ਰਵਿੰਦਰਜੀਤ ਨਿਊਜ਼ੀਲੈਂਡ ਏਅਰ ਫੋਰਸ 'ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
Published : Jan 19, 2019, 1:08 pm IST
Updated : Jan 19, 2019, 1:08 pm IST
SHARE ARTICLE
Ravinderjeet kaur
Ravinderjeet kaur

ਲੋਹੜੀ ਦਾ ਤਿਉਹਾਰ ਇਸੇ ਹਫ਼ਤੇ ਬੀਤਿਆ ਹੈ ਜਿੱਥੇ ਨਵ ਜਨਮੇ ਪੁੱਤਰਾਂ ਦੇ ਬਰਾਬਰ ਹੀ ਨਵਜੰਮੀਆਂ ਧੀਆਂ ਦੀ ਲੋਹੜੀ ਵੰਡੀ ਗਈ ਹੈ। ਨਿਊਜ਼ੀਲੈਂਡ ਵਸਦੇ...

ਔਕਲੈਂਡ 19ਜਨਵਰੀ (ਹਰਜਿੰਦਰ ਸਿੰਘ ਬਸਿਆਲਾ) : ਲੋਹੜੀ ਦਾ ਤਿਉਹਾਰ ਇਸੇ ਹਫ਼ਤੇ ਬੀਤਿਆ ਹੈ ਜਿੱਥੇ ਨਵ ਜਨਮੇ ਪੁੱਤਰਾਂ ਦੇ ਬਰਾਬਰ ਹੀ ਨਵਜੰਮੀਆਂ ਧੀਆਂ ਦੀ ਲੋਹੜੀ ਵੰਡੀ ਗਈ ਹੈ। ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਲਈ ਖੁਸ਼ੀ ਦੀ ਖਬਰ ਹੈ ਕਿ 'ਦਾ ਰਾਇਲ ਨਿਊਜ਼ੀਲੈਂਡ ਏਅਰ ਫੋਰਸ' ਵਿਚ ਪਹਿਲੀ ਵਾਰ 22 ਸਾਲਾ ਪੰਜਾਬੀ ਕੁੜੀ ਰਵਿੰਦਰਜੀਤ ਕੌਰ ਫਗੂੜਾ ਸ਼ਾਮਿਲ ਹੋ ਗਈ ਹੈ।

New Zealand Air Force New Zealand Air Force

ਸ. ਗੁਰਪਾਲ ਸਿੰਘ (ਸਰਗਰਮ ਸਿੱਖ ਆਗੂ) ਅਤੇ ਸ੍ਰੀਮਤੀ ਰਾਣਾ ਮਨਵੀਰ ਕੌਰ (ਜੱਦੀ ਪਿੰਡ ਰਾਮ ਨਗਰ ਢੈਹਾ (ਹੁਸ਼ਿਆਰਪੁਰ) ਦੇ ਵਲਿੰਗਟਨ ਸਥਿਤ ਗ੍ਰਹਿ ਵਿਖੇ ਇਸ ਬੱਚੀ ਨੇ 1997 ਵਿਚ ਜਨਮ ਲਿਆ।  ਇਥੇ ਦੀ ਜੰਮਪਲ ਅਤੇ ਸਕੂਲੀ ਪੜ੍ਹਾਈ ਹੋਣ ਦੇ ਬਾਵਜੂਦ ਇਸਦੇ ਮਾਪਿਆਂ ਨੇ ਆਪਣੀ ਧੀਅ ਨੂੰ ਐਨੀ ਕੁ ਪੰਜਾਬੀ ਦੀ ਮੁਹਾਰਿਤ ਹਾਸਿਲ ਕਰਵਾ ਦਿੱਤੀ ਕਿ ਉਹ ਬੋਲਣ ਦੇ ਨਾਲ-ਨਾਲ ਪੜ੍ਹਨ ਲਿਖਣ ਵਿਚ ਵੀ ਮੁਹਾਰਿਤ ਰੱਖਦੀ ਹੈ। ਇਸ ਕੁੜੀ ਨੇ ਸੇਕਰਡ ਹਾਰਟ ਸਕੂਲ ਲੋਅਰਹੱਟ ਤੋਂ ਸਕੂਲਿੰਗ ਅਤੇ ਵਿਕਟੋਰੀਆ ਯੂਨੀਵਰਸਿਟੀ ਵਲਿੰਗਟਨ ਤੋਂ ਬੀ, ਕਾਮ ਦੇ ਵਿਚ ਗ੍ਰੈਜੂਏਸ਼ਨ ਕੀਤੀ।

New Zealand Air Force New Zealand Air Force

ਇਸਦੇ ਨਾਲ-ਨਾਲ ਇਹ ਕੁੜੀ ਵਲੰਟੀਅਰ ਤੌਰ 'ਤੇ 'ਏਅਰ ਫੋਰਸ ਕੈਡੇਟ ਨਿਊਜ਼ੀਲੈਂਡ' ਦੇ ਵਿਚ ਆਪਣੀਆਂ ਸੇਵਾਵਾਂ ਦੇਣੀਆਂ ਜਾਰੀ ਰੱਖੀਆਂ। 13  ਸਾਲ ਦੀ ਉਮਰ ਤੋਂ 18 ਸਾਲ ਤਕ ਇਹ ਕੁੜੀ ਇਸੇ ਕੈਡੇਟ ਦੇ ਰਾਹੀਂ 'ਏਅਰ ਫੋਰਸ ਵਿਚ ਭਰਤੀ ਹੋਣ ਵਾਲੇ ਆਪਣੇ ਸ਼ੌਕ ਨੂੰ ਸਿੰਜਦੀ ਰਹੀ। ਇਸ ਕੁੜੀ ਨੇ ਸੇਕਰਡ ਹਾਰਟ ਸਕੂਲ ਲੋਅਰਹੱਟ ਤੋਂ ਸਕੂਲਿੰਗ ਅਤੇ ਵਿਕਟੋਰੀਆ ਯੂਨੀਵਰਸਿਟੀ ਵਲਿੰਗਟਨ ਤੋਂ ਬੀ, ਕਾਮ ਦੇ ਵਿਚ ਗ੍ਰੈਜੂਏਸ਼ਨ ਕੀਤੀ। ਅਪ੍ਰੈਲ 2018 ਵਿਚ ਇਸਨੇ ਔਕਲੈਂਡ ਬੇਸ ਆ ਕੇ ਭਰਤੀ ਹੋਣ ਲਈ ਦਾਖਲਾ ਲੈ ਲਿਆ ਅਤੇ 6 ਮਹੀਨੇ ਦੀ ਸਖਤ ਟ੍ਰੇਨਿੰਗ ਦੇ ਲਈ ਚੁਣੀ ਗਈ।

New Zealand Air Force New Zealand Air Force

ਦਸੰਬਰ ਮਹੀਨੇ ਇਸਨੇ ਆਪਣੀ ਗ੍ਰੈਜੂਏਸ਼ਨ ਪਾਸ ਕਰ ਲਈ ਅਤੇ ਲੋਹੜੀ ਵਾਲੇ ਦਿਨ ਆਪਣੀ ਨੌਕਰੀ ਸ਼ੁਰੂ ਕਰਕੇ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਪੰਜਾਬੀ ਕੁੜੀਆਂ ਦੀ ਆਮਦ ਵਾਲਾ ਪੰਨਾ ਸੁਨਹਿਰੀ ਅੱਖਰਾਂ ਵਿਚ ਲਿਖ ਦਿਤਾ। ਵਿਭਾਗ ਨੇ ਇਸ ਵੇਲੇ ਰਵਿੰਦਰਜੀਤ ਕੌਰ ਨੂੰ 'ਸਪਲਾਈ ਅਫਸਰ' ਦੀ ਜ਼ਿੰਮੇਵਾਰੀ ਦਿਤੀ ਹੈ। ਜਿਸ ਦੀ ਡਿਊਟੀ ਦੇ ਵਿਚ ਲੇਖਾ-ਜੋਖਾ ਰੱਖਣਾ ਅਤੇ ਹੋਰ ਦਫਤਰੀ ਕੰਮ ਕਰਨੇ ਹੁੰਦੇ ਹਨ।

New Zealand Air Force New Zealand Air Force

ਰਵਿੰਦਰਜੀਤ ਕੌਰ ਨੇ ਇਥੇ ਵਸਦੀਆਂ ਪੰਜਾਬੀ ਕੁੜੀਆਂ ਨੂੰ ਵੀ ਸਲਾਹ ਦਿੱਤੀ ਹੈ ਕਿ ਪੜ੍ਹਾਈ ਤੋਂ ਬਾਅਦ ਡਿਫੈਂਸ ਦੇ ਵਿਚ ਵੀ ਭਵਿੱਖ ਕਾਫੀ ਉਜਵਲ ਹੈ, ਸੋ ਦੇਸ਼ ਦੀ ਸੇਵਾ ਦੇ ਵਿਚ ਵੀ ਭਾਰਤੀ ਕੁੜੀਆਂ ਅੱਗੇ ਆਉਣ। ਸ਼ਾਲਾ! ਇਹ ਕੁੜੀ ਏਅਰ ਫੋਰਸ ਦੇ ਵਿਚ ਰਹਿੰਦਿਆ ਆਪਣਾ, ਆਪਣੇ ਮਾਪਿਆਂ ਅਤੇ ਨਿਊਜ਼ੀਲੈਂਡ ਵਸਦੀ ਸਮੁੱਚੇ ਭਾਰਤੀਚਾਰੇ ਦਾ ਨਾਂਅ ਹੋਰ ਰੌਸ਼ਨ ਕਰੇ। ਰਵਿੰਦਰਜੀਤ ਕੌਰ ਫਗੂੜਾ ਰਾਇਲ ਏਅਰ ਨਿਊਜ਼ੀਲੈਂਡ ਏਅਰ ਫੋਰਸ ਵਰਦੀ 'ਚ ਖੁਸ਼ੀ ਦੇ ਪਲ: ਪਿਤਾ ਸ. ਗੁਰਪਾਲ ਸਿੰਘ ਅਤੇ ਮਾਤਾ ਸ੍ਰੀਮਤੀ ਰਾਣਾ ਮਨਵੀਰ ਕੌਰ ਦੇ ਨਾਲ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement