ਫਿਲੀਪੀਨਜ਼ ਵਿੱਚ ਚੀਨੀ ਔਰਤ ਨੂੰ ਕੀਤਾ ਅਗਵਾ, ਛੱਡਣ ਦੇ ਬਦਲੇ ਅਗਵਾਕਾਰਾਂ ਨੇ ਮੰਗੀ ਡੇਢ ਕਰੋੜ ਰੁਪਏ ਦੀ ਫਿਰੌਤੀ
Published : Oct 18, 2022, 3:03 pm IST
Updated : Oct 18, 2022, 3:03 pm IST
SHARE ARTICLE
A Chinese woman was kidnapped in the Philippines
A Chinese woman was kidnapped in the Philippines

ਔਰਤ ਨੂੰ ਅਗਵਾ ਕਰ ਕੇ 20 ਦਿਨਾਂ ਲਈ ‘ਕੁੱਤੇ ਦੇ ਪਿੰਜਰੇ’ ਵਿੱਚ ਕੈਦ ਕਰ ਕੇ ਰੱਖਿਆ ਗਿਆ

 

ਫਿਲੀਪੀਨਜ਼ ਚ ਇਕ ਔਰਤ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੀ ਖ਼ਬਰ ਸਾਹਮਣੇ ਆਈ ਹੈ। ਔਰਤ ਨੂੰ ਅਗਵਾ ਕਰ ਕੇ 20 ਦਿਨਾਂ ਲਈ ‘ਕੁੱਤੇ ਦੇ ਪਿੰਜਰੇ’ ਵਿੱਚ ਕੈਦ ਕਰ ਕੇ ਰੱਖਿਆ ਗਿਆ। ਅਗਵਾਕਾਰਾਂ ਨੇ ਔਰਤ ਨੂੰ ਛੱਡਣ ਦੇ ਬਦਲੇ ਮਹਿਲਾ ਦੇ ਪ੍ਰੇਮੀ ਤੋਂ ਡੇਢ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਹਾਲਾਂਕਿ ਮਹਿਲਾ ਕਿਸੇ ਤਰ੍ਹਾਂ ਇਨ੍ਹਾਂ ਬਦਮਾਸ਼ਾਂ ਦੇ ਚੁੰਗਲ ‘ਚੋਂ ਭੱਜ ਗਈ। ਹੁਣ ਪੁਲਿਸ ਅਗਵਾਕਾਰਾਂ ਦੀ ਭਾਲ ਕਰ ਰਹੀ ਹੈ।

ਜਿਸ ਔਰਤ ਨੂੰ ਅਗਵਾ ਕੀਤਾ ਗਿਆ ਸੀ, ਉਹ ਸ਼ੰਘਾਈ (ਚੀਨ) ਦੀ ਵਸਨੀਕ ਹੈ। ਅਗਵਾ ਕਰਨ ਦੀ ਇਹ ਘਟਨਾ ਫਿਲੀਪੀਨਜ਼ ਵਿੱਚ ਵਾਪਰੀ ਹੈ। ਬਟੰਗਸ ਸ਼ਹਿਰ ਵਿੱਚ ਹੀ ਔਰਤ ਨੂੰ 3 ਹਫ਼ਤਿਆਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ ਸੀ।

ਜਦੋਂ ਔਰਤ ਅਗਵਾ ਹੋਈ ਉਦੋਂ ਹੀ ਉਸ ਦੇ ਬੁਆਏਫ੍ਰੈਂਡ ਨੂੰ ਇੱਕ ਅਣਜਾਣ ਨੰਬਰ ਤੋਂ ਇੱਕ ਵੀਡੀਓ ਪ੍ਰਾਪਤ ਹੋਇਆ, ਜਿਸ ਵਿੱਚ ਉਸ ਦੀ ਪ੍ਰੇਮਿਕਾ ਨੂੰ ਬੇਸਬਾਲ ਬੈਟ ਨਾਲ ਕੁੱਟਿਆ ਜਾ ਰਿਹਾ ਸੀ। ਪੀੜਤ ਔਰਤ ਦੇ ਦੱਸਣ ‘ਤੇ ਪੁਲਿਸ ਨੇ ਉਸ ਘਰ ‘ਤੇ ਛਾਪਾ ਮਾਰਿਆ ਜਿੱਥੇ ਉਸ ਨੂੰ ਅਗਵਾ ਕੀਤਾ ਗਿਆ ਸੀ। ਪਰ, ਅਗਵਾਕਾਰ ਉਥੋਂ ਫਰਾਰ ਹੋ ਗਏ ਸਨ। ਪੁਲਿਸ ਨੂੰ ਮੌਕੇ ਤੋਂ ਇੱਕ ਕੁੱਤੇ ਦਾ ਪਿੰਜਰਾ ਮਿਲਿਆ, ਜਿਸ ’ਚੋਂ ਕੁਝ ਸਿਰਹਾਣੇ ਤੇ ਕੰਬਲ ਬਰਾਮਦ ਹੋਇਆ।

ਚੀਨੀ ਔਰਤ ਨੂੰ ਏਂਜਲਸ ਸ਼ਹਿਰ ਤੋਂ ਅਗਵਾ ਕੀਤਾ ਗਿਆ ਸੀ, ਉਹ ਘਟਨਾ ਵਾਲੇ ਦਿਨ ਆਪਣੇ ਬੁਆਏਫ੍ਰੈਂਡ ਨਾਲ ਕਲੱਬ ਗਈ ਸੀ। ਅਗਵਾ ਕਰਨ ਵਾਲੇ ਵਿਅਕਤੀਆਂ ਵਿੱਚੋਂ ਦੋ ਚੀਨੀ ਅਤੇ ਇੱਕ ਫਿਲੀਪੀਨਜ਼ ਦਾ ਨਾਗਰਿਕ ਸੀ।

ਇਸ ਦੇ ਨਾਲ ਹੀ ਇਸ ਮਾਮਲੇ ‘ਚ ਬ੍ਰਿਗੇਡੀਅਰ ਜਨਰਲ ਦਾ ਬਿਆਨ ਵੀ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ। ਆਪਣੇ ਫਾਇਦੇ ਲਈ ਆਮ ਜਨਤਾ ਨੂੰ ਨਿਸ਼ਾਨਾ ਬਣਾਉਣ ਵਾਲੇ ਅਜਿਹੇ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
 

SHARE ARTICLE

ਏਜੰਸੀ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement