
ਇਸ ਤੋਂ ਬਾਅਦ ਯੂਰਪੀਅਨ ਯੂਨੀਅਨ 2 ਹੋਰ ਦੇਸ਼ਾਂ ਰੋਮਾਨੀਆ ਅਤੇ ਬੁਲਗਾਰੀਆ ਨੂੰ ਵੀ ਸ਼ੈਨੇਗਨ ਵਿੱਚ ਲਿਆ ਰਿਹਾ ਹੈ
ਨਵੀਂ ਦਿੱਲੀ: 10 ਸਾਲਾਂ ਬਾਅਦ ਸ਼ੈਨੇਗਨ ਨੇ ਕੀਤਾ ਆਪਣੀਆਂ ਸਰਹੱਦਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਤੇ 1 ਜਨਵਰੀ 2023 ਤੋਂ ਕ੍ਰੋਏਸ਼ੀਆ ਸ਼ੈਨੇਗਨ ਦਾ ਇਕ ਨਵਾਂ ਮੈਂਬਰ ਬਣ ਜਾਵੇਗਾ। ਨਵੇਂ ਸਾਲ ਤੋਂ ਯੂਰਪੀਅਨ ਯੂਨੀਅਨ ਦੇ ਸ਼ੈਨੇਗਨ ਦੇਸ਼ਾਂ ਦੀ ਗਿਣਤੀ 27 ਹੋ ਜਾਵੇਗੀ। ਇਸ ਤੋਂ ਬਾਅਦ ਯੂਰਪੀਅਨ ਯੂਨੀਅਨ 2 ਹੋਰ ਦੇਸ਼ਾਂ ਰੋਮਾਨੀਆ ਅਤੇ ਬੁਲਗਾਰੀਆ ਨੂੰ ਵੀ ਸ਼ੈਨੇਗਨ ਵਿੱਚ ਲਿਆ ਰਿਹਾ ਹੈ ਪਰ ਇਨ੍ਹਾਂ ਦੇਸ਼ਾਂ ਸਬੰਧੀ ਯੂਰਪੀਅਨ ਦੇਸ਼ ਨੀਂਦਰਲੈਂਡਜ਼ ਤੇ ਆਸਟਰੀਆ ਦੇ ਵਿਰੋਧ ਕਾਰਨ ਆਪਸੀ ਸਹਿਮਤੀ ਨਹੀਂ ਬਣ ਪਾ ਰਹੀ, ਜਦੋਂ ਕਿ ਯੂਰਪੀਅਨ ਕਮਿਸ਼ਨ ਦੇ ਅਨੁਸਾਰ ਬੁਲਗਾਰੀਆ ਅਤੇ ਰੋਮਾਨੀਆ ਸੰਨ 2011 ਤੋਂ ਹੀ ਸ਼ੈਨੇਗਨ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ।
ਹਾਲ ਹੀ 'ਚ ਡੱਚ ਸਰਕਾਰ ਅਨੁਸਾਰ ਬੁਲਗਾਰੀਆ ਅਜੇ ਤੱਕ ਸ਼ੈਨੇਗਨ ਖੇਤਰ ਵਿੱਚ ਸ਼ਾਮਲ ਹੋਣ ਦੀਆਂ ਸ਼ਰਤਾਂ ਪੂਰਾ ਨਹੀਂ ਕਰਦਾ। ਡੱਚ ਦੇ ਵਿਦੇਸ਼ ਮੰਤਰੀ ਵੋਪਕੇ ਹੋਕੇਸਟਰਾ ਨੇ ਕਿਹਾ ਕਿ ਬੁਲਗਾਰੀਆ ਦੀ ਮੈਂਬਰਸ਼ਿਪ ਨੂੰ ਸਵੀਕਾਰ ਕਰਨਾ ਜਲਦਬਾਜ਼ੀ ਸੀ, ਜਦੋਂ ਕਿ ਡੱਚ ਪ੍ਰਧਾਨ ਮੰਤਰੀ ਮਾਰਕ ਰੁਟੇ ਨੇ ਆਸ ਪ੍ਰਗਟਾਈ ਹੈ ਕਿ ਬੁਲਗਾਰੀਆ ਅਗਲੇ ਸਾਲ ਸ਼ੈਨੇਗਨ ਵਿੱਚ ਸ਼ਾਮਲ ਹੋ ਜਾਵੇਗਾ। ਬੁਲਗਾਰੀਆ ਦੇ ਉਪ ਪ੍ਰਧਾਨ ਮੰਤਰੀ ਇਵਾਨ ਡੇਮਰਡਜ਼ਾਈਵ ਨੇ ਕੌਂਸਲ ਦੇ ਅੰਤ ਵਿੱਚ ਕਿਹਾ ਕਿ ਇਸ ਸਾਲ ਜਾਂ ਅਗਲੇ ਸਾਲ 'ਚ ਸਮੱਸਿਆ ਦਾ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਬੁਲਗਾਰੀਆ ਨੇ ਬਹੁਤ ਵਧੀਆ ਵਿਵਹਾਰ ਕੀਤਾ।
ਯੂਰਪੀਅਨ ਕਮਿਸ਼ਨ ਦੇ ਸਿੱਟੇ, ਰਿਪੋਰਟਾਂ ਅਤੇ ਰਾਇ ਦਰਸਾਉਂਦੇ ਹਨ ਕਿ ਬੁਲਗਾਰੀਆ ਅਤੇ ਰੋਮਾਨੀਆ ਸ਼ੈਨੇਗਨ ਵਿੱਚ ਦਾਖਲੇ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਰੋਮਾਨੀਆ ਦੇ ਸ਼ੈਨੇਗਨ ਵਿੱਚ ਸ਼ਾਮਲ ਹੋਣ ਦੀ ਕਾਰਵਾਈ ਵਿੱਚ ਪੈ ਰਹੀ ਰੁਕਾਵਟ 'ਤੇ ਰੋਮਾਨੀਆ ਦੇ ਪ੍ਰਧਾਨ ਮੰਤਰੀ ਨਿਕੋਲੇ ਚਿਉਕਾ ਨੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਆਸਟਰੀਆ ਵੱਲੋਂ ਉਨ੍ਹਾਂ ਵਿਰੁੱਧ ਕੀਤੀ ਵੋਟਿੰਗ ਨਾਜਾਇਜ਼ ਹੈ। ਇਕ ਦੇਸ਼ ਨੂੰ ਛੱਡ ਕੇ ਸਾਰੇ ਯੂਰਪੀਅਨ ਦੇਸ਼ ਰੋਮਾਨੀਆ ਲਈ ਯੂਰਪ ਦੇ ਦਰਵਾਜ਼ੇ ਖੋਲ੍ਹਣ ਦਾ ਸਵਾਗਤ ਕਰ ਰਹੇ ਹਨ। ਉਨ੍ਹਾਂ ਦੀ ਸ਼ੈਨੇਗਨ ਵਿੱਚ ਸ਼ਾਮਲ ਹੋਣ ਦੀ ਤਿਆਰੀ ਅਤੇ ਯੂਰਪ ਦੀਆਂ ਬਾਹਰੀ ਸਰਹੱਦਾਂ ਦੀ ਰੱਖਿਆ ਲਈ ਕੀਤੇ ਗਏ ਪੁਖਤਾ ਪ੍ਰਬੰਧਾਂ ਨੂੰ ਮਾਨਤਾ ਦਿੰਦੇ ਹਨ ਪਰ ਅਫ਼ਸੋਸ ਸਿਰਫ਼ ਮੈਂਬਰ ਆਸਟਰੀਆ ਰੋਮਾਨੀਆ ਦੇ ਸ਼ੈਨੇਗਨ 'ਚ ਸ਼ਾਮਲ ਹੋਣ ਦਾ ਵਿਰੋਧ ਕਿਉਂ ਕਰ ਰਿਹਾ। ਇਸ ਸਥਿਤੀ ਨੂੰ ਉਹ ਸਮਝਣ ਤੋਂ ਅਸਮਰੱਥ ਹਨ।