
ਮੈਕਸਿਕੋ ਸਰਹੱਦ ਦੀਆਂ ਕਈ ਥਾਵਾਂ 'ਤੇ ਰੈਪਿਡ ਡੀਐਨਏ ਜਾਂਚ ਪ੍ਰੋਗਰਾਮ ਚਲਾਇਆ ਜਾ ਰਿਹੈ
ਵਾਸ਼ਿੰਗਟਨ : ਅਮਰੀਕਾ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਊਰਿਟੀ ਦਾ ਕਹਿਣਾ ਹੈ ਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਦੇ ਨਾਲ ਆਉਣ ਵਾਲੇ ਬੱਚੇ ਉਸ ਪਰਵਾਰ ਦਾ ਹਿੱਸਾ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਕਰਨ ਲਈ ਉਨ੍ਹਾਂ ਦੀ ਡੀਐਨਏ ਜਾਂਚ ਕਰਵਾਈ ਜਾਵੇਗੀ।
US DNA tests at border to check for fraud
ਅਮਰੀਕਾ ਮੈਕਸਿਕੋ ਸਰਹੱਦ ਦੀਆਂ ਕਈ ਥਾਵਾਂ 'ਤੇ ਰੈਪਿਡ ਡੀਐਨਏ ਜਾਂਚ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਸਰਹੱਦ ਤੋਂ ਹਰ ਮਹੀਨੇ ਹਜ਼ਾਰਾਂ ਦੀ ਗਿਣਤੀ ਵਿਚ ਨਾਜਾਇਜ਼ ਢੰਗ ਨਾਲ ਲੋਕ ਅਮਰੀਕਾ ਵਿਚ ਦਾਖ਼ਲ ਹੁੰਦੇ ਹਨ। ਇਨ੍ਹਾਂ ਵਿਚ ਕਈ ਪਰਵਾਰ ਵੀ ਹੁੰਦੇ ਹਨ ਜੋ ਅਮਰੀਕਾ ਵਿਚ ਜਾਇਜ਼ ਢੰਗ ਨਾਲ ਪਨਾਹ ਲੈਣਾ ਚਾਹੁੰਦੇ ਹਨ।
US DNA tests at border to check for fraud
ਵਿਭਾਗ ਦਾ ਕਹਿਣਾ ਹੈ ਕਿ ਕਿਉਂਕਿ ਪਰਵਾਰਾਂ ਨੂੰ ਪਨਾਹ ਆਸਾਨੀ ਨਾਲ ਮਿਲ ਜਾਂਦੀ ਹੈ, ਇਸ ਲਈ ਕੁੱਝ ਲੋਕ ਦੂਜਿਆਂ ਦੇ ਬੱਚਿਆਂ ਨੂੰ ਅਪਣਾ ਪਰਵਾਰ ਦਸਦੇ ਹਨ। ਇਸੇ ਤੋਂ ਬਚਣ ਲਈ ਵਿਭਾਗ ਡੀਐਨਏ ਜਾਂਚ ਕਰਵਾ ਰਿਹਾ ਹੈ ਤਾਕਿ ਅਸਲੀ ਪਰਵਾਰ ਨੂੰ ਹੀ ਅਮਰੀਕਾ ਵਿਚ ਪਨਾਹ ਮਿਲ ਸਕੇ।