
ਦੂਜੇ ਨੰਬਰ 'ਤੇ ਮੈਕਸੀਕੋ (1.18 ਕਰੋੜ), ਤੀਜੇ 'ਤੇ ਚੀਨ (1.07 ਕਰੋੜ) ਅਤੇ ਚੌਥੇ ਨੰਬਰ 'ਤੇ ਰੂਸ (1.05 ਕਰੋੜ)
ਸੰਯੁਕਤ ਰਾਸ਼ਟਰ : ਭਾਰਤ 2019 'ਚ 1.75 ਕਰੋੜ ਦੀ ਪ੍ਰਵਾਸੀ ਆਬਾਦੀ ਦੇ ਨਾਲ ਅੰਤਰਰਾਸ਼ਟਰੀ ਪ੍ਰਵਾਸੀਆਂ ਦੇ ਮਾਮਲੇ 'ਚ ਸਭ ਤੋਂ ਉਪਰ ਸੀ। ਸੰਯੁਕਤ ਰਾਸ਼ਟਰ ਵਲੋਂ ਜਾਰੀ ਨਵੇਂ ਅਨੁਮਾਨ 'ਚ ਜਿਸ ਵਿਚ ਕਿਹਾ ਗਿਆ ਹੈ ਕਿ ਗਲੋਬਲ ਪ੍ਰਵਾਸੀਆਂ ਦੀ ਗਿਣਤੀ ਕਰੀਬ 27.2 ਕਰੋੜ ਤਕ ਪਹੁੰਚ ਗਈ ਹੈ।
At 17.5 million, Indian diaspora largest in the world : UN report
ਸੰਯੁਕਤ ਰਾਸ਼ਟਰ ਦੇ ਆਰਥਕ ਤੇ ਸਮਾਜਕ ਕਾਰਜ ਵਿਭਾਗ ਦੇ ਆਬਾਦੀ ਡਿਪਾਰਟਮੈਂਟ ਵਲੋਂ ਮੰਗਲਵਾਰ ਨੂੰ ਜਾਰੀ ਲੇਖ 'ਦ ਇੰਟਰਨੈਸ਼ਨਲ ਮਾਈਗ੍ਰੇਂਟ ਸਟਾਕ 2019' 'ਚ ਅੰਤਰਰਾਸ਼ਟਰੀ ਪਰਵਾਸੀਆਂ ਦੀ ਉਮਰਵਾਰ, ਲਿੰਗਵਾਰ, ਮੂਲ ਦੇਸ਼ ਤੇ ਵਿਸ਼ਵ ਦੇ ਸਾਰੇ ਹਿੱਸਿਆਂ ਦੇ ਆਧਾਰ 'ਤੇ ਗਿਣਤੀ ਦੱਸੀ ਗਈ ਹੈ। ਰੀਪੋਰਟ 'ਚ ਕਿਹਾ ਗਿਆ ਹੈ ਕਿ ਚੋਟੀ ਦੇ 10 ਮੂਲ ਦੇਸ਼ਾਂ ਦੇ ਪਰਵਾਸੀ ਸਾਰੇ ਅੰਤਰਰਾਸ਼ਟਰੀ ਪ੍ਰਵਾਸੀਆਂ ਦੀ ਗਿਣਤੀ ਦਾ ਇਕ ਤਿਹਾਈ ਹੈ। 2019 'ਚ ਵਿਦੇਸ਼ਾਂ 'ਚ ਰਹਿਣ ਵਾਲੇ 1.75 ਕਰੋੜ ਲੋਕਾਂ ਦੇ ਨਾਲ ਪਰਵਾਸੀਆਂ ਦੀ ਗਿਣਤੀ ਦੇ ਮਾਮਲੇ 'ਚ ਭਾਰਤ ਚੋਟੀ 'ਤੇ ਸੀ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਮੈਕਸੀਕੋ (1.18 ਕਰੋੜ), ਤੀਜੇ 'ਤੇ ਚੀਨ (1.07 ਕਰੋੜ), ਫਿਰ ਰੂਸ (1.05 ਕਰੋੜ), ਸੀਰੀਆ (82 ਲੱਖ), ਬੰਗਲਾਦੇਸ਼ (78 ਲੱਖ), ਪਾਕਿਸਤਾਨ (63 ਲੱਖ), ਯੂਕ੍ਰੇਨ (59 ਲੱਖ), ਫਿਲੀਪੀਨ (54 ਲੱਖ) ਤੇ ਅਫਗਾਨਿਸਤਾਨ (51 ਲੱਖ) ਹਨ।
At 17.5 million, Indian diaspora largest in the world : UN report
ਭਾਰਤ ਨੇ 2019 'ਚ 51 ਲੱਖ ਅੰਤਰਰਾਸ਼ਟਰੀ ਪ੍ਰਵਾਸੀਆਂ ਨੂੰ ਦੇਸ਼ 'ਚ ਥਾਂ ਦਿਤੀ। ਹਾਲਾਂਕਿ ਇਹ 2015 ਦੇ 52 ਲੱਖ ਦੇ ਅੰਕੜੇ ਤੋਂ ਘੱਟ ਸੀ। ਅੰਤਰਰਾਸ਼ਟਰੀ ਪ੍ਰਵਾਸੀਆਂ ਨੂੰ ਅਪਣੇ ਦੇਸ਼ ਪਨਾਹ ਦੇਣ ਵਾਲੇ ਮੁਲਕਾਂ 'ਚ ਸਭ ਤੋਂ ਉਪਰ ਯੂਰਪ ਤੇ ਉੱਤਰੀ ਅਮਰੀਕਾ ਹੈ। ਰੀਪੋਰਟ ਤੋਂ ਪਤਾ ਲੱਗਿਆ ਹੈ ਕਿ 2019 'ਚ ਯੂਰਪ 'ਚ 8.2 ਕਰੋੜ ਤੇ ਉੱਤਰੀ ਅਮਰੀਕਾ 'ਚ 5.9 ਕਰੋੜ ਪ੍ਰਵਾਸੀ ਰਹਿ ਰਹੇ ਹਨ। ਨਾਲ ਹੀ ਇਸ 'ਚ ਪਤਾ ਲੱਗਿਆ ਕਿ 2010 ਦੇ ਮੁਕਾਬਲੇ 2019 'ਚ ਪ੍ਰਵਾਸੀਆਂ ਦੀ ਗਿਣਤੀ 5.1 ਕਰੋੜ ਹੋ ਗਈ ਜੋ ਕਿ 23 ਫ਼ੀ ਸਦੀ ਦੇ ਵਾਧੇ ਨੂੰ ਦਰਸ਼ਾਉਂਦੀ ਹੈ।