
ਸਰਕਾਰੀ ਵਕੀਲਾਂ ਨੇ ਇਹ ਵੀ ਕਿਹਾ ਕਿ ਸਲਾਮਾਂਕਾ ਸ਼ਹਿਰ ਵਿਚ ਗੋਲੀਬਾਰੀ ਵਿਚ ਚਾਰ ਹੋਰ ਲੋਕ ਮਾਰੇ ਗਏ
Mexico: ਮੈਕਸੀਕੋ ਦੇ ਉੱਤਰ-ਮੱਧ ਸੂਬੇ ਗੁਆਨਾਜੁਆਟੋ ਦੇ ਸਾਲਵਤੀਰਾ ਸ਼ਹਿਰ ’ਚ ਐਤਵਾਰ ਤੜਕੇ ਕ੍ਰਿਸਮਸ ਪਾਰਟੀ ਦੌਰਾਨ ਬੰਦੂਕਧਾਰੀਆਂ ਨੇ 16 ਲੋਕਾਂ ਦਾ ਕਤਲ ਕਰ ਦਿਤਾ। ਸਰਕਾਰੀ ਵਕੀਲਾਂ ਨੇ ਇਹ ਵੀ ਕਿਹਾ ਕਿ ਸਲਾਮਾਂਕਾ ਸ਼ਹਿਰ ਵਿਚ ਗੋਲੀਬਾਰੀ ਵਿਚ ਚਾਰ ਹੋਰ ਲੋਕ ਮਾਰੇ ਗਏ। ਹਾਲਾਂਕਿ ਉਨ੍ਹਾਂ ਨੇ ਹਮਲੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ।
ਸਥਾਨਕ ਮੀਡੀਆ ਨੇ ਦਸਿਆ ਕਿ ਪੀੜਤ ਪੋਸਾਡਾ ਨਾਂ ਦੀ ਕ੍ਰਿਸਮਸ ਪਾਰਟੀ ਵਾਲੀ ਥਾਂ ਤੋਂ ਬਾਹਰ ਨਿਕਲ ਰਹੇ ਸਨ ਜਦੋਂ ਬੰਦੂਕਧਾਰੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ। ਸ਼ਹਿਰ ਵਿਚ ‘ਜਾਲਿਸਕੋ ਕਾਰਟੇਲ’ ਅਤੇ ‘ਸਿਨਾਲੋਆ ਕਾਰਟੇਲ’ ਦੇ ਸਮਰਥਨ ਵਾਲੇ ਸਥਾਨਕ ਗਿਰੋਹਾਂ ਵਿਚਾਲੇ ਸਰਵਉੱਚਤਾ ਦੀ ਲੜਾਈ ਨੂੰ ਲੈ ਕੇ ਖੂਨੀ ਸੰਘਰਸ਼ ਲੰਮੇ ਸਮੇਂ ਤੋਂ ਚੱਲ ਰਿਹਾ ਹੈ।
(For more news apart from Mexico, stay tuned to Rozana Spokesman)