
ਮਰਨ ਵਾਲਿਆਂ ਦੀ ਗਿਣਤੀ ਵੱਧਣ ਦਾ ਖਦਸ਼ਾ
ਕਾਬੁਲ : ਅਫਗਾਨਿਸਤਾਨ ਦੇ ਪੱਛਮੀ ਘੋਰ ਸੂਬੇ ਵਿਚ ਐਤਵਾਰ ਨੂੰ ਆਤਮਘਾਤੀ ਕਾਰ ਬੰਬ ਧਮਾਕਾ ਕੀਤਾ ਗਿਆ । ਇਸ ਬੰਬ ਹਮਲੇ ਵਿਚ ਕਰੀਬ 12 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ । ਕਤਰ ਵਿਚ ਤਾਲਿਬਾਨ ਅਤੇ ਅਫਗਾਨਿਸਤਾਨ ਸਰਕਾਰ ਦੇ ਪ੍ਰਤੀਨਿਧੀਆਂ ਵਿਚ ਵਾਰਤਾ ਦੇ ਦੌਰਾਨ ਇਹ ਹਮਲਾ ਹੋਇਆ ਹੈ ।
Suicide car bomb explodes
ਘੋਰ ਵਿਚ ਹਸਪਤਾਲ ਦੇ ਪ੍ਰਮੁੱਖ ਮੁਹੰਮਦ ਉਮਰ ਲਲਜਾਦ ਨੇ ਕਿਹਾ ਕਿ ਐਮਰਜੈਂਸੀ ਵਿਭਾਗ ਦੇ ਕਰਮਚਾਰੀ ਗੰਭੀਰ ਅਤੇ ਸਧਾਰਨ ਰੂਪ ਵਿਚ ਜ਼ਖ਼ਮੀ ਹੋਏ ਲੋਕਾਂ ਦਾ ਇਲਾਜ ਕਰ ਰਹੇ ਹਨ। ਉਹਨਾਂ ਨੇ ਮਰਨ ਵਾਲਿਆਂ ਦੀ ਗਿਣਤੀ ਵੱਧਣ ਦਾ ਖਦਸ਼ਾ ਵੀ ਜ਼ਾਹਰ ਕੀਤਾ ਹੈ । ਗ੍ਰਹਿ ਮੰਤਰਾਲੇ ਨੇ ਬੁਲਾਰੇ ਤਾਰਿਕ ਆਰਨ ਨੇ ਕਿਹਾ ਕਿ ਕਾਰ ਬੰਬ ਹਮਲਾ ਸੂਬਾਈ ਪੁਲਿਸ ਪ੍ਰਮੁੱਖ ਦੇ ਦਫਤਰ ਦੇ ਮੁੱਖ ਦਰਵਾਜ਼ੇ 'ਤੇ ਕੀਤਾ ਗਿਆ ।
ਘੋਰ ਵਿਚ ਹੋਏ ਹਮਲੇ ਦੀ ਫਿਲਹਾਲ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ । ਦੇਸ਼ ਵਿਚ ਦਹਾਕਿਆਂ ਤੋਂ ਜਾਰੀ ਯੁੱਧ ਨੂੰ ਖਤਮ ਕਰਨ ਦੇ ਲਈ ਇਹ ਵਾਰਤਾ ਹੋ ਰਹੀ ਹੈ।