ਚੀਨ ‘ਚ iphone ਦੀ ਵਿਕਰੀ ‘ਤੇ ਅਦਾਲਤ ਨੇ ਲਗਾਈ ਪਾਬੰਦੀ
Published : Dec 12, 2018, 5:04 pm IST
Updated : Dec 12, 2018, 5:04 pm IST
SHARE ARTICLE
Court prohibits the sale of iPhone in China
Court prohibits the sale of iPhone in China

ਚੀਨ ਦੀ ਇਕ ਅਦਾਲਤ ਨੇ ਅਮਰੀਕਾ ਦੀ ਦਿੱਗਜ ਸਮਾਰਟ ਫ਼ੋਨ ਕੰਪਨੀ ਐਪਲ ਦੇ ਕੁੱਝ ਸਮਾਰਟ ਫ਼ੋਨਾਂ ਦੀ ਵਿਕਰੀ ‘ਤੇ...

ਬੀਜਿੰਗ (ਭਾਸ਼ਾ) : ਚੀਨ ਦੀ ਇਕ ਅਦਾਲਤ ਨੇ ਅਮਰੀਕਾ ਦੀ ਦਿੱਗਜ ਸਮਾਰਟ ਫ਼ੋਨ ਕੰਪਨੀ ਐਪਲ ਦੇ ਕੁੱਝ ਸਮਾਰਟ ਫ਼ੋਨਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿਤੀ ਹੈ। ਇਸ ਪਾਬੰਦੀ ਦੇ ਬਾਵਜੂਦ ਚੀਨ ਦੇ ਐਪਲ ਸਟੋਰਾਂ ਵਿਚ ਮੰਗਲਵਾਰ ਨੂੰ ਕੰਮ-ਕਾਜ ਇਕੋ ਜਿਹਾ ਵੇਖਿਆ ਗਿਆ। ਅਮਰੀਕਾ ਦੀ ਮੰਗ ਉਤੇ ਹੁਆਵੇ ਦੀ ਇਕ ਅਧਿਕਾਰੀ ਦੀ ਗ੍ਰਿਫ਼ਤਾਰੀ ਦੇ ਕਾਰਨ ਅਮਰੀਕੀ ਸਮਾਰਟ ਫ਼ੋਨ ਕੰਪਨੀ ਨੂੰ ਹਾਲਾਂਕਿ ਚੀਨ ਵਿਚ ਰਾਸ਼ਟਰਵਾਦੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

iphoneiphoneਐਪਲ ਦੇ ਫ਼ੋਨ ‘ਤੇ ਪਾਬੰਦੀ ਲਗਾਉਣ ਦੀ ਬੇਨਤੀ ਅਮਰੀਕੀ ਚਿਪ ਨਿਰਮਾਤਾ ਕੰਪਨੀ ਕਵਾਲਕਾਮ ਨੇ ਕੀਤੀ ਸੀ। ਕਵਾਲਕਾਮ ਦੇ ਮੁਤਾਬਕ ਫੂਝੋ ਇੰਟਰਮੀਡੀਏਟ ਪੀਪੁਲਸ ਕੋਰਟ ਨੇ ਐਪਲ ਦੀਆਂ ਚਾਰ ਸਹਾਇਕ ਕੰਪਨੀਆਂ ਨੂੰ ਆਈਫ਼ੋਨ ਦੇ ਪੁਰਾਣੇ ਮਾਡਲਾਂ ਦੀ ਵਿਕਰੀ ਰੋਕਣ ਦਾ ਹੁਕਮ ਦਿਤਾ ਹੈ। ਇਸ ਹੁਕਮ ਵਿਚ ਆਉਣ ਵਾਲੇ ਫੋਨਾਂ ਵਿਚ ਆਈਫ਼ੋਨ 7, 7 ਪਲੱਸ, ਆਈਫ਼ੋਨ 8 ਅਤੇ 8 ਪਲੱਸ ਵੀ ਸ਼ਾਮਲ ਹਨ।

