਹੈ ਤਾਂ 20 ਸਾਲਾਂ ’ਚ ਇਹ ਪਹਿਲੀ ਵਾਰ ਹੈ ਜਦੋਂ ਬਾਲ ਮਜ਼ਦੂਰਾਂ ਦੀ ਗਿਣਤੀ ’ਚ ਇਨਾਂ ਜ਼ਿਆਦਾ ਵਾਧਾ ਹੋਵੇਗਾ। ’’ ਵਿਸ਼ਵ ਬਾਲ ਮਜ਼ਦੂਰ ਨਿਰੋਧਕ ਦਿਵਸ ਮੌਕੇ ’ਤੇ 12 ਜੂਨ ਨੂੰ ਜਾਰੀ ਰੀਪੋਰਟ ਵਿਚ ਕਿਹਾ ਗਿਆ ਕਿ ਜਿਹੜੇ ਬੱਚੇ ਪਹਿਲਾਂ ਤੋਂ ਬਾਲ ਮਜ਼ਦੂਰ ਹਨ ਉਨ੍ਹਾਂ ਨੂੰ ਹੋਰ ਲੰਮੇ ਸਮੇਂ ਤਕ ਜਾਂ ਜ਼ਿਆਦਾ ਖ਼ਰਾਬ ਹਲਾਤਾਂ ਵਿਚ ਕੰਮ ਕਰਨਾ ਪੈ ਸਕਦਾ ਹੈ ਅਤੇ ਉਨ੍ਹਾਂ ਵਿਚੋਂ ਕਈ ਤਾਂ ਅਜਿਹੇ ਹਲਾਤਾਂ ਵਿਚੋਂ ਗੁਜ਼ਰ ਸਕਦੇ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਵੱਡਾ ਖ਼ਤਰਾ ਹੋਵੇਗਾ।
File Photo
ਰੀਪੋਰਟ ਵਿਚ ਕਿਹਾ ਗਿਆ ਜਦੋਂ ਪ੍ਰਵਾਰ ਨੂੰ ਹੋਰ ਜਿਆਦਾ ਵਿੱਤੀ ਮਦਦ ਦੀ ਲੋੜ ਹੁੰਦੀ ਹੈ ਤਾਂ ਉਹ ਬੱਚਿਆਂ ਦੀ ਮਦਦ ਲੈਂਦੇ ਹਨ। ਇਸ ਵਿਚ ਕਿਹਾ ਗਿਆ, ‘‘ਬ੍ਰਾਜ਼ੀਲ ’ਚ ਮਾਂ ਬਾਪ ਦੇ ਬੇਰੁਜ਼ਗਾਰ ਹੋਣ ਤੋਂ ਬਾਅਦ ਬੱਚਿਆਂ ਨੂੰ ਅਸਥਾਈ ਤੌਰ ’ਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਉਣਾ ਪੈਂਦਾ ਹੈ। ਰੀਪੋਰਟ ਵਿਚ ਦਸਿਆ ਗਿਆ ਹੈ ਕਿ ਗਵਾਟੇਮਾਲਾ, ਭਾਰਤ, ਮੈਕਸਿਕੋ ਅਤੇ ਤਨਜ਼ਾਨੀਆ ਵਰਗੇ ਦੇਸ਼ਾ ’ਚ ਵੀ ਅਜਿਹਾ ਦੇਖਣ ਨੂੰ ਮਿਲਿਆ ਹੈ ਜਿਥੇ ਹੋਰ ਦੇਸ਼ਾ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।’’ (ਪੀਟੀਆਈ)
ਸਕੂਲ ਬੰਦ ਹੋਣ ਕਾਰਨ ਇਕ ਅਰਬ ਤੋਂ ਵੱਧ ਬੱਚੇ ਹੋਏ ਪ੍ਰਭਾਵਤ
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਗਲੋਬਲ ਮਹਾਂਮਾਰੀ ਕਾਰਨ ਸਕੂਲਾਂ ਦੇ ਬੰਦ ਹੋਣ ਨਾਲ ਵੀ ਬਾਲ ਮਜ਼ਦੂਰੀ ਵਧੀ ਹੈ। ਏਜੰਸਅੀਾਂ ਨੇ ਕਿਹਾ ਕਿ ਸਕੂਲਾਂ ਦੇ ਅਸਥਾਈ ਤੌਰ ’ਤੇ ਬੰਦ ਹੋਣ ਕਾਰਨ 130 ਤੋਂ ਵੱਧ ਦੇਸ਼ਾਂ ’ਚ ਇਕ ਅਰਬ ਤੋਂ ਵੱਧ ਬੱਚੇ ਪ੍ਰਭਾਵਤ ਹੋ ਰਹੇ ਹਨ। ਇਸ ਵਿਚ ਕਿਹਾ ਗਿਆ, ‘‘ਜਦੋਂ ਕਲਾਸਾਂ ਸੁਰੂ ਹੋਣਗੀਆਂ ਤਦ ਵੀ ਸ਼ਾਇਦ ਕੁੱਝ ਮਾਂ ਬਾਪ ਖ਼ਰਚਾ ਚੁੱਕਣ ਵੀ ਸਮਰਥ ਨਹੀਂ ਹੋਣ ਦੇ ਕਾਰਨ ਬੱਚਿਆ ਨੂੰ ਸਕੂਲ ਨਹੀਂ ਭੇਜ ਪਾਉਣਗੇ।’’ ਇਸ ਦਾ ਨਤੀਜਾ ਇਹ ਹੋਵੇਗਾ ਕਿ ਹੋਰ ਜਿਆਦਾ ਬੱਚੇ ਵੱਧ ਮਿਹਨਤ ਅਤੇ ਸ਼ੋਸ਼ਣ ਵਾਲੇ ਕੰਮ ਕਰਨ ਨੂੰ ਮਜ਼ਬੂਰ ਹੋਣਗੇ। ਰੀਪੋਰਟ ਮੁਤਾਬਕ ਕੋਵਿਡ 19 ਕਾਰਨ ਗ਼ਰੀਬੀ ਵੱਧ ਸਕਦੀ ਹੈ ਅਤੇ ਬਾਲ ਮਜ਼ਦੂਰੀ ਵੀ ਵੱਧ ਸਕਦੀ ਹੈ। ਯੂਨੀਸੇਫ ਦੀ ਕਾਰਜਕਾਰੀ ਡਾਈਰੈਕਟਰ ਹੇਨਰੀਟਾ ਫੋਰੇ ਨੇ ਕਿਹਾ, ‘‘ਸੰਕਟ ਦੇ ਸਮੇੀ ਕਈ ਪ੍ਰਵਾਰਾਂ ਲਈ ਬਾਲ ਮਜ਼ਦੂਰੀ ਕੰਮ ’ਚ ਹੱਥ ਵਟਾਉਣ ਦਾ ਇਕ ਤਰੀਕਾ ਬਣ ਜਾਂਦਾ ਹੈ। ’’