ਭਾਜਪਾ ਆਗੂ ਇਲਮੀ ਨੇ ਪਾਕਿਸਤਾਨੀ ਸਮਰਥਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਾ ਕਰਨ ਦੀ ਬੇਨਤੀ ਕਰਦੀ ਹੈ।
ਸਿਓਲ: ਦੱਖਣ ਕੋਰੀਆ ਦੇ ਸਿਓਲ ਵਿਚ ਸ਼ੁੱਕਰਵਾਰ ਨੂੰ ਭਾਰਤ ਵਿਰੋਧੀ ਨਾਅਰੇ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਭਾਜਪਾ ਆਗੂ ਸ਼ਾਜ਼ੀਆ ਇਲਮੀ ਸਮੇਤ ਭਾਜਪਾ ਸਮਰਥਕਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਪਾਕਿਸਤਾਨ ਦੇ ਝੰਡੇ ਲੈ ਕੇ ਲੋਕ ਭਾਰਤ ਵਿਰੋਧੀ ਨਾਅਰੇ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ।
Shazia Ilmi
ਵੀਡੀਓ ਵਿਚ ਸ਼ਾਜ਼ੀਆ ਇਲਮੀ ਨਾਲ ਕੁਝ ਹੋਰ ਲੋਕਾਂ ਨੂੰ ਇਕ ਟੈਕਸੀ ਵਿਚੋਂ ਨਿਕਲ ਕੇ ਪ੍ਰਦਰਸ਼ਨਕਾਰੀਆਂ ਵੱਲ ਵੱਧਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਸਮੂਹ ਦੇ ਮੈਂਬਰ ‘ਹੱਕ ਹੈ ਸਾਡੀ ਆਜ਼ਾਦੀ ਅਤੇ ਅਸੀਂ ਲੈ ਕੇ ਰਹਾਂਗੇ ਆਜ਼ਾਦੀ’ ਲਈ ਨਾਅਰੇ ਲਗਾ ਰਹੇ ਹਨ। ਭਾਜਪਾ ਆਗੂ ਇਲਮੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋ ਨਾ ਕਰਨ ਦੀ ਬੇਨਤੀ ਕਰਦੀ ਹੈ। ਇਸ ਤੋਂ ਬਾਅਦ ਪਰਦਰਸ਼ਨਕਾਰੀਆਂ ਨੇ ਭਾਰਤ ਨੂੰ ਅਤਿਵਾਦੀ ਕਹਿਣਾ ਸ਼ੁਰੂ ਕਰ ਦਿੱਤਾ, ਜਿਸ ‘ਤੇ ਭਾਜਪਾ ਆਗੂ ਅਤੇ ਉਸਦੇ ਨਾਲ ਮੌਜੂਦ ਹੋਰ ਲੋਕ ਭਾਰਤ ਜਿੰਦਾਬਾਦ ਨੇ ਨਾਅਰੇ ਲਗਾਉਣ ਲੱਗੇ।
Shazia Ilmi 
ਇਸ ਤੋਂ ਬਾਅਦ ਸਥਾਨਕ ਪੁਲਿਸ ਨੇ ਉਸ ਜਗ੍ਹਾ ਤੋਂ ਸ਼ਾਜ਼ੀਆ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਟਾਇਆ। ਭਾਰਤ ਅਤੇ ਮੋਦੀ ਦੇ ਖਿਲਾਫ ਇਹ ਪ੍ਰਦਰਸ਼ਨ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖ਼ਤਮ ਕਰਨ ਲਈ ਕੀਤਾ ਜਾ ਰਿਹਾ ਸੀ। ਇਸ ‘ਤੇ ਸ਼ਾਜ਼ੀਆ ਨੇ ਕਿਹਾ, ‘ਗਲੋਬਲ ਸਿਟੀਜਨ ਫੋਰਮ ਦੇ ਪ੍ਰਤੀਨਿਧੀ ਮੰਡਲ ਦੇ ਰੂਪ ਵਿੱਚ ਯੂਨਾਇਟੇਡ ਪੀਸ ਫੇਡਰੇਸ਼ਨ ਸੰਮੇਲਨ ਲਈ ਮੈਂ ਅਤੇ 2 ਹੋਰ ਮੈਂਬਰ ਸਿਓਲ ਵਿੱਚ ਸਨ’। ਸੰਮੇਲਨ ਤੋਂ ਬਾਅਦ ਉਹ ਆਪਣੇ ਰਾਜਦੂਤ ਨੂੰ ਮਿਲਣ ਲਈ ਭਾਰਤੀ ਦੂਤਾਵਾਸ ਜਾ ਰਹੇ ਸਨ ਕਿ ਰਸਤੇ ‘ਚ ਭੀੜ ਵੱਲੋਂ ਪਾਕਿਸਤਾਨੀ ਝੰਡੇ ਲੈਕੇ ਇਹ ਵਿਰੋਧ ਕੀਤਾ ਜਾ ਰਿਹਾ ਸੀ।
ਦੇਖੋ ਵੀਡੀਓ:
                    
                