ਬੀਜਿੰਗ, ਸ਼ੰਘਾਈ ਅਤੇ ਫੂਝੋ  ਦੇ ਐਪਲ ਸਟੋਰਸ ਨੇ ਹਾਲਾਂਕਿ ਕੰਪਨੀ ਦੇ ਬਿਆਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਪੁਰਾਣੇ ਮਾਡਲਸ ਨੂੰ ਅਜੇ ਵੀ ਵੇਚ ਰਹੇ ਹਨ। ਐਪਲ ਨੇ ਕਿਹਾ ਸੀ ਕਿ ਉਨ੍ਹਾਂ ਦੇ ਸਾਰੇ ਫ਼ੋਨ ਚੀਨ ਵਿਚ ਉਪਲੱਬਧ ਹੈ। ਬੀਜਿੰਗ ਦੇ ਇਕ ਐਪਲ ਸਟੋਰ ਦੇ ਸੇਲਸ ਕਰਮਚਾਰੀ ਨੇ ਕਿਹਾ ਕਿ ਆਈਫ਼ੋਨ ਦੀ ਵਿਕਰੀ ਉਤੇ ਪਾਬੰਦੀ ਲਗਾਉਣ ਦੇ ਅਦਾਲਤੀ ਹੁਕਮ ਦੇ ਬਾਰੇ ਵਿਚ ਉਨ੍ਹਾਂ ਨੂੰ ਅੰਦਰੂਨੀ ਪੱਧਰ ‘ਤੇ ਕੋਈ ਸੂਚਨਾ ਨਹੀਂ ਮਿਲੀ ਹੈ।

iphoneiphoneਰਿਸਰਚ ਕੰਪਨੀ ਆਈਡੀਸੀ ਦੇ ਉੱਚ ਬਾਜ਼ਾਰ ਵਿਸ਼ਲੇਸ਼ਕ ਵਾਂਗ ਸ਼ੀ ਨੇ ਕਿਹਾ ਕਿ ਜੇਕਰ ਪਾਬੰਦੀ ਲਾਗੂ ਹੁੰਦੀ ਹੈ, ਤਾਂ ਚੀਨ ਵਿਚ 940 ਡਾਲਰ (ਕਰੀਬ 67,000 ਰੁਪਏ) ਤੋਂ ਹੇਠਾਂ ਵਾਲਾ ਕੋਈ ਐਪਲ ਉਤਪਾਦਨ ਨਹੀਂ ਮਿਲੇਗਾ। ਇਸ ਤੋਂ ਹੁਆਵੇ ਵਰਗੇ ਚੀਨ ਦੇ ਬਰਾਂਡਾਂ ਨੂੰ ਕਾਫ਼ੀ ਮੁਨਾਫ਼ਾ ਮਿਲੇਗਾ। ਅਮਰੀਕੀ ਕੰਪਨੀਆਂ ਕਵਾਲਕਾਮ ਅਤੇ ਐਪਲ ਦੇ ਵਿਚ ਪੇਟੇਂਟ ਦੇ ਮਸਲੇ ਉਤੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।

ਕਵਾਲਕਾਮ ਨੇ ਐਪਲ ਦੇ ਉਤਪਾਦਾਂ ਉਤੇ ਪਾਬੰਦੀ ਦੀ ਬੇਨਤੀ ਇਸ ਪ੍ਰਸੰਘ ਵਿਚ ਕੀਤੀ ਸੀ। ਉਧਰ ਚੀਨ ਦੀ ਕੰਪਨੀ ਹੁਆਵੇ ਦੀ ਮੁੱਖ ਵਿੱਤੀ ਅਧਿਕਾਰੀ  ਦੇ ਕਨੇਡਾ ਵਿਚ ਅਮਰੀਕੀ ਸ਼ਹਿ ਉਤੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਐਪਲ ਨੂੰ ਇਨ੍ਹਾਂ ਦਿਨੀਂ ਚੀਨ ਵਿਚ ਰਾਸ਼ਟਰਵਾਦੀ ਲਹਿਰ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement