ਇੰਟਰਨੈਸ਼ਨਲ ਯੰਗ ਈਕੋ-ਹੀਰੋ ਅਵਾਰਡ 2023 ਦੇ ਜੇਤੂਆਂ ’ਚ ਪੰਜ ਭਾਰਤੀ ਮੁੰਡੇ-ਕੁੜੀਆਂ ਸ਼ਾਮਲ
Published : Aug 18, 2023, 10:31 am IST
Updated : Aug 18, 2023, 10:39 am IST
SHARE ARTICLE
Five young Indians among 2023 International Young Eco-Hero award winners
Five young Indians among 2023 International Young Eco-Hero award winners

ਪੁਰਸਕਾਰ ਲਈ ਦੁਨੀਆਂ ਭਰ ਦੇ 17 ਨੌਜਵਾਨ ਵਾਤਾਵਰਨ ਕਾਰਕੁਨਾਂ ਦੀ ਹੋਈ ਚੋਣ

 

ਵਾਸ਼ਿੰਗਟਨ: ਭਾਰਤ ਦੇ ਪੰਜ ਨੌਜਵਾਨਾਂ ਸਣੇ ਦੁਨੀਆਂ ਭਰ ਦੇ 17 ਨੌਜਵਾਨ ਵਾਤਾਵਰਨ ਕਾਰਕੁਨਾਂ ਨੂੰ 2023 ਦੇ “ਇੰਟਰਨੈਸ਼ਨਲ ਯੰਗ ਈਕੋ-ਹੀਰੋ’’ ਪੁਰਸਕਾਰ ਲਈ ਚੁਣਿਆ ਗਿਆ ਹੈ। ਉਨ੍ਹਾਂ ਨੇ ਦੁਨੀਆ ਦੀਆਂ ਕੱੁਝ ਸੱਭ ਤੋਂ ਵੱਧ ਦਬਾਅ ਵਾਲੀਆਂ ਵਾਤਾਵਰਨ ਚੁਣੌਤੀਆਂ ਨਾਲ ਨਜਿੱਠਣ ਲਈ ਪਹਿਲਕਦਮੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ: ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣਾ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ: ਹਾਈ ਕੋਰਟ

ਅਮਰੀਕਾ ਸਥਿਤ ਗ਼ੈਰ-ਲਾਭਕਾਰੀ ਸੰਸਥਾ “ਐਕਸ਼ਨ ਫ਼ਾਰ ਨੇਚਰ’’ ਨੇ ਜਿਹੜੇ ਨੌਜਵਾਨ ਵਾਤਾਵਰਨ ਕਾਰਕੁਨਾਂ ਦੀ ਉਨ੍ਹਾਂ ਦੇ ਯਤਨਾਂ ਸਦਕਾ ਪੁਰਸਕਾਰ ਲਈ ਚੋਣ ਕੀਤੀ ਹੈ ਉਨ੍ਹਾਂ ਵਿਚ ਮੇਰਠ ਤੋਂ ਈਹਾ ਦੀਕਸ਼ਿਤ, ਬੈਂਗਲੁਰੂ ਤੋਂ ਮਾਨਿਆ ਹਰਸ਼ਾ, ਨਵੀਂ ਦਿੱਲੀ ਤੋਂ ਨਿਰਵਾਨ ਸੋਮਾਨੀ ਅਤੇ ਮੰਨਤ ਕੌਰ ਅਤੇ ਮੁੰਬਈ ਦਾ ਕਰਨਵ ਰਸਤੋਗੀ ਸ਼ਾਮਲ ਹੈ।  ‘ਇੰਟਰਨੈਸਨਲ ਯੰਗ ਈਕੋ-ਹੀਰੋ’ ਐਵਾਰਡ ਪ੍ਰੋਗਰਾਮ 8 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਅਤੇ ਅੱਲ੍ਹੜ ਉਮਰ ਦੇ ਨੌਜਵਾਨਾਂ ਨੂੰ ਦਿਤਾ ਜਾਂਦਾ ਹੈ, ਜਿਨ੍ਹਾਂ ਨੇ ਵਾਤਾਵਰਣ ਦੇ ਸਭ ਤੋਂ ਵੱਧ ਦਬਾਅ ਵਾਲੇ ਮੁੱਦਿਆਂ ਨੂੰ ਹੱਲ ਕਰਨ ਲਈ ਕੰਮ ਕੀਤਾ ਹੈ।

ਇਹ ਵੀ ਪੜ੍ਹੋ: ਖਤਰੇ ਦੇ ਨਿਸ਼ਾਨ ਤੋਂ 5 ਫੁੱਟ ਹੇਠਾਂ ਪਹੁੰਚਿਆ ਭਾਖੜਾ ਡੈਮ ਦਾ ਪਾਣੀ; ਹੜ੍ਹ ਪ੍ਰਭਾਵਤ ਇਲਾਕਿਆਂ ਨੂੰ ਲੈ ਕੇ ਰਾਹਤ ਭਰੀ ਖ਼ਬਰ

‘ਇੰਟਰਨੈਸ਼ਨਲ ਯੰਗ ਈਕੋ-ਹੀਰੋ’ ਪੁਰਸਕਾਰ ਲਈ ਨਾਵਾਂ ਦੀ ਚੋਣ ਵਾਤਾਵਰਣ ਵਿਗਿਆਨ, ਜੀਵ ਵਿਗਿਆਨ ਅਤੇ ਸਿਖਿਆ ਮਾਹਰਾਂ ਦੀ ਇਕ ਕਮੇਟੀ ਦੁਆਰਾ ਕੀਤੀ ਜਾਂਦੀ ਹੈ। ਮੰਗਲਵਾਰ ਨੂੰ ਇਕ ਮੀਡੀਆ ਰਿਲੀਜ਼ ਵਿਚ ਕਿਹਾ ਗਿਆ ਕਿ ਪਿਛਲੇ 20 ਸਾਲਾਂ ਵਿਚ ਐਕਸ਼ਨ ਫ਼ਾਰ ਨੇਚਰ ਨੇ 27 ਦੇਸ਼ਾਂ ਅਤੇ 32 ਅਮਰੀਕੀ ਰਾਜਾਂ ਦੇ 339 ਵਾਤਾਵਰਣ ਨਾਇਕਾਂ ਨੂੰ ਸਨਮਾਨਤ ਕੀਤਾ ਹੈ।    

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement