ਪਤੀਆਂ ਨੂੰ ਇਨਸਾਫ਼ ਦਿਵਾਉਣ ਲਈ ਚੀਨ ਦੀ ਔਰਤਾਂ ਨੇ ਮੁੰਡਵਾਇਆ ਸਿਰ
Published : Dec 18, 2018, 4:01 pm IST
Updated : Dec 18, 2018, 4:01 pm IST
SHARE ARTICLE
Wife of detained China activist goes bald for justice
Wife of detained China activist goes bald for justice

ਚੀਨ ਵਿਚ ਜੇਲ੍ਹ 'ਚ ਬੰਦ ਅਪਣੇ ਪਤੀਆਂ ਨੂੰ ਨਿਆਂ ਦਿਵਾਉਣ ਲਈ ਪਤਨੀਆਂ ਨੇ ਅਪਣੇ ਸਿਰ ਦੇ ਵਾਲ ਮੁੰਡਵਾ ਕੇ ਪ੍ਰਦਰਸ਼ਨ ਕੀਤਾ। ਪੇਸ਼ੇ ਤੋਂ ਵਕੀਲ ਅਤੇ ਉਨ੍ਹਾਂ ਦੇ ...

ਪੇਇਚਿੰਗ (ਭਾਸ਼ਾ) :- ਚੀਨ ਵਿਚ ਜੇਲ੍ਹ 'ਚ ਬੰਦ ਅਪਣੇ ਪਤੀਆਂ ਨੂੰ ਨਿਆਂ ਦਿਵਾਉਣ ਲਈ ਪਤਨੀਆਂ ਨੇ ਅਪਣੇ ਸਿਰ ਦੇ ਵਾਲ ਮੁੰਡਵਾ ਕੇ ਪ੍ਰਦਰਸ਼ਨ ਕੀਤਾ। ਪੇਸ਼ੇ ਤੋਂ ਵਕੀਲ ਅਤੇ ਉਨ੍ਹਾਂ ਦੇ  ਤਿੰਨ ਸਮਰਥਕ ਚੀਨ ਦੀ ਜੇਲ੍ਹ ਵਿਚ ਬੰਦ ਹਨ ਅਤੇ ਬਾਹਰ ਉਨ੍ਹਾਂ ਦੀ ਪਤਨੀਆਂ ਨੇ ਅਪਣੇ ਪਤੀਆਂ ਨੂੰ ਆਜ਼ਾਦ ਕਰਾਉਣ ਲਈ ਪ੍ਰਦਰਸ਼ਨ ਕੀਤਾ। ਚਾਰਾਂ ਔਰਤਾਂ ਨੇ ਕਿਹਾ ਕਿ ਦੇਸ਼ ਵਿਚ ਕਨੂੰਨ ਦਾ ਰਾਜ ਖਤਮ ਹੋ ਗਿਆ ਹੈ ਅਤੇ ਇਸ ਦੇ ਵਿਰੋਧ ਵਿਚ ਉਨ੍ਹਾਂ ਨੇ ਹਾਂਗਸੇਕੁਨ ਹਾਈ ਕੋਰਟ ਦੇ ਸਾਹਮਣੇ ਪ੍ਰਦਰਸ਼ਨ ਕੀਤਾ।

ChinaChina

ਔਰਤਾਂ ਪ੍ਰਦਰਸ਼ਨ ਕਰਦੀਆਂ ਹੋਈਆਂ ਕਹਿ ਰਹੀਆਂ ਸਨ, ਅਸੀਂ ਗੰਜੇ ਸਿਰ ਨਾਲ ਰਹਿ ਸਕਦੀਆਂ ਹਾਂ ਪਰ ਦੇਸ਼ ਵਿਚ ਕਨੂੰਨ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਚੀਨ ਵਿਚ ਸਿਰ ਗੰਜਾ ਕਰਾਉਣ ਅਤੇ ਕਨੂੰਨ ਦਾ ਰਾਜ ਖਤਮ ਹੋਣ ਦੀ ਹਾਲਤ ਨੂੰ 'ਵੁਫਾ' ਕਿਹਾ ਜਾਂਦਾ ਹੈ। ਇਨ੍ਹਾਂ ਔਰਤਾਂ ਦੇ ਪਤੀ ਨੂੰ 9 ਜੁਲਾਈ 2015 ਨੂੰ ਪ੍ਰਦਰਸ਼ਨ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ChinaChina

ਜ਼ਮੀਨ ਐਕਵਾਇਰ ਦੇ ਵਿਰੁੱਧ ਵਕੀਲ ਅਤੇ ਉਨ੍ਹਾਂ ਦੇ 3 ਸਮਰਥਕ ਪ੍ਰਦਰਸ਼ਨ ਕਰ ਰਹੇ ਸਨ। ਇਨ੍ਹਾਂ ਗ੍ਰਿਫ਼ਤਾਰ 4 ਕਰਮਚਾਰੀਆਂ ਨੂੰ ਰਾਜ ਸ਼ਕਤੀ ਦੇ ਵਿਰੁੱਧ ਜਾਣ ਦੇ ਇਲਜ਼ਾਮ 2016 ਵਿਚ ਤੈਅ ਕੀਤੇ ਗਏ। ਗ੍ਰਿਫ਼ਤਾਰ ਵਕੀਲ ਵਾਂਗ 200 ਵਕੀਲਾਂ ਵਿਚੋਂ ਇਕੱਲੇ ਹਨ ਜਿਨ੍ਹਾਂ ਨੂੰ ਅਰੇਸਟ ਕੀਤਾ ਗਿਆ। ਵਾਂਗ ਦੀ ਰਿਹਾਈ ਲਈ ਪ੍ਰਦਰਸ਼ਨ ਕਰ ਰਹੇ ਉਨ੍ਹਾਂ ਦੀ ਪਤਨੀ ਲੀ ਵੇਂਜੁਈ ਨੇ ਕਿਹਾ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਸ ਕੇਸ ਵਿਚ ਨਿਯਮਾਂ ਦਾ ਪਾਲਣ ਕਿਉਂ ਨਹੀਂ ਕੀਤਾ ਜਾ ਰਿਹਾ ਹੈ।

ਪਿਛਲੇ 3 ਸਾਲ ਵਿਚ ਸਾਡੇ ਵੱਲੋਂ 30 ਤੋਂ ਜ਼ਿਆਦਾ ਰਿਹਾਈ ਦੀ ਅਪੀਲ ਦੇ ਪੱਤਰ ਗਏ ਪਰ ਹਲੇ ਤੱਕ ਇਕ ਦਾ ਵੀ ਜਵਾਬ ਨਹੀਂ ਮਿਲਿਆ ਹੈ। ਲੀਊ ਏਰਮਿਨ ਸਾਮਾਜਕ ਕਰਮਚਾਰੀ ਜਹੀ ਯਾਨੀਮ ਦੀ ਪਤਨੀ ਹਨ। ਪ੍ਰਦਰਸ਼ਨ ਕਰ ਰਹੀ ਲੀਊ ਨੇ ਕਿਹਾ ਕਿ ਜੇਲ੍ਹ ਵਿਚ ਬੰਦ ਮੇਰੇ ਪਤੀ ਨੂੰ ਪ੍ਰਤਾੜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਯਾਤਨਾ ਦਿਤੀ ਜਾ ਰਹੀ ਹੈ ਅਤੇ ਸਰਕਾਰੀ ਅਧਿਕਾਰੀ ਸਾਡੇ ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement