
ਆਵਾਰਾ ਪਸ਼ੂਆਂ ਦਾ ਕਹਿਰ ਪੂਰੇ ਪੰਜਾਬ ਵਿਚ ਫੈਲਿਆ ਹੋਇਆ ਹੈ।
ਬਠਿੰਡਾ: ਆਵਾਰਾ ਪਸ਼ੂਆਂ ਦਾ ਕਹਿਰ ਪੂਰੇ ਪੰਜਾਬ ਵਿਚ ਫੈਲਿਆ ਹੋਇਆ ਹੈ। ਅਜਿਹਾ ਹੀ ਇਕ ਮਾਮਲਾ ਬਠਿੰਡੇ ਤੋਂ ਸਾਹਮਣੇ ਆਇਆ ਹੈ। ਜਿਥੇ ਅਵਾਰਾ ਪਸ਼ੂਆਂ ਕਾਰਨ ਹਵਾਈ ਫ਼ੌਜ ਦੇ 2 ਜਵਾਨ ਹਾਦਸਾਗ੍ਰਸਤ ਹੋ ਗਏ। ਹਾਦਸੇ ਵਿਚ ਇੱਕ ਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮਲੋਟ ਰੋਡ ‘ਤੇ ਅਵਾਰਾ ਪਸ਼ੂ ਨੂੰ ਬਚਾਉਂਦੇ ਬਚਾਉਂਦੇ ਹੋਏ ਹਵਾਈ ਫ਼ੌਜੀਆਂ ਦਾ ਮੋਟਰਸਾਈਕਲ ਡਿਵਾਈਡਰ ਨਾਲ ਟਕਰਾਅ ਗਿਆ।
Stray Animalsਜਾਣਕਾਰੀ ਮੁਤਾਬਕ ਏਅਰ ਫੋਰਸ ਦੇ 2 ਅਧਿਕਾਰੀ ਮੋਟਰਸਾਈਕਲ ਤੇ ਸਵਾਰ ਹੋ ਕੇ ਜਦੋਂ ਆਪਣੀ ਯੂਨਿਟ ਵਾਪਸ ਜਾ ਰਹੇ ਸਨ ਤਾਂ ਮਲੋਟ ਰੋਡ ‘ਤੇ ਅਚਾਨਕ ਇੱਕ ਅਵਾਰਾ ਪਸ਼ੂ ਉਨ੍ਹਾਂ ਦੇ ਮੋਟਰਸਾਈਕਲ ਦੇ ਅੱਗੇ ਆ ਗਿਆ ਜਿਸ ਨੂੰ ਬਚਾਉਂਦੇ ਬਚਾਉਂਦੇ ਉਨ੍ਹਾਂ ਦੀ ਮੋਟਰਸਾਈਕਲ ਡਿਵਾਈਡਰ ਨਾਲ ਜਾ ਟਕਰਾਈ।
Accidentਮੋਟਰਸਾਈਕਲ ਸਵਾਰ 27 ਸਾਲਾ ਸਿਅੰਤਨ ਚੈਟਰਜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਐੱਸ ਕੇ ਸਮੀਰੂਦੀਨ ਜ਼ਖਮੀ ਹਾਲਤ ਵਿਚ ਬਠਿੰਡਾ ਦੇ ਆਰਮੀ ਹਸਪਤਾਲ ਵਿਚ ਇਲਾਜ ਅਧੀਨ ਹੈ। ਦਸ ਦਈਏ ਕਿ ਮ੍ਰਿਤਕ ਸੰਤਨ ਚੈਟਰਜੀ ਪੱਛਮੀ ਬੰਗਾਲ ਤੋਂ ਸੀ ਤੇ ਬਠਿੰਡਾ ਦੇ ਭਿਸੀਆਣਾ ਏਅਰ ਫੋਰਸ ਸਟੇਸ਼ਨ ਤੇ ਕਾਰਪੋਰਲ ਲੀਡਰ (ਸੀਪੀਐਲ) ਵਜੋਂ ਆਪਣੀ ਡਿਊਟੀ ਨਿਭਾ ਰਿਹਾ ਸੀ। ਪੁਲਿਸ ਨੇ ਕਾਰਵਾਈ ਪੂਰੀ ਕਰਦਿਆਂ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਉਸਦੇ ਸਾਥੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ ਹੈ।