ਨੌਜਵਾਨ ਦੇ ਮਾਤਾ-ਪਿਤਾ ਨੇ ਉਸ ਦੇ 15 ਜੁਲਾਈ ਦੀ ਸਵੇਰ ਤੋਂ ਨਿਊਜਰਸੀ ਦੇ ਆਪਣੇ ਘਰ ਤੋਂ ਲਾਪਤਾ ਹੋਣ ਤੋਂ ਬਾਅਦ ਆਨਲਾਈਨ ਮਦਦ ਦੀ ਅਪੀਲ ਕੀਤੀ
ਨਿਊਯਾਰਕ - ਅਮਰੀਕਾ ਵਿਚ 19 ਸਾਲਾ ਭਾਰਤੀ ਨੌਜਵਾਨ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਨੌਜਵਾਨ ਦੇ ਮਾਤਾ-ਪਿਤਾ ਨੇ ਉਸ ਦੇ 15 ਜੁਲਾਈ ਦੀ ਸਵੇਰ ਤੋਂ ਨਿਊਜਰਸੀ ਦੇ ਆਪਣੇ ਘਰ ਤੋਂ ਲਾਪਤਾ ਹੋਣ ਤੋਂ ਬਾਅਦ ਆਨਲਾਈਨ ਮਦਦ ਦੀ ਅਪੀਲ ਕੀਤੀ ਸੀ।
ਪੁਲਿਸ ਅਨੁਸਾਰ ਸ਼ਿਆਲਨ ਨੂੰ ਆਖਰੀ ਵਾਰ ਨਿਊ ਜਰਸੀ ਦੇ ਐਡੀਸਨ ਵਿਚ ਲਿੰਡਾ ਲੇਨ ਅਤੇ ਵੈਸਟਗੇਟ ਡਰਾਈਵ ਦੇ ਖੇਤਰ ਵਿਚ ਦੇਖਿਆ ਗਿਆ ਸੀ। ਐਡੀਸਨ ਪੁਲਿਸ ਵਿਭਾਗ ਦੇ ਇੱਕ ਅਲਰਟ ਵਿਚ ਸ਼ਾਹ ਦੀ ਪਛਾਣ ਇੱਕ "ਭਾਰਤੀ ਪੁਰਸ਼, 5 ਫੁੱਟ 8 ਇੰਚ ਲੰਬਾ, 140 ਪੌਂਡ ਭਾਰ, ਕਾਲੇ ਵਾਲ ਅਤੇ ਭੂਰੀਆਂ ਅੱਖਾਂ" ਵਜੋਂ ਦੱਸੀ ਹੈ।
ਅਲਰਟ ਵਿਚ ਇਹ ਵੀ ਕਿਹਾ ਗਿਆ ਕਿ ਪੈਦਲ ਹੀ ਘਰੋਂ ਗਿਆ ਸੀ। ਫੇਸਬੁੱਕ 'ਤੇ ਪੋਸਟ ਕੀਤੇ ਗਏ ਇੱਕ ਸੰਦੇਸ਼ ਵਿਚ ਮਾਤਾ-ਪਿਤਾ ਰਿਚ ਅਤੇ ਕਲਪਨਾ ਸ਼ਾਹ ਨੇ ਲੋਕਾਂ ਨੂੰ ਪੁਛਿਆ ਕਿ ਜੇਕਰ ਉਨ੍ਹਾਂ ਨੇ ਉਸ ਦੇ ਪੁੱਤਰ ਨੂੰ ਦੇਖਿਆ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰਨ।'' ਉਹਨਾਂ ਨੂੰ ਆਪਣੇ ਪੁੱਤਰ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਹ ਉਸ ਨਾਲ ਸੰਪਰਕ ਕਰ ਪਾ ਰਹੇ ਹਨ।
ਅਪੀਲ ਵਿਚ ਲਿਖਿਆ ਗਿਆ ਹੈ ਕਿ ਉਨ੍ਹਾਂ ਦੀ ਤਰਜੀਹ ਅਪਣੇ ਪੁੱਤਰ ਨਾਲ ਸੰਪਰਕ ਕਰਨਾ ਹੈ। ਅਪੀਲ ਨੂੰ ਭਾਈਚਾਰੇ ਦੇ ਮੈਂਬਰਾਂ ਨੇ ਅੱਗੇ ਸ਼ੇਅਰ ਕੀਤਾ ਅਤੇ ਲਾਪਤਾ ਲੜਕੇ ਨੂੰ ਲੱਭਣ ਵਿਚ ਮਦਦ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿਚ ਅਰਕਾਨਸਾਸ ਦੀ ਇੱਕ ਹੋਰ ਭਾਰਤੀ-ਅਮਰੀਕੀ ਕੁੜੀ ਆਪਣੇ ਹਾਈ ਸਕੂਲ ਤੋਂ ਲਾਪਤਾ ਹੋ ਗਈ ਸੀ। 29 ਮਾਰਚ ਨੂੰ ਫਲੋਰੀਡਾ ਵਿਚ ਦੋ ਮਹੀਨਿਆਂ ਦੀ ਭਾਲ ਤੋਂ ਬਾਅਦ 15 ਸਾਲਾ ਤਨਵੀ ਮਾਰੁਪੱਲੀ ਦਾ ਪਤਾ ਲਗਾਇਆ ਗਿਆ ਸੀ ਅਤੇ ਉਹ ਸੁਰੱਖਿਅਤ ਪਾਈ ਗਈ ਸੀ। ਮਈ ਵਿਚ ਟੈਕਸਾਸ ਤੋਂ ਆਪਣੇ ਕੰਮ ਵਾਲੇ ਸਥਾਨ ਤੋਂ ਲਾਪਤਾ ਹੋਈ 25 ਸਾਲਾ ਭਾਰਤੀ-ਅਮਰੀਕੀ ਲਹਾਰੀ ਪਾਥੀਵਾੜਾ, ਗੁਆਂਢੀ ਓਕਲਾਹੋਮਾ ਰਾਜ ਵਿਚ ਲਗਭਗ 322 ਕਿਲੋਮੀਟਰ ਦੂਰ ਮ੍ਰਿਤਕ ਪਾਈ ਗਈ ਸੀ। ਅਮਰੀਕਾ ਵਿਚ ਭਾਰਤੀਆਂ ਦੇ ਲਾਪਤਾ ਹੋਣ ਦੀਆਂ ਖਬਰਾਂ ਨਿੱਤ ਸਾਹਮਣੇ ਆ ਰਹੀਆਂ ਹਨ।