ਪਾਕਿ ਹਿੰਦੂ ਵਿਦਿਆਰਥਣ ਦੀ ਹੱਤਿਆ ਦੇ ਵਿਰੋਧ ਵਿਚ ਕਰਾਚੀ ਦੀਆਂ ਸੜਕਾਂ ‘ਤੇ ਪ੍ਰਦਰਸ਼ਨ
Published : Sep 18, 2019, 11:37 am IST
Updated : Apr 10, 2020, 7:39 am IST
SHARE ARTICLE
Protest held in Karachi against murder of Hindu girl in pak
Protest held in Karachi against murder of Hindu girl in pak

ਪਾਕਿਸਤਾਨ ਵਿਚ ਸਿੰਧੀ ਹਿੰਦੂ ਲੜਕੀ ਨਮਰਤਾ ਚੰਦਾਨੀ ਦੀ ਹੱਤਿਆ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।

ਕਰਾਚੀ: ਪਾਕਿਸਤਾਨ ਵਿਚ ਸਿੰਧੀ ਹਿੰਦੂ ਲੜਕੀ ਨਮਰਤਾ ਚੰਦਾਨੀ ਦੀ ਹੱਤਿਆ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਦੇਰ ਰਾਤ ਕਰਾਚੀ ਦੀਆਂ ਸੜਕਾਂ ‘ਤੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਮੈਡੀਕਲ ਦੀ ਵਿਦਿਆਰਥਣ ਨਮਰਤਾ ਦੀ ਲਾਸ਼ ਉਸ ਦੇ ਹੋਸਟਲ ਵਿਚ ਸ਼ੱਕੀ ਹਾਲਤ ਵਿਚ ਮਿਲੀ ਸੀ। ਉਸ ਦੇ ਗਲੇ ‘ਤੇ ਰੱਸੀ ਬੰਨੀ ਹੋਈ ਸੀ। ਨਮਰਤਾ ਦੇ ਭਰਾ ਨੇ ਹੱਤਿਆ ਦਾ ਇਲਜ਼ਾਮ ਲਗਾਇਆ ਹੈ।

ਮ੍ਰਿਤਕ ਨਮਰਤਾ ਚੰਦਾਨੀ ਪਾਕਿਸਤਾਨ ਦੀ ਸਿੰਧ ਸੂਬੇ ਦੇ ਲਰਕਾਨਾ ਵਿਚ ਇਕ ਮੈਡੀਕਲ ਕਾਲਜ ਵਿਚ ਵਿਦਿਆਰਥਣ ਸੀ। ਖਬਰਾਂ ਮੁਤਾਬਕ ਯੂਨੀਵਰਸਿਟੀ ਪ੍ਰਸ਼ਾਸਨ ਨੇ ਸ਼ੱਕ ਜਤਾਇਆ ਹੈ ਕਿ ਹੋ ਸਕਦਾ ਹੈ ਵਿਦਿਆਰਥਣ ਨੇ ਖੁਦਕੁਸ਼ੀ ਕੀਤੀ ਹੋਵੇ ਪਰ ਉਸ ਦੇ ਪਰਵਾਰ ਨੇ ਹੱਤਿਆ ਦਾ ਇਲਜ਼ਾਮ ਲਗਾਇਆ ਹੈ। ਨਮਰਤਾ ਸ਼ਹੀਦ ਮੋਹਤਰਮਾ ਬੇਨਜ਼ੀਰ ਭੁੱਟੋ ਮੈਡੀਕਲ ਯੂਨੀਵਰਸਿਟੀ ਦੇ ਬੀਬੀ ਆਸੀਫ਼ਾ ਡੈਂਟਲ ਕਾਲਜ ਦੀ ਬੀਡੀਐਸ ਦੀ ਆਖਰੀ ਸਾਲ ਦੀ ਵਿਦਿਆਰਥਣ ਸੀ।

ਇਸ ਹੱਤਿਆ ਦੇ ਵਿਰੋਧ ਵਿਚ ਕਰਾਚੀ ਵਿਚ ਦੇਰ ਰਾਤ ਵੱਡੀ ਗਿਣਤੀ ਵਿਚ ਲੋਕ ਸੜਕਾਂ ‘ਤੇ ਨਿਕਲ ਆਏ ਅਤੇ ਪ੍ਰਦਰਸ਼ਨ ਕੀਤਾ। ਇਹਨਾਂ ਲੋਕਾਂ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਇਸ ਮਾਮਲੇ ਨੂੰ ਲੈ ਕੇ ਹਿੰਦੂ ਸਮਾਜ ਦੇ ਲੋਕ ਵੀ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥਣ ਦਾ ਸਬੰਧ ਘੋਟਕੀ ਜ਼ਿਲ੍ਹੇ ਦੇ ਮੀਰਪੁਰ ਮਥੇਲੋ ਸ਼ਹਿਰ ਦੇ ਇਕ ਵੱਡੇ ਵਪਾਰਕ ਪਰਵਾਰ ਨਾਲ ਹੈ। ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਰਵਾਰ ਨੂੰ ਸੌਂਪ ਦਿੱਤਾ ਗਿਆ ਹੈ।

ਇਸੇ ਇਲਾਕੇ ਵਿਚ ਹੀ ਕੁੱਝ ਦਿਨ ਪਹਿਲਾਂ ਇਕ ਹਿੰਦੂ ਅਧਿਆਪਕ ਦੇ ਨਾਲ ਵੀ ਨਿੰਦਾ ਦਾ ਇਲਜ਼ਾਮ ਲਗਾ ਕੇ ਕੁੱਟਮਾਰ ਕੀਤੀ ਗਈ ਸੀ। ਨਮਰਤਾ ਦੀ ਪ੍ਰੀਖਿਆ ਚੱਲ ਰਹੀ ਸੀ ਅਤੇ ਇਕ ਦਿਨ ਪਹਿਲਾਂ ਹੀ ਉਹਨਾਂ ਨੇ ਪੇਪਰ ਦੀ ਪਰੀਖਿਆ ਦਿੱਤੀ ਸੀ। ਯੂਨੀਵਰਸਿਟੀ ਦੇ ਰਜ਼ਿਸਟਰਾਰ ਡਾਕਟਰ ਸ਼ਾਹਿਦਾ ਨੇ ਘਟਨਾ ਦੀ ਰਿਪੋਰਟ ਸਿੰਧ ਦੇ ਮੁੱਖ ਮੰਤਰੀ ਨੂੰ ਭੇਜੀ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ ਅਤੇ ਵਿਦਿਆਰਥਣ ਦੇ ਮਾਤਾ-ਪਿਤਾ ਦੀ ਹਰ ਮਦਦ ਕਰਨ ਲਈ ਕਿਹਾ ਹੈ।


ਡਾਕਟਰ ਨਮਰਤਾ ਦੇ ਭਰਾ ਡਾਕਟਰ ਵਿਸ਼ਾਲ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਹਨਾਂ ਦੀ ਭੈਣ ਦੀ ਹੱਤਿਆ ਕੀਤੀ ਗਈ ਹੈ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਘਟਨਾ ਤੋਂ ਦੋ ਘੰਟੇ ਪਹਿਲਾਂ ਨਿਮਰਤਾ ਨੇ ਕਾਲਜ ਵਿਚ ਮਠਿਆਈ ਵੰਡੀ ਸੀ। ਅਜਿਹਾ ਨਹੀਂ ਹੋ ਸਕਦਾ ਕਿ ਉਹ ਦੋ ਘੰਟੇ ਬਾਅਦ ਖੁਦਕੁਸ਼ੀ ਕਰ ਲਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